ਲੰਡਨ ਵਿਚ ਆਯੋਜਿਤ ਕੀਤਾ ਗਿਆ ‘ਸਿੱਖ ਇੰਨ ਆਰਟਸ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕਲਾ ਦੇ ਵੱਖ ਵੱਖ ਖੇਤਰਾਂ ਦੇ ਪ੍ਰਮੁੱਖ ਬ੍ਰਿਟਿਸ਼ ਸਿੱਖਾਂ ਦਾ ਸਮੂਹ ਵੀਰਵਾਰ ਨੂੰ ‘ਸਿੱਖਸ ਇਨ ਆਰਟਸ’ ਵਿਸ਼ੇ ‘ਤੇ ਅਧਾਰਿਤ ਇਕ ਵਿਸ਼ੇਸ਼ ਸਮਾਗਮ ਲਈ ਇਕੱਤਰ ਹੋਇਆ।

Photo

ਲੰਡਨ: ਕਲਾ ਦੇ ਵੱਖ ਵੱਖ ਖੇਤਰਾਂ ਦੇ ਪ੍ਰਮੁੱਖ ਬ੍ਰਿਟਿਸ਼ ਸਿੱਖਾਂ ਦਾ ਸਮੂਹ ਵੀਰਵਾਰ ਨੂੰ ‘ਸਿੱਖਸ ਇਨ ਆਰਟਸ’ ਵਿਸ਼ੇ ‘ਤੇ ਅਧਾਰਿਤ ਇਕ ਵਿਸ਼ੇਸ਼ ਸਮਾਗਮ ਲਈ ਇਕੱਤਰ ਹੋਇਆ। ਪੈਨਲ ਵਿਚ ਮਸ਼ਹੂਰ ਚਿੱਤਰਕਾਰ ਅਤੇ ਖੋਜਕਾਰੀ, ਹਾਸਰਸ ਕਲਾਕਾਰ ਅਤੇ ਅਦਾਕਾਰ ਸੁਖ ਓਜਲਾ, 3ਡੀ ਕਲਾਕਾਰ ਤਰਨ ਸਿੰਘ ਅਤੇ ਕਵਿਤਾਵਾਂ ਜ਼ਰੀਏ ਪੇਸ਼ਕਾਰੀ ਕਰਨ ਵਾਲੇ ਐਸ਼ਮੀਤ ਕੌਰ ਸ਼ਾਮਲ ਸਨ।

ਲੰਡਨ ਦੇ ਇੰਪੀਰੀਅਲ ਕਾਲਜ ਵਿਖੇ ਆਯੋਜਿਤ ਇਸ ਪ੍ਰੋਗਰਾਮ ਵਿਚ ਫਿਲਮ, ਸੰਗੀਤ, ਕਲਾ ਅਤੇ ਟੀ ਵੀ ਆਦਿ ਖੇਤਰਾਂ ਵਿਚ ਦਿਲਚਸਪੀ ਰੱਖਣ ਵਾਲੇ ਨੌਜਵਾਨਾਂ ਦਾ ਪ੍ਰਭਾਵਸ਼ਾਲੀ ਇਕੱਠ ਸੀ। ਪ੍ਰੋਗਰਾਮ ਦੇ ਹੋਸਟ ਦਵਿੰਦਰਪਾਲ ਸਿੰਘ ਨੇ ਕਿਹਾ, "ਸਿੱਖ ਪਰੰਪਰਾ ਦਾ ਕਲਾ ਨਾਲ ਗੂੜ੍ਹਾ ਸੰਬੰਧ ਹੈ, ਜਿਸ ਵਿਚ ਸੰਗੀਤ, ਕੈਲੀਗ੍ਰਾਫੀ ਅਤੇ ਪੇਂਟਿੰਗ ਵੀ ਸ਼ਾਮਲ ਹੈ ਪਰ ਇਸ ਸਮਾਗਮ ਵਿਚ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਸਮਕਾਲੀ ਸਿੱਖ ਕਿਵੇਂ ਵੱਖ ਵੱਖ ਕਲਾਵਾਂ ਨਾਲ ਜੁੜੇ ਹੋਏ ਹਨ।"

ਸਾਰੇ ਪੈਨਲਿਸਟਾਂ ਨੇ ਸਮਝਾਇਆ ਕਿ ਕਿਵੇਂ ਵਿਸ਼ਵਾਸ ਨੇ ਉਨ੍ਹਾਂ ਦੀ ਸਿਰਜਣਾ ਨੂੰ ਪ੍ਰਭਾਵਤ ਕੀਤਾ। ਇਸ ਦੇ ਨਾਲ ਹੀ ਸਿੱਖ ਭਾਈਚਾਰੇ ਨੂੰ ਲੋੜ ਲਾ ਅਤੇ ਪੇਸ਼ਕਾਰੀ ਜ਼ਰੀਏ ਹੋਰ ਅੱਗੇ ਆਉਣ ਦੀ ਲੋੜ ਹੈ।