ਪੰਜਾਬ ਦੇ ਬੱਲੇਬਾਜ਼ ਡੇਵਿਡ ਮਿਲਰ ਨੇ ਬਣਾਈਆਂ ਸਭ ਤੋਂ ਜ਼ਿਆਦਾ ਦੌੜਾਂ
ਮੁਜੀਬ ਦੇ ਇਸ ਓਵਰ 'ਚ 11 ਦੌੜਾਂ ਬਣੀਆਂ। ਦਿੱਲੀ ਨੇ 15 ਓਵਰਾਂ 'ਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ 128 ਦੌੜਾਂ ਬਣਾਈਆਂ।
KXIP vs DC IPL 2019: ਮੋਹਾਲੀ 'ਚ ਖੇਡੇ ਗਏ ਆਈਪੀਐੱਲ 2019 ਦੇ ਤੇਰ੍ਹਵੇਂ ਮੈਚ 'ਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ ਦਿੱਲੀ ਕੈਪੀਟਲ ਦੀ ਟੀਮ ਨੂੰ 14 ਦੌੜਾਂ ਨਾਲ ਹਰਾ ਦਿੱਤਾ। ਪੰਜਾਬ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਨੂੰ 166 ਦੌੜਾਂ ਬਣਾਈਆਂ। ਪੰਜਾਬ ਦੇ ਬੱਲੇਬਾਜ਼ ਡੇਵਿਡ ਮਿਲਰ ਨੇ ਸਭ ਤੋਂ ਜ਼ਿਆਦਾ 43 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸਰਫਰਾਜ਼ ਨੇ 39 ਅਤੇ ਮਨਦੀਪ ਨੇ 29 ਦੌੜਾਂ ਦੀ ਪਾਰੀ ਖੇਡੀ। 167 ਦੌੜਾਂ ਦੇ ਟੀਚੇ ਨੂੰ ਪੂਰਾ ਕਰਨ ਉੱਤਰੀ ਦਿੱਲੀ ਦੀ ਟੀਮ 19.2 ਓਵਰਾਂ 'ਚ 152 ਦੌੜਾਂ ਹੀ ਬਣਾ ਸਕੀ। ਕੁਰਅਨ ਨੇ ਲਗਾਤਾਰ ਤਿੰਨ ਵਿਕਟਾਂ ਲਈਆਂ।
ਲੇਮਿਚਾਨੇ ਨੂੰ ਕੁਰਅਨ ਨੇ ਆਊਟ ਕੀਤਾ। ਉਸ ਨੇ ਹੈਟ੍ਰਿਕ ਵੀ ਲਾਈ। ਪੰਜਾਬ ਨੇ ਦਿੱਲੀ ਨੂੰ 14 ਦੌੜਾਂ ਨਾਲ ਹਰਾਇਆ। ਕੁਰਅਨ ਨੇ ਰਬਾਡਾ ਨੂੰ ਬੋਲਡ ਕੀਤਾ। ਰਬਾਡਾ ਨੇ ਇਕ ਵੀ ਦੌੜ ਨਹੀਂ ਬਣਾਈ। ਦਿੱਲੀ ਦਾ ਸਕੋਰ 9 ਵਿਕਟਾਂ 'ਤੇ 152 ਦੌੜਾਂ। ਸ਼ਮੀ ਦੇ ਇਸ ਓਵਰ 'ਚ 4 ਦੌੜਾਂ ਅਤੇ ਇਕ ਵਿਕਟ ਡਿੱਗੀ। ਦਿੱਲੀ ਦਾ ਸਕੋਰ ਅੱਠ ਵਿਕਟਾਂ 'ਤੇ 152 ਦੌੜਾਂ। ਜਿੱਤ ਲਈ 6 ਗੇਂਦਾਂ 'ਚ 15 ਦੌੜਾਂ ਦੀ ਲੋੜ। ਸ਼ਮੀ ਨੇ ਵਿਹਾਰੀ ਨੂੰ ਆਊਟ ਕੀਤਾ। ਉਸ ਨੇ ਦੋ ਦੌੜਾਂ ਬਣਾਈਆਂ।
ਦਿੱਲੀ ਨੂੰ ਅੱਠਵਾਂ ਝਟਕਾ ਲੱਗਿਆ ਹੈ। ਨਵੇਂ ਬੱਲੇਬਾਜ਼ ਵਜੋਂ ਆਵੇਸ਼ ਖ਼ਾਨ ਆਏ ਹਨ। ਨਵੇਂ ਬੱਲੇਬਾਜ਼ ਵਜੋਂ ਕਗਿਸੋ ਰਬਾਡਾ ਆਏ ਹਨ। ਦਿੱਲੀ ਨੂੰ 2 ਓਵਰਾਂ 'ਚ 19 ਦੌੜਾਂ ਦੀ ਲੋੜ ਹੈ। 18 ਓਵਰਾਂ ਦੀ ਖੇਡ ਖਤਮ। ਦਿੱਲੀ ਨੇ 7 ਵਿਕਟਾਂ 'ਤੇ 148 ਦੌੜਾਂ ਬਣਾਈਆਂ। ਆਖ਼ਰੀ ਗੇਂਦ 'ਤੇ ਹਰਸ਼ਲ ਪਟੇਲ ਆਊਟ ਹੋਏ। ਉਸ ਨੇ ਇਕ ਵੀ ਦੌੜ ਨਹੀਂ ਬਣਾਈ।ਇੰਗ੍ਰਾਮ ਨੂੰ ਕੁਰਅਨ ਨੇ ਆਊਟ ਕੀਤਾ ਸੀ। ਉਸ ਨੇ 38 ਦੌੜਾਂ ਬਣਾਈਆਂ। ਨਵੇਂ ਬੱਲੇਬਾਜ਼ ਹਰਸ਼ਲ ਪਟੇਲ ਆਏ ਹਨ। ਦਿੱਲੀ ਦਾ ਛੇਵਾਂ ਵਿਕਟ ਡਿੱਗਿਆ। ਦਿੱਲੀ ਨੂੰ 13 ਗੇਂਦਾਂ 'ਚ 19 ਦੌੜਾਂ ਦੀ ਲੋੜ ਹੈ। ਦਿੱਲੀ ਨੇ 17 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 144 ਦੌੜਾਂ ਬਣਾਈਆਂ।
ਦਿੱਲੀ ਨੂੰ ਜਿੱਤ ਲਈ ਤਿੰਨ ਓਵਰਾਂ 'ਚ 23 ਦੌੜਾਂ ਦੀ ਲੋੜ ਹੈ। ਮੋਰਿਸ ਆਉਂਦੇ ਹੀ ਰਨ ਆਊਟ ਹੋ ਗਏ। ਉਸ ਨੇ ਇਕ ਵੀ ਦੌੜ ਨਹੀਂ ਬਣਾਈ। ਨਵੇਂ ਬੱਲੇਬਾਜ਼ ਵਜੋਂ ਹਨੁਮਾ ਵਿਹਾਰੀ ਆਏ ਹਨ। ਆਰ ਅਸ਼ਵਿਨ ਦੇ ਇਸ ਓਵਰ 'ਚ 9 ਦੌੜਾਂ ਬਣੀਆਂ। ਦਿੱਲੀ ਨੇ 16 ਓਵਰਾਂ 'ਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ 137 ਦੌੜਾਂ ਬਣਾਈਆਂ। ਉਹਨਾਂ ਨੂੰ ਜਿੱਤ ਲਈ 4 ਓਵਰਾਂ 'ਚ 30 ਦੌੜਾਂ ਦੀ ਲੋੜ ਹੈ। ਮੁਜੀਬ ਦੇ ਇਸ ਓਵਰ 'ਚ 11 ਦੌੜਾਂ ਬਣੀਆਂ। ਦਿੱਲੀ ਨੇ 15 ਓਵਰਾਂ 'ਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ 128 ਦੌੜਾਂ ਬਣਾਈਆਂ। 14 ਓਵਰਾਂ ਦੀ ਖੇਡ ਖਤਮ ਹੋ ਗਈ ਸੀ ।
ਦਿੱਲੀ ਦਾ ਸਕੋਰ 117 ਦੌੜਾਂ ਤਿੰਨ ਵਿਕਟਾਂ ਦੇ ਨੁਕਸਾਨ 'ਤੇ ਪਹੁੰਚਿਆ। ਇਸ ਓਵਰ 'ਚ 11 ਦੌੜਾਂ ਬਣੀਆਂ। ਜਿੱਤ ਲਈ ਛੇ ਓਵਰਾਂ 'ਚ 50 ਦੌੜਾਂ ਦੀ ਲੋੜ ਹੈ। 13 ਓਵਰਾਂ ਦੀ ਖੇਡ ਖਤਮ। ਦਿੱਲੀ ਦਾ ਸਕੋਰ ਤਿੰਨ ਵਿਕਟਾਂ ਦੇ ਨੁਕਸਾਨ 'ਤੇ 106 ਦੌੜਾਂ। ਇਸ ਓਵਰ 'ਚ ਅੱਠ ਦੌੜਾਂ ਬਣੀਆਂ। ਜਿੱਤ ਲਈ 7 ਓਵਰਾਂ 'ਚ 61 ਦੌੜਾਂ ਦੀ ਜ਼ਰੂਰਤ ਹੈ। ਮੁਰੂਗਨ ਅਸ਼ਵਿਨ ਦੇ ਇਸ ਓਵਰ 'ਚ ਅੱਠ ਦੌੜਾਂ ਬਣੀਆਂ। ਦਿੱਲੀ ਦਾ ਸਕੋਰ ਤਿੰਨ ਵਿਕਟਾਂ ਦੇ ਨੁਕਸਾਨ 'ਤੇ 98 ਦੌੜਾਂ ਬਣੀਆਂ। ਜਿੱਤ ਲਈ 8 ਓਵਰਾਂ 'ਚ 69 ਦੌੜਾਂ ਦੀ ਲੋੜ ਹੈ। ਮੁਜੀਬ ਦੇ ਇਸ ਓਵਰ 'ਚ ਸੱਤ ਦੌੜਾਂ ਬਣੀਆਂ। 11 ਓਵਰਾਂ 'ਚ ਦਿੱਲੀ ਦਾ ਸਕੋਰ ਤਿੰਨ ਵਿਕਟਾਂ 'ਤੇ 90 ਦੌੜਾਂ ਬਣੀਆਂ। ਦਿੱਲੀ ਨੂੰ ਜਿੱਤਣ ਲਈ 9 ਓਵਰਾਂ 'ਚ 77 ਦੌੜਾਂ ਦੀ ਲੋੜ ਹੈ। ਪੰਜਾਬ ਦਾ ਸਕੋਰ 10 ਓਵਰਾਂ 'ਚ 3 ਵਿਕਟਾਂ ਦੇ ਨੁਕਸਾਨ'ਤੇ 86 ਦੌੜਾਂ ਹੋਈਆਂ। ਸਰਫਰਾਜ਼ 29 ਅਤੇ ਮਿਲਰ 10 ਦੌੜਾਂ ਬਣਾ ਕੇ ਕ੍ਰੀਜ 'ਤੇ ਡਟੇ।