70 ਸਾਲ ਦੀ ਉਮਰ ਵਿਚ ਦਾਦੇ ਨੇ ਇੰਝ ਸਿਖਾਇਆ ਪੋਤੇ ਨੂੰ ਸਬਕ, ਵੀਡੀਓ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਇਕ ਬਜ਼ੁਰਗ ਵਿਅਕਤੀ ਨੇ ਇਕ ਬਾਸਕੇਟਬਾਲ ਮੈਚ ਵਿਚ ਅਪਣੇ ਪੋਤੇ ਤੋਂ 20 ਡਾਲਰ ਦੀ ਸ਼ਰਤ ਜਿੱਤ ਕੇ ਸਾਬਿਤ ਕਰ ਦਿੱਤਾ ਕਿ ਉਮਰ ਸਿਰਫ਼ ਇਕ ਸੰਖਿਆ ਹੁੰਦੀ ਹੈ।

10 year old child and his grandfather playing basketball

ਬਰੈਂਪਟਨ: ਇਕ ਬਜ਼ੁਰਗ ਵਿਅਕਤੀ ਨੇ ਇਕ ਬਾਸਕੇਟਬਾਲ ਮੈਚ ਵਿਚ ਅਪਣੇ ਪੋਤੇ ਤੋਂ 20 ਡਾਲਰ ਦੀ ਸ਼ਰਤ ਜਿੱਤ ਕੇ ਸਾਬਿਤ ਕਰ ਦਿੱਤਾ ਕਿ ਉਮਰ ਸਿਰਫ਼ ਇਕ ਸੰਖਿਆ ਹੁੰਦੀ ਹੈ। 10 ਸਾਲ ਦੇ ਬੱਚੇ ਅਤੇ ਉਸ ਦੇ ਦਾਦੇ ਵਿਚਕਾਰ ਬਾਸਕੇਟਬਾਲ ਖੇਡਣ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਇਕ ਮਿੰਟ ਦੀ ਵੀਡੀਓ ਨੂੰ ਗੁਰਪ੍ਰੀਤ ਸਿੰਘ ਢਿੱਲੋਂ ਨੇ ਟਵਿਟਰ ‘ਤੇ ਸ਼ੇਅਰ ਕੀਤਾ ਹੈ।

 


 

ਦਰਅਸਲ ਪੋਤੇ ਅਤੇ ਦਾਦੇ ਵਿਚ ਇਹ ਦਿਲਚਸਪ ਮੁਕਾਬਲਾ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਖੇਡਿਆ ਗਿਆ। ਵੀਡੀਓ ਨੂੰ ਰਿਕਾਰਡ ਅਤੇ ਸ਼ੇਅਰ ਕਰਨ ਵਾਲੇ ਢਿੱਲੋਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਦੋਵਾਂ ਨੂੰ ਇਕ-ਇਕ ਸ਼ਾਟ ਮਿਲੇਗਾ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਲੜਕਾ ਦੋ ਵਾਰ ਕੋਸ਼ਿਸ਼ ਕਰਦਾ ਹੈ। ਹਾਲਾਂਕਿ ਉਹ ਇਕ ਵੀ ਵਾਰ ਸਕੋਰ ਕਰਨ ਵਿਚ ਕਾਮਯਾਬ ਨਹੀਂ ਹੁੰਦਾ ਹੈ।

ਦੂਜੇ ਪਾਸੇ ਉਸ ਲੜਕੇ ਦੇ ਦਾਦਾ ਜੀ ਬਾਲ ਨੂੰ ਡ੍ਰਿਪਲ ਕਰਦੇ ਹੋਏ ਪਹਿਲੀ ਵਾਰ ਹੀ ਬਾਲ ਬਾਸਕਿਟ ਵਿਚ ਪਾ ਦਿੰਦੇ ਹਨ। ਉੱਥੇ ਹੀ ਸ਼ਰਤ ਮੁਤਾਬਕ ਪੋਤੇ ਵੱਲੋਂ ਜਰਨੈਲ ਸਿੰਘ ਢਿੱਲੋਂ ਨੂੰ ਭੁਗਤਾਨ ਕੀਤਾ ਗਿਆ ਸੀ। ਇਹ ਭੁਗਤਾਨ ਨਕਦੀ ਵਿਚ ਨਹੀਂ ਬਲਕਿ ਰਾਤ ਦੇ ਖਾਣੇ ਨਾਲ ਕੀਤਾ ਗਿਆ। ਗੁਰਪ੍ਰੀਤ ਸਿੰਘ ਢਿੱਲੋਂ ਨੇ ਮੀਡੀਆ ਨੂੰ ਦੱਸਿਆ ਕਿ ਹਰ ਦਿਨ ਅਸੀਂ ਬਾਸਕੇਟਬਾਲ ਖੇਡਣ ਦੀ ਕੋਸ਼ਿਸ਼ ਕਰਦੇ ਹਨ। ਚਾਹੇ ਉਹ ਪੰਜ ਮਿੰਟ, ਇਕ ਘੰਟੇ ਦਾ ਜਾਂ ਦੋ ਘੰਟੇ ਦਾ ਕਿਉਂ ਨਾ ਹੋਵੇ।

ਉਹਨਾਂ ਕਿਹਾ ਇਹ ਨਾ ਸਿਰਫ਼ ਸਾਡੇ ਐਕਟਿਵ ਰਹਿਣ ਲਈ ਚੰਗਾ ਹੈ ਬਲਕਿ ਇਹ ਇਕ ਪਰਿਵਾਰ ਲਈ ਵੀ ਫਾਇਦੇਮੰਦ ਹੈ। ਢਿੱਲੋਂ ਨੇ ਇਸ ਵੀਡੀਓ ਨੂੰ ਸ਼ਨੀਵਾਰ (27 ਜੁਲਾਈ) ਨੂੰ ਅਪਣੇ ਟਵਿਟਰ ਅਕਾਊਂਟ ‘ਤੇ ਸ਼ੇਅਰ ਕੀਤਾ ਅਤੇ ਉਸ ਸਮੇਂ ਤੋਂ ਲੈ ਕੇ ਇਸ ਵੀਡੀਓ ਨੂੰ 2 ਮਿਲੀਅਨ ਤੋਂ ਜ਼ਿਆਦਾ ਵਿਊਜ਼ ਅਤੇ 76 ਹਜ਼ਾਰ ਲਾਈਕ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਰੀਟਵੀਟ 10 ਹਜ਼ਾਰ ਦੇ ਕਰੀਬ ਪਹੁੰਚ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।