ਤਿੰਨ ਡਰੱਗ ਮਾਫੀਆਂ ਦੇ ਗੁੰਡਿਆਂ ਕੋਲੋਂ ਬਚਾਈ ਪੰਜਾਬੀ ਨੌਜਵਾਨ ਨੇ ਲੜਕੀ ਦੀ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਪੰਜਾਬੀਆਂ ਦੇ ਬਹਾਦਰੀਆਂ ਦੇ ਕਿੱਸੇ ਕਿਤਾਬਾਂ 'ਚ ਬਹੁਤ ਪੜ੍ਹੇ ਨੇ ਪਰ ਜਦੋਂ ਕਦੇ ਅਜਿਹੀਆਂ ਜਿਉਂਦਿਆਂ ਜਾਗਦੀਆਂ ਮਿਸਾਲਾਂ ਦੇਖਣ ਨੂੰ ਮਿਲਦੀਆਂ ਹਨ

Punjabi youth saved girl's life from Drug Mafia Members

ਚੰਡੀਗੜ੍ਹ, ਪੰਜਾਬੀਆਂ ਦੇ ਬਹਾਦਰੀਆਂ ਦੇ ਕਿੱਸੇ ਕਿਤਾਬਾਂ 'ਚ ਬਹੁਤ ਪੜ੍ਹੇ ਨੇ ਪਰ ਜਦੋਂ ਕਦੇ ਅਜਿਹੀਆਂ ਜਿਉਂਦਿਆਂ ਜਾਗਦੀਆਂ ਮਿਸਾਲਾਂ ਦੇਖਣ ਨੂੰ ਮਿਲਦੀਆਂ ਹਨ ਤਾਂ ਪੰਜਾਬੀਅਤ ਨੂੰ ਸਲਾਮ ਕਰਨ ਨੂੰ ਜੀ ਕਰ ਆਉਂਦਾ ਹੈ। ਕੈਨੇਡਾ ਦੇ ਸ਼ਹਿਰ ਵਿਨੀਪੈੱਗ 'ਚ ਟਾਇਰਾਂ ਦਾ ਕੰਮ ਕਰਨ ਵਾਲੇ ਇਕ ਪੰਜਾਬੀ ਰਣਜੀਤ ਸਿੰਘ ਮਲਹਾਂਸ ਨੇ ਇਕ ਅਜਿਹੀ ਬਹਾਦਰੀ ਦੀ ਉਦਾਹਰਣ ਦਿੱਤੀ ਹੈ। ਅਤੇ ਕੈਨੇਡਾ ਵਿਖੇ ਉਸਦੀ ਇਸ ਬਹਾਦਰੀ ਦੀ ਕਾਫ਼ੀ ਚਰਚਾ ਵੀ ਹੋ ਰਹੀ ਹੈ। ਦੱਸ ਦਈਏ ਕਿ ਬੀਤੇ ਦਿਨੀਂ ਰਣਜੀਤ ਸਿੰਘ ਨੇ ਵਿਚ ਪੈਟਰੋ ਕੈਨੇਡਾ ਕੋਲੋਂ ਲੰਘਦੀ ਇੱਕ ਕਾਰ ਦੇ ਅੰਦਰੋਂ ਸ਼ੀਸ਼ੇ 'ਤੇ ਹੱਥ ਮਾਰਦੀ ਇਕ ਲੜਕੀ ਦੇਖੀ।

ਰਣਜੀਤ ਸਿੰਘ ਉਸ ਸਮੇਂ ਆਪਣੇ  ਪਿਕਅਪ ਟਰੱਕ 'ਤੇ ਕਿਸੇ ਕੰਮ ਲਈ ਉਸ ਜਗ੍ਹਾ ਤੋਂ ਲੰਘ ਰਿਹਾ ਸੀ। ਉਸ ਨੇ ਦੇਖਿਆ ਕਿ ਲੜਕੀ ਮਦਦ ਲਈ ਚੀਕ ਰਹੀ ਹੈ।
ਰਣਜੀਤ ਸਿੰਘ ਨੇ ਬਿਨਾ ਕੁਝ ਸੋਚੇ-ਸਮਝੇ ਆਪਣਾ ਪਿਕਅਪ ਟਰੱਕ ਉਸ ਕਾਰ ਦੇ ਕੋਲ ਜਾ ਲਿਜਾ ਕੇ ਖੜ੍ਹਾ ਕਰ ਦਿੱਤਾ। ਰਣਜੀਤ ਸਿੰਘ ਦੇ ਇਸ ਤਰ੍ਹਾਂ ਕਰਨ 'ਤੇ ਕਾਰ ਅੰਦਰ ਬੈਠੇ ਤਿੰਨ-ਚਾਰ ਗੁੰਡਿਆਂ ਨੇ ਲੜਕੀ ਨੂੰ ਗੱਡੀ ਤੋਂ ਬਾਹਰ ਸੁੱਟ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਲੜਕੀ ਨੇ ਜੋ ਕੁਝ ਉਸ ਨਾਲ ਬੀਤਿਆ ਉਹ ਸਾਰਾ ਰਣਜੀਤ ਸਿੰਘ ਨੂੰ ਦੱਸਿਆ ਕਿ ਉਸ ਨਾਲ ਸਮੂਹਕ ਬਲਾਤਕਾਰ ਕੀਤਾ ਗਿਆ।

ਰਣਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਤਕ ਪੁਲਿਸ ਘਟਨਾ ਸਥਾਨ 'ਤੇ ਨਾ ਪਹੁੰਚੀ ਉਹ ਓਨੀ ਦੇਰ ਤਕ ਪੀੜਤ ਲੜਕੀ ਕੋਲ ਉਸਦਾ ਸਹਾਰਾ ਬਣ ਕੇ ਖੜ੍ਹਾ ਰਿਹਾ। ਉਸ ਨੇ ਪੁਲਿਸ ਨੂੰ ਦੱਸਿਆ ਕਿ ਲੜਕੀ ਨਾਲ ਕੁਕਰਮ ਕਰਨ ਵਾਲੇ ਲੋਕ ਕਿਸੇ ਡਰੱਗ ਮਾਫੀਆ ਨਾਲ ਸਬੰਧਤ ਸਨ। ਪੁਲਿਸ ਨੇ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਕਤ ਨੌਜਵਾਨ ਨੇ ਕਿਸੇ ਅਣਜਾਣ ਲੜਕੀ ਦੀ ਜਾਨ ਬਚਾ ਲਈ ਪਰ ਪੁਲਿਸ ਨੇ ਅਫਸੋਸ ਜ਼ਾਹਿਰ ਕੀਤਾ ਕਿ ਲੜਕੀ ਦੀ ਇੱਜ਼ਤ ਨਹੀਂ ਬਚ ਸਕੀ।ਇਸ ਪੰਜਾਬੀ ਨੌਜਵਾਨ ਨੇ ਉਸ ਲੜਕੀ ਦੀ ਜਾਨ ਬਚਾਕੇ ਪੰਜਾਬੀਆਂ ਦਾ ਸਿਰ ਊਚਾ ਕਰ ਦਿੱਤਾ ਹੈ।