PR ਪ੍ਰਾਪਤ ਕਰਨ ਦੇ ਇੱਛੁਕਾਂ ਲਈ ਕੈਨੇਡਾ ਸਰਕਾਰ ਨੇ ਫ਼ੀਸ ’ਚ ਕੀਤਾ ਵੱਡਾ ਵਾਧਾ, ਜਾਣੋ ਨਵੀਂ ਫ਼ੀਸ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਐਕਸਪ੍ਰੈਸ ਐਂਟਰੀ ਦੀ ਮੰਗ ਕਰਨ ਵਾਲਿਆਂ ਨੂੰ 575 ਡਾਲਰ ਦੀ ਫੀਸ ਤੋਂ ਇਲਾਵਾ ਸਥਾਈ ਨਿਵਾਸ ਫੀਸ ਵਜੋਂ 950 ਡਾਲਰ ਦਾ ਭੁਗਤਾਨ ਕਰਨਾ ਪਏਗਾ

Canada

ਕੈਨੇਡਾ ਸਰਕਾਰ ਨੇ NRIs ਨੂੰ ਵੱਡਾ ਝਟਕਾ ਦਿੰਦੇ ਹੋਏ ਇਮੀਗ੍ਰੇਸ਼ਨ ਫੀਸਾਂ ’ਚ ਬੇਤਹਾਸ਼ਾ ਵਾਧਾ ਕੀਤਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਵਿਭਾਗ (IRCC) ਨੇ ਸਥਾਈ ਨਿਵਾਸ (PR) ਅਰਜ਼ੀਆਂ ਲਈ ਦੇਸ਼ ਦੀ ਇਮੀਗ੍ਰੇਸ਼ਨ ਫੀਸ ’ਚ ਔਸਤਨ 12 ਫ਼ੀ ਸਦੀ  ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। 

ਕੈਨੇਡੀਅਨ ਸਰਕਾਰ ਨੇ ਕਿਹਾ ਹੈ ਕਿ ਇਹ ਨਿਯਮ 30 ਅਪ੍ਰੈਲ ਤੋਂ ਲਾਗੂ ਹੋਣਗੇ। ਤੁਹਾਨੂੰ ਦੱਸ ਦੇਈਏ ਕਿ IRCC ਹਰ ਦੋ ਸਾਲ ਬਾਅਦ ਫ਼ੀਸ ’ਚ ਤਬਦੀਲੀ ਕਰਦੀ ਹੈ ਅਤੇ ਆਖਰੀ ਵਾਧਾ ਅਪ੍ਰੈਲ, 2022 ’ਚ ਕੀਤਾ ਗਿਆ ਸੀ। 

ਹਾਲਾਂਕਿ, ਉਦੋਂ ਇਹ ਸਿਰਫ ਤਿੰਨ ਫ਼ੀ ਸਦੀ  ਸੀ। ਨਵੀਆਂ ਦਰਾਂ ਦੇ ਅਨੁਸਾਰ, ਦੇਸ਼ ’ਚ ਐਕਸਪ੍ਰੈਸ ਐਂਟਰੀ ਦੀ ਮੰਗ ਕਰਨ ਵਾਲਿਆਂ ਨੂੰ 575 ਡਾਲਰ ਦੀ ਫੀਸ ਤੋਂ ਇਲਾਵਾ ਸਥਾਈ ਨਿਵਾਸ ਫੀਸ ਵਜੋਂ 950 ਡਾਲਰ ਦਾ ਭੁਗਤਾਨ ਕਰਨਾ ਪਏਗਾ। 

ਨਵੇਂ ਹੁਕਮ ਅਨੁਸਾਰ, ਆਸ਼ਰਿਤ ਵਿਦਿਆਰਥੀਆਂ ਅਤੇ ਆਸ਼ਰਿਤਾਂ ਨੂੰ ਛੱਡ ਕੇ ਸਾਰੇ ਸਥਾਈ ਨਿਵਾਸ ਬਿਨੈਕਾਰਾਂ ਨੂੰ ਸਥਾਈ ਨਿਵਾਸ ਫੀਸ ਦਾ ਭੁਗਤਾਨ ਕਰਨ ਤੋਂ ਛੋਟ ਦਿਤੀ  ਗਈ ਹੈ। ਕੁੱਝ  ਸ਼ਰਤਾਂ ਨੂੰ ‘ਮਨੁੱਖੀ ਅਤੇ ਹਮਦਰਦੀ’ ਅਤੇ ‘ਜਨਤਕ ਨੀਤੀ’ ਸ਼੍ਰੇਣੀ ’ਚ ਰੱਖਿਆ ਗਿਆ ਹੈ। 

ਮਨੁੱਖਤਾਵਾਦੀ ਅਤੇ ਹਮਦਰਦੀ ਅਤੇ ‘ਜਨਤਕ ਨੀਤੀ’ ਸ਼੍ਰੇਣੀਆਂ ਦੇ ਪ੍ਰਮੁੱਖ ਬਿਨੈਕਾਰਾਂ ਨੂੰ ਕੁੱਝ  ਸ਼ਰਤਾਂ ਦੇ ਅਧੀਨ ਸਥਾਈ ਨਿਵਾਸ ਫੀਸ ਦਾ ਭੁਗਤਾਨ ਕਰਨ ਤੋਂ ਛੋਟ ਦਿਤੀ  ਗਈ ਹੈ। ਪਰਮਿਟ-ਧਾਰਕ ਸ਼੍ਰੇਣੀ ’ਚ ਪਰਵਾਰਕ ਮੈਂਬਰਾਂ ਨੂੰ ਉਨ੍ਹਾਂ ਦੀ ਸਥਾਈ ਨਿਵਾਸ ਅਰਜ਼ੀ ’ਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਵਿਅਕਤੀਆਂ ਨੂੰ ਮੁੱਖ ਬਿਨੈਕਾਰ ਵਜੋਂ ਅਪਣੀਆਂ ਅਰਜ਼ੀਆਂ ਜਮ੍ਹਾਂ ਕਰਾਉਣੀਆਂ ਪੈਣਗੀਆਂ।