6 ਸਾਲ ਪਹਿਲਾਂ ਨਿਊਜ਼ੀਲੈਂਡ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ
ਡੇਢ ਸਾਲ ਪਹਿਲਾਂ ਹੀ ਕੰਵਲਜੀਤ ਸਿੰਘ ਨੂੰ ਮਿਲੀ ਸੀ ਪੀਆਰ
ਗੁਰਦਾਸਪੁਰ: ਰੋਜ਼ੀ-ਰੋਟੀ ਲਈ 6 ਸਾਲ ਪਹਿਲਾਂ ਨਿਊਜ਼ੀਲੈਂਡ ਗਏ ਨੌਜਵਾਨ ਦੀ ਅਚਾਨਕ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕ ਦੀ ਪਹਿਚਾਣ ਕੰਵਲਜੀਤ ਸਿੰਘ ਵਾਸੀ ਵਡਾਲਾ ਬਾਂਗਰ, ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਮਲੋਟ 'ਚ ਨਹਿਰ ’ਚ ਨਹਾਉਣ ਗਏ 2 ਨੌਜਵਾਨ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹੇ, ਭਾਲ ਜਾਰੀ
ਮੌਤ ਦੀ ਖ਼ਬਰ ਮਿਲਣ 'ਤੇ ਪਿੰਡ ਵਡਾਲਾ ਬਾਂਗਰ ਤੇ ਆਸ ਪਾਸ ਦੇ ਇਲਾਕਿਆਂ 'ਚ ਸੋਗ ਦੀ ਲਹਿਰ ਦੌੜ ਗਈ। ਇਸ ਸਬੰਧੀ ਮਰਹੂਮ ਕੰਵਲਜੀਤ ਸਿੰਘ ਦੇ ਜੀਜਾ ਸਰਪੰਚ ਮੇਜਰ ਸਿੰਘ ਢਿੱਲੋਂ ਮੋਟਰਜ਼ ਨੇ ਦਸਿਆ ਕਿ ਉਸ ਦਾ ਸਾਲਾ ਕੰਵਲਜੀਤ ਸਿੰਘ (24) ਪੁੱਤਰ ਸੇਵਾਮੁਕਤ ਲਾਈਨਮੈਨ ਮਲੂਕ ਸਿੰਘ ਵਾਸੀ ਵਡਾਲਾ ਬਾਂਗਰ 6 ਸਾਲ ਪਹਿਲਾਂ ਨਿਊਜ਼ੀਲੈਂਡ 'ਚ ਸਟੱਡੀ ਵੀਜ਼ੇ 'ਤੇ ਗਿਆ ਸੀ। ਡੇਢ ਸਾਲ ਪਹਿਲਾਂ ਹੀ ਕੰਵਲਜੀਤ ਸਿੰਘ ਨੂੰ ਪੀਆਰ ਮਿਲੀ ਸੀ।
ਇਹ ਵੀ ਪੜ੍ਹੋ: ਅੱਜ ਦਾ ਹੁਕਮਨਾਮਾ (3 ਜੁਲਾਈ 2023)
ਕੱਲ੍ਹ ਸਵੇਰੇ ਤੜਕਸਾਰ ਕੰਵਲਜੀਤ ਸਿੰਘ ਦੇ ਦੋਸਤ ਨੇ ਫੋਨ ’ਤੇ ਕੰਵਲਜੀਤ ਸਿੰਘ ਦੇ ਪਿਤਾ ਮਲੂਕ ਸਿੰਘ ਨੂੰ ਦਸਿਆ ਕਿ ਕੰਵਲਜੀਤ ਦੀ ਮੌਤ ਹੋ ਗਈ ਹੈ। ਉਸ ਨੇ ਦਸਿਆ ਕਿ ਕੰਵਲਜੀਤ ਰੋਜ਼ਾਨਾ 5 ਵਜੇ ਆਪਣੀ ਡਿਊਟੀ ’ਤੇ ਚਲਾ ਜਾਂਦਾ ਸੀ ਅਤੇ ਅੱਜ ਸਵੇਰੇ ਉਨ੍ਹਾਂ 6 ਵਜੇ ਦੇ ਕਰੀਬ ਵੇਖਿਆ ਕਿ ਉਸ ਦੀ ਗੱਡੀ ਘਰ ਦੇ ਬਾਹਰ ਖੜ੍ਹੀ ਹੈ। ਉਪਰੰਤ ਜਦੋਂ ਉਹ ਕੰਵਲਜੀਤ ਸਿੰਘ ਦੇ ਕਮਰੇ 'ਚ ਗਏ ਤਾਂ ਉਨ੍ਹਾਂ ਵੇਖਿਆ ਕਿ ਉਹ ਬਿਸਤਰੇ ’ਚ ਬੇਹੋਸ਼ ਪਿਆ ਹੋਇਆ ਸੀ। ਇਸ ਸਬੰਧੀ ਉਨ੍ਹਾਂ ਐਂਬੂਲੈਂਸ ਨੂੰ ਫੋਨ ਕੀਤਾ ਤਾਂ ਡਾਕਟਰਾਂ ਵਲੋਂ ਜਦੋਂ ਕੰਵਲਜੀਤ ਦਾ ਚੈੱਕਅਪ ਕੀਤਾ ਗਿਆ ਤਾਂ ਉਨ੍ਹਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿਤਾ।