ਬੀਰਇੰਦਰ ਸਿੰਘ ਨੇ ਦਾੜ੍ਹੀ ਅਤੇ ਸਟਾਈਲਿਸ਼ ਮੁੱਛਾਂ ਦੇ ਮੁਕਾਬਲੇ ਵਿਚ ਜਿੱਤੀ ਰਾਸ਼ਟਰੀ ਚੈਂਪੀਅਨਸ਼ਿਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਪੁਰਸ਼ਾਂ ਦੇ ਮੂੰਹ ਉਤੇ ਦਾੜ੍ਹੀ ਅਤੇ ਮੁੱਛਾਂ ਜਿਥੇ ਰੋਹਬਦਾਰ ਸ਼ਖਸੀਅਤ ਵਿਚ ਹੋਰ ਨਿਖਾਰ ਲਿਆਉਂਦੀਆਂ ਹਨ ਉਥੇ ਇਹ ਦਾੜ੍ਹੀ ਅਤੇ ਮੁੱਛਾਂ ਇੱਜ਼ਤਾਂ ਵੀ ਬਖਸ਼ ਜਾਂਦੀਆਂ ਹਨ।

Birinder Singh

ਔਕਲੈਂਡ: (ਹਰਜਿੰਦਰ ਸਿੰਘ ਬਸਿਆਲਾ): ਪੁਰਸ਼ਾਂ ਦੇ ਮੂੰਹ ਉਤੇ ਦਾੜ੍ਹੀ ਅਤੇ ਮੁੱਛਾਂ ਜਿਥੇ ਰੋਹਬਦਾਰ ਸ਼ਖਸੀਅਤ ਵਿਚ ਹੋਰ ਨਿਖਾਰ ਲਿਆਉਂਦੀਆਂ ਹਨ ਉਥੇ ਇਹ ਦਾੜ੍ਹੀ ਅਤੇ ਮੁੱਛਾਂ ਇੱਜ਼ਤਾਂ ਵੀ ਬਖਸ਼ ਜਾਂਦੀਆਂ ਹਨ। ਨਿਊਜ਼ੀਲੈਂਡ ਵਿਚ 'ਵਰਲਡ ਬੀਅਰਡ ਐਂਡ ਮਸ਼ਟੈਸ਼ ਐਸੋਸੀਏਸ਼ਨ' ਵਲੋਂ ਕਈ ਤਰ੍ਹਾਂ ਦੇ ਅਜਿਹੇ ਮੁਕਾਬਲੇ ਕਰਵਾਏ ਜਾਂਦੇ ਹਨ ਜਿਥੇ ਦਾੜ੍ਹੀ ਅਤੇ ਮੁੱਛਾਂ ਦੇ ਮੁਕਾਬਲੇ ਹੁੰਦੇ ਹਨ। ਇਸ ਵਾਰ ਰਾਸ਼ਟਰੀ ਮੁਕਾਬਲਾ 'ਦਾੜ੍ਹੀ ਤੇ ਸਟਾਈਲਿਸ਼ ਮੁੱਛਾਂ' ਨੂੰ ਲੈ ਕੇ ਕੀਤਾ ਗਿਆ।

ਇਹ ਨੌਜਵਾਨ ਪਿਛਲੇ ਕੁਝ ਸਮੇਂ ਤੋਂ ਅਜਿਹਾ ਕਰਨ ਦੀ ਤਮੰਨਾ ਪੂਰੀ ਕਰਨ ਵਿਚ ਲੱਗਿਆ ਹੋਇਆ ਹੈ ਕਿ ਉਹ ਪੰਜਾਬੀ ਨੌਜਵਾਨਾਂ ਨੂੰ ਨਸ਼ੇ ਤਿਆਗਣ ਅਤੇ
ਦਾੜੀ ਮੁੱਛ ਰੱਖਣ ਦਾ ਸੰਦੇਸ਼ ਕਿਸੀ ਤਰ੍ਹਾਂ ਦੇ ਸਕੇ। ਕਈ ਵੀਰ ਹੁੰਦੀਆਂ ਟਿੱਚਰਾਂ ਨੂੰ ਟਿੱਚ ਜਾਣਦਿਆਂ ਇਹ ਅਪਣਾ ਸ਼ੌਕ ਜਾਰੀ ਰੱਖ ਰਿਹਾ ਹੈ। ਚੈਂਪੀਅਨਸ਼ਿੱਪ ਦੇ ਵਿਚ ਲਗਭਗ 40 ਪ੍ਰਤੀਯੋਗ ਸਨ ਅਤੇ ਇਸਨੇ ਪਹਿਲਾ ਸਥਾਨ ਹਾਸਲ ਕਰ ਲਿਆ। ਇਸ ਨੌਜਵਾਨ ਦਾ ਸੁਪਨਾ ਹੈ ਕਿ ਇਕ ਦਿਨ ਉਹ ਪੰਜਾਬ ਦੇ ਵਿਚ ਵੀ ਅਜਿਹੇ ਮੁਕਾਬਲੇ ਵੇਖਣ ਦਾ ਇਛੁੱਕ ਹੈ ਅਤੇ ਇਸ ਸਬੰਧੀ ਉਸਦੇ ਦਿਲ ਵਿਚ ਬਹੁਤ ਕੁਝ ਹੈ। ਨਿਊਜ਼ੀਲੈਂਡ ਵਸਦੇ ਭਾਰਤੀ ਖਾਸ ਕਰ ਪੰਜਾਬੀ ਭਾਈਚਾਰੇ ਵਲੋਂ ਬੀਰਇੰਦਰ ਸਿੰਘ ਜ਼ੈਲਦਾਰ ਨੂੰ ਬਹੁਤ ਬਹੁਤ ਵਧਾਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।