Punjabi Girl joined Italian police: ਇਟਲੀ ਪੁਲਿਸ ਵਿਚ ਭਰਤੀ ਹੋਈ ਪੰਜਾਬਣ; ਲੁਧਿਆਣਾ ਨਾਲ ਸਬੰਧਤ ਹੈ ਜਸਕੀਰਤ ਸੈਣੀ
ਜਸਕੀਰਤ ਸੈਣੀ ਨੇ ਇਟਲੀ ਵਿਚ ਕਾਮਯਾਬੀ ਦੇ ਝੰਡੇ ਗੱਡੇ ਹਨ
Punjabi Girl joined Italian police: ਇਟਲੀ ਵਿਚ ਵੱਸਦੇ ਪੰਜਾਬੀਆ ਦੀ ਨਵੀਂ ਪੀੜੀ ਅੱਜ-ਕੱਲ੍ਹ ਸਫਲਤਾ ਦੇ ਝੰਡੇ ਬੁਲੰਦ ਕਰ ਰਹੀ ਹੈ। ਇਸ ਦੌਰਾਨ ਲੰਬਾਰਦੀਆ ਸੂਬੇ ਵਿਚ ਲੋਕਲ ਪੁਲਿਸ (ਪੁਲੀਸੀਆ ਲੋਕਾਲੇ) ਵਿਚ ਭਰਤੀ ਹੋਈ ਜਸਕੀਰਤ ਸੈਣੀ ਨੇ ਇਟਲੀ ਵਿਚ ਕਾਮਯਾਬੀ ਦੇ ਝੰਡੇ ਗੱਡੇ ਹਨ ਅਤੇ ਭਾਈਚਾਰੇ ਦਾ ਮਾਣ ਵਧਾਇਆ ਹੈ। 23 ਸਾਲਾ ਜਸਕੀਰਤ ਸੈਣੀ ਪੰਜਾਬ ਦੇ ਲੁਧਿਆਣਾ ਸ਼ਹਿਰ ਨਾਲ ਸਬੰਧਤ ਹੈ।
ਉਹ ਅਪਣੇ ਪਿਤਾ ਸਤਪਾਲ ਸਿੰਘ ਅਤੇ ਮਾਤਾ ਪਰਮਜੀਤ ਕੌਰ ਨਾਲ ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਦੇ ਪਵੋਨੇ ਮੇਲਾ ਵਿਖੇ ਰਹਿ ਰਹੀ ਹੈ। ਜਸਕੀਰਤ ਨੇ ਦਸਿਆ ਕਿ ਉਸ ਦੇ ਮਾਪਿਆਂ ਦੀਆਂ ਅਰਦਾਸਾਂ ਅਤੇ ਵਾਹਿਗੁਰੂ ਦੀ ਕਿਰਪਾ ਸਦਕਾ ਉਸ ਨੇ ਲੋਕਾਲੇ ਪੁਲਿਸ ਵਿਚ ਨੌਕਰੀ ਪ੍ਰਾਪਤ ਕਰ ਲਈ ਹੈ।
ਜਸਕੀਰਤ ਸੈਣੀ ਦੇ ਪਿਤਾ ਸਤਪਾਲ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਹੋਣਹਾਰ ਧੀ ਸ਼ੁਰੂ ਤੋਂ ਹੀ ਪੜ੍ਹਾਈ ਵਿਚ ਹੁਸ਼ਿਆਰ ਰਹੀ ਹੈ ਅਤੇ ਸਖ਼ਤ ਮਿਹਨਤ ਤੇ ਲਗਨ ਸਦਕਾ ਉੱਚੇ ਪੱਧਰ ਦੇ ਇਮਤਿਹਾਨ ਨਾਲ ਲੋਕਲ ਪੁਲਿਸ ਵਿਚ ਭਰਤੀ ਹੋਈ। ਉਨ੍ਹਾਂ ਕਿਹਾ ਕਿ ਉਹ ਇਟਲੀ ਵੱਸਦੇ ਭਾਰਤੀ ਭਾਈਚਾਰੇ ਅਤੇ ਇਟਲੀ ਵਾਸੀਆਂ ਦਾ ਵੀ ਸਹਿਯੋਗ ਲਈ ਧੰਨਵਾਦ ਕਰਦੇ ਹਨ।
(For more news apart from Punjabi Girl joined Italian police, stay tuned to Rozana Spokesman)