Punjabi Youth Died in Canada: ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਸੰਗਰੂਰ ਦੇ ਨੌਜਵਾਨ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਮ੍ਰਿਤਕ ਦੇ ਮਾਪੇ ਵੀ ਰਹਿ ਰਹੇ ਸੀ ਕੈਨੇਡਾ

Punjabi Youth Died in Canada

Punjabi Youth Died in Canada: ਚੰਗੇ ਭਵਿੱਖ ਲਈ ਕੈਨੇਡਾ ਗਏ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। 28 ਸਾਲਾ ਨੌਜਵਾਨ ਯੁਗਵੀਰ ਸਿੰਘ ਜ਼ਿਲ੍ਹਾ ਸੰਗਰੂਰ ਨਾਲ ਸਬੰਧਤ ਸੀ। ਮ੍ਰਿਤਕ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਮਾਰਕੀਟ ਕਮੇਟੀ ਸੰਗਰੂਰ ਦੇ ਸਾਬਕਾ ਚੇਅਰਮੈਨ ਰਹੇ ਰਣਧੀਰ ਸਿੰਘ ਕਾਕਾ ਸਾਰੋਂ ਦਾ ਪੋਤਾ ਸੀ।

ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਮਾਤਾ-ਪਿਤਾ ਕੁੱਝ ਸਮੇਂ ਤੋਂ ਕੈਨੇਡਾ ਵਿਚ ਹੀ ਰਹਿੰਦੇ ਹਨ। ਯੁਗਵੀਰ ਪੜ੍ਹਾਈ ਕਰਨ ਲਈ ਕੁੱਝ ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ ਅਤੇ ਹੁਣ ਉਸ ਦੇ ਮਾਤਾ ਪਿਤਾ ਵੀ ਉਸ ਕੋਲ ਕੈਨੇਡਾ ਰਹਿੰਦੇ ਸਨ।

 (For more Punjabi news apart from Punjabi Youth Died in Canada, stay tuned to Rozana Spokesman)