Indians Getting Extortion Calls: ਕੈਨੇਡਾ ਵਿਚ ਭਾਰਤੀਆਂ ਨੂੰ ਜਬਰਨ ਵਸੂਲੀ ਲਈ ਫੋਨ ਆਉਣਾ ਗੰਭੀਰ ਚਿੰਤਾ ਦਾ ਵਿਸ਼ਾ: ਵਿਦੇਸ਼ ਮੰਤਰਾਲਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਦੀ ਇਹ ਟਿੱਪਣੀ ਪ੍ਰੈਸ ਕਾਨਫ਼ਰੰਸ ਵਿਚ ਇਕ ਸਵਾਲ ਦੇ ਜਵਾਬ ਵਿਚ ਆਈ ਹੈ।

"Matter Of Concern": Centre On Indians Getting Extortion Calls In Canada

Indians Getting Extortion Calls: ਭਾਰਤ ਸਰਕਾਰ ਨੇ ਕੈਨੇਡਾ ਵਿਚ ਭਾਰਤੀ ਭਾਈਚਾਰੇ ਦੇ ਕੁੱਝ ਲੋਕਾਂ ਨੂੰ ਜਬਰਨ ਵਸੂਲੀ ਲਈ ਆਈਆਂ ਫੋਨ ਕਾਲਾਂ ’ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਭਾਰਤ ਨੇ ਉਨ੍ਹਾਂ ਰੀਪੋਰਟਾਂ ਨੂੰ "ਗੰਭੀਰ ਚਿੰਤਾ ਦਾ ਵਿਸ਼ਾ" ਦਸਿਆ, ਜਿਸ ਵਿਚ ਕਿਹਾ ਗਿਆ ਸੀ ਕਿ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਭਾਰਤੀ ਭਾਈਚਾਰੇ ਦੇ ਕੁੱਝ ਮੈਂਬਰਾਂ ਨੂੰ "ਜਬਰਨ ਵਸੂਲੀ ਲਈ ਫ਼ੋਨ" ਕੀਤੇ ਗਏ ਹਨ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਦੀ ਇਹ ਟਿੱਪਣੀ ਪ੍ਰੈਸ ਕਾਨਫ਼ਰੰਸ ਵਿਚ ਇਕ ਸਵਾਲ ਦੇ ਜਵਾਬ ਵਿਚ ਆਈ ਹੈ। ਉਨ੍ਹਾਂ ਕਿਹਾ, “ਇਹ ਚਿੰਤਾ ਦਾ ਵਿਸ਼ਾ ਹੈ…ਲੋਕਾਂ, ਖਾਸ ਕਰਕੇ ਭਾਰਤੀ ਨਾਗਰਿਕਾਂ ਨੂੰ ਜਬਰੀ ਵਸੂਲੀ ਦੀਆਂ ਕਾਲਾਂ ਮਿਲਣੀਆਂ ਗੰਭੀਰ ਚਿੰਤਾ ਦਾ ਵਿਸ਼ਾ ਹੈ”। ਜੈਸਵਾਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਸਹੀ ਵੇਰਵੇ ਨਹੀਂ ਹਨ।

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਸਤੰਬਰ ਵਿਚ 18 ਜੂਨ ਨੂੰ ਸਰੀ ਸ਼ਹਿਰ ਵਿਚ ਇਕ ਗੁਰਦੁਆਰੇ ਦੇ ਬਾਹਰ ਗਰਮਖਿਆਲੀ ਹਰਦੀਪ ਸਿੰਘ ਨਿੱਝਰ ਦੀ ਹਤਿਆ ਵਿਚ ਭਾਰਤੀ ਏਜੰਟਾਂ ਦੀ "ਸੰਭਵ" ਸ਼ਮੂਲੀਅਤ ਦੇ ਇਲਜ਼ਾਮਾਂ ਤੋਂ ਬਾਅਦ ਭਾਰਤ-ਕੈਨੇਡਾ ਸਬੰਧਾਂ ਵਿਚ ਗੰਭੀਰ ਤਣਾਅ ਆ ਗਿਆ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਨਵੀਂ ਦਿੱਲੀ ਨੇ ਟਰੂਡੋ ਦੇ ਦੋਸ਼ਾਂ ਨੂੰ "ਬੇਹੂਦਾ" ਅਤੇ "ਪ੍ਰੇਰਿਤ" ਦਸਦਿਆਂ ਖਾਰਜ ਕੀਤਾ ਅਤੇ ਕੈਨੇਡਾ 'ਤੇ ਭਾਰਤ ਨੂੰ ਨਿਸ਼ਾਨਾ ਬਣਾਉਣ ਵਾਲੇ ਵੱਖਵਾਦੀਆਂ ਨੂੰ ਪਨਾਹ ਦੇਣ ਦਾ ਦੋਸ਼ ਲਗਾਇਆ। ਭਾਰਤ ਇਸ ਗੱਲ 'ਤੇ ਜ਼ੋਰ ਦੇ ਰਿਹਾ ਹੈ ਕਿ ਕੈਨੇਡਾ ਦੇ ਨਾਲ ਉਸ ਦਾ "ਮੁੱਖ ਮੁੱਦਾ" ਉਸ ਦੇਸ਼ ਵਿਚ ਵੱਖਵਾਦੀਆਂ, ਅਤਿਵਾਦੀਆਂ ਅਤੇ ਭਾਰਤ ਵਿਰੋਧੀ ਤੱਤਾਂ ਨੂੰ ਦਿਤੀ ਗਈ ਪਨਾਹ ਹੈ।

ਜੈਸਵਾਲ ਨੇ ਕਿਹਾ, “ਸਾਡੇ ਕੋਲ (ਕੈਨੇਡਾ ਨਾਲ) ਚਰਚਾ ਕਰਨ ਲਈ ਬਹੁਤ ਸਾਰੇ ਮੁੱਦੇ ਹਨ। ਅਸੀਂ ਸੁਰੱਖਿਆ ਸਥਿਤੀਆਂ ਆਦਿ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕਰ ਰਹੇ ਹਾਂ। ਇਕ ਮੰਦਰ ਨੂੰ ਲੈ ਕੇ ਇਕ ਮੁੱਦਾ ਸੀ ਜਿਸ ਉਤੇ ਹਮਲਾ ਹੋਇਆ ਸੀ। ਫਿਰ ਕੈਨੇਡੀਅਨ ਪੁਲਿਸ ਨੇ ਮੰਦਰ ਕੰਪਲੈਕਸ ਦੀ ਜਾਂਚ ਕੀਤੀ।" ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਬਾਅਦ ਵਿਚ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਜਿਸ ਵਿਅਕਤੀ ਨੇ ਘੁਸਪੈਠ ਕੀਤੀ, ਉਹ ਦਿਮਾਗੀ ਤੌਰ 'ਤੇ ਠੀਕ ਨਹੀਂ ਸੀ।

(For more Punjabi news apart from Centre On Indians Getting Extortion Calls In Canada, stay tuned to Rozana Spokesman)