Canada News: ਕੈਨੇਡਾ ’ਚ ਹਾਦਸੇ ਦੌਰਾਨ ਪੰਜਾਬੀ ਟਰੱਕ ਡਰਾਈਵਰ ਦੀ ਮੌਤ; 7 ਮਹੀਨੇ ਪਹਿਲਾਂ ਗਿਆ ਸੀ ਵਿਦੇਸ਼
ਟਰੱਕ ਵਿਚ ਲੱਦੀਆਂ ਪੱਥਰ ਦੀਆਂ ਸਲੈਬਾਂ ਉਤਾਰਨ ਸਮੇਂ ਵਾਪਰਿਆ ਹਾਦਸਾ
Canada News: ਕੈਨੇਡਾ ਵਿਚ ਇਕ ਹਾਦਸੇ ਦੌਰਾਨ 7 ਮਹੀਨੇ ਪਹਿਲਾਂ ਵਿਦੇਸ਼ ਗਏ ਪੰਜਾਬੀ ਦੀ ਮੌਤ ਹੋ ਗਈ ਹੈ। ਇਹ ਹਾਦਸਾ ਕੈਨੇਡਾ ਦੇ ਸਸਕੈਚਵਨ ਸੂਬੇ ਦੇ ਸ਼ਹਿਰ ਉੱਤਰੀ ਰੀਜਾਈਨਾ ਵਿਖੇ ਵਾਪਰਿਆ। ਮ੍ਰਿਤਕ ਦੀ ਪਛਾਣ 33 ਸਾਲਾ ਟਰੱਕ ਡਰਾਈਵਰ ਸੁਬੇਗ ਸਿੰਘ ਵਜੋਂ ਹੋਈ ਹੈ। ਇਸ ਹਾਦਸੇ ਵਿਚ ਇਕ ਹੋਰ ਪੰਜਾਬੀ ਟਰੱਕ ਡਰਾਈਵਰ ਜ਼ਖ਼ਮੀ ਹੋ ਗਿਆ, ਜਿਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਸੁਬੇਗ ਸਿੰਘ ਦੇ ਟਰੱਕ ਵਿਚ ਪੱਥਰ ਦੀਆਂ ਭਾਰੀ ਸਲੈਬਾਂ ਲੱਦੀਆਂ ਹੋਈਆਂ ਸਨ। ਉੱਤਰੀ ਰੀਜਾਈਨਾ ਦੀ ਮੈਕਡਾਨਲਡ ਸਟਰੀਟ ਉਤੇ ਜਦੋਂ ਸੁਬੇਗ ਸਿੰਘ ਤੇ ਉਸ ਦਾ ਸਾਥੀ ਮਾਰਬਲ ਦੀਆਂ ਸਲੈਬਾਂ ਨੂੰ ਟਰੱਕ 'ਚੋਂ ਉਤਾਰ ਰਹੇ ਸਨ ਤਾਂ ਮਾਰਬਲ ਸਲੈਬਾਂ ਫਿਸਲ ਕੇ ਉਨ੍ਹਾਂ ਉਪਰ ਡਿੱਗ ਗਈਆਂ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ ਦੌਰਾਨ ਸੁਬੇਗ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸ ਦੇਈਏ ਕਿ ਮ੍ਰਿਤਕ ਸੁਬੇਗ ਸਿੰਘ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਪੰਜਵੜ ਕਲਾਂ ਦਾ ਜੰਮਪਲ ਸੀ। ਉਹ ਅਪਣੇ ਪਿਛੇ ਮਾਤਾ-ਪਿਤਾ, ਭਰਾ, ਪਤਨੀ ਤੇ 2 ਸਾਲਾ ਧੀ ਛੱਡ ਗਿਆ ਹੈ। ਇਸ ਖ਼ਬਰਾਂ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ।
(For more Punjabi news apart from Canada News Punjabi Truck Driver died today, stay tuned to Rozana Spokesman)