ਸਿੱਖਾਂ ਨੇ ਡਰਾਈਵਰ ਵੀਰਾਂ ਲਈ ਮੋੜਾਂ 'ਤੇ ਲਾਏ ਲੰਗਰ, ਹੋ ਰਹੀ ਹੈ ਸ਼ਲਾਘਾ 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਸਿੱਖਜ਼ ਫਾਰ ਹਿਮਿਊਨਿਟੀ (Sikhs for Humanity) ਨੇ ਉਨ੍ਹਾਂ ਥਾਵਾਂ ਨੂੰ ਭੋਜਨ ਦਿੱਤਾ ਹੈ ਜਿਥੇ ਵੱਡੇ ਗੋਦਾਮ ਹਨ

File Photo

ਵਸ਼ਿੰਗਟਨ - ਚੀਨ ਤੋਂ ਬਾਅਦ ਅਮਰੀਕਾ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ। ਇੱਥੇ ਇਸ ਜਾਨਲੇਵਾ ਵਾਇਰਸ ਨਾਲ ਮੌਤਾਂ ਤੇ ਪੀੜਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਲੌਕਡਾਊਨ ਦਰਮਿਆਨ ਸਭ ਕੁੱਝ ਬੰਦ ਹੈ ਪਰ ਟਰੱਕਾਂ ਦੀ ਸਰਵਿਸ ਅਜੇ ਵੀ ਜਾਰੀ ਹੈ। ਅਮਰੀਕਾ ਦੇ ਇਸ ਮਾੜੇ ਦੌਰ ਵਿਚ ਸਟੋਰਾਂ ਤੇ ਹਸਪਤਾਲਾਂ ਵਿਚ ਜ਼ਰੂਰੀ ਸਮਾਨ ਇਹ ਟਰੱਕ ਹੀ ਪਹੁੰਚਾ ਰਹੇ ਹਨ।

ਇਨਾਂ ਟਰੱਕਾਂ ਵਾਲੇ ਵੀਰਾਂ ਦੀ ਸਹਾਇਤਾ ਲਈ ਸਿੱਖ ਭਾਈਚਾਰਾ ਅੱਗੇ ਆਇਆ ਹੈ। ਸਿੱਖਾਂ ਵੱਲੋਂ ਰਸਤਿਆਂ ਵਿਚ ਖੜ੍ਹ ਕੇ ਟਰੱਕਾਂ ਵਾਲੇ ਵੀਰਾਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ। ਕੈਲੀਫੋਰਨੀਆ ਵਿਚ ਸਿੱਖ ਭਾਈਚਾਰੇ ਨੇ ਅਜਿਹੇ ਟਰੱਕ ਡਰਾਈਵਰਾਂ ਨੂੰ ਭੋਜਨ ਦੇਣਾ ਸ਼ੁਰੂ ਕਰ ਦਿੱਤਾ ਹੈ। ਸਿੱਖਜ਼ ਫਾਰ ਹਿਮਿਊਨਿਟੀ (Sikhs for Humanity) ਨੇ ਉਨ੍ਹਾਂ ਥਾਵਾਂ ਨੂੰ ਭੋਜਨ ਦਿੱਤਾ ਹੈ ਜਿਥੇ ਵੱਡੇ ਗੋਦਾਮ ਹਨ।

ਮੁੱਖ ਸਥਾਨਾਂ ਤੇ ਲੰਗਰ ਦੀਆਂ ਗੱਡੀਆਂ ਖੜ੍ਹੀਆ ਕਰ ਦਿੱਤੀਆਂ ਹਨ। ਰਸਤਿਆਂ ਵਿਚ ਖੜ੍ਹੇ ਹੋ ਕੇ ਸਿੱਖਾਂ ਵੱਲੋਂ ਟੱਰਕ ਡਰਾਈਵਰਾਂ ਨੂੰ ਲੰਗਰ ਛਕਣ ਦੀ ਅਪੀਲ ਕੀਤੀ ਜਾ ਰਹੀ ਹੈ। ਸਿੱਖਾਂ ਨੇ ਆਪਣੇ ਹੱਥਾਂ ਵਿਚ ਪੋਸਟਰ ਵੀ ਫੜੇ ਹੋਏ ਹਨ। ਔਖੀ ਘੜੀ ਵਿਚ ਟਰੱਕਾਂ ਵੱਲੋਂ ਅਹਿਮ ਸਮਾਨ ਦੀ ਵੱਖ -ਵੱਖ ਸ਼ਹਿਰਾਂ ਵਿਚ ਸਪਲਾਈ ਕੀਤੀ ਜਾ ਰਹੀ ਹੈ। ਰਸਤਿਆਂ ਵਿਚ ਫਰੀ ਫੂਡ ਦੀ ਸੇਵਾ ਨਿਭਾਈ ਜਾ ਰਹੀ ਹੈ।

ਸਿੱਖ ਭਾਈਚਾਰੇ ਦੇ ਇਸ ਕੰਮ ਦੀ ਚਾਰੇ ਪਾਸੇ ਪ੍ਰਸ਼ੰਸਾ ਹੋ ਰਹੀ ਹੈ। ਹੱਥਾਂ ਵਿੱਚ ਬੋਰਡ ਫੜ੍ਹ ਕੇ ਫਰੀ ਫੂਡ ਖਾਣ ਲਈ ਬੇਨਤੀ ਕੀਤੀ ਜਾ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।