ਜਲੰਧਰ ਦੇ ਅਨੀਸ਼ ਡੋਗਰਾ ਦੀ ਹੋਈ ਕੈਨੇਡਾ ਪੁਲਿਸ ਵਿਚ ਚੋਣ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਮਿਸਟਰ ਪੰਜਾਬ ਦਾ ਖ਼ਿਤਾਬ ਵੀ ਕਰ ਚੁੱਕਾ ਹੈ ਹਾਸਲ 

Anish Dogra

ਮੋਹਾਲੀ : ਪੰਜਾਬ ਦੇ ਹਜ਼ਾਰਾਂ ਨੌਜਵਾਨ ਵਿਦੇਸ਼ਾਂ ਵਿਚ ਜਾਂਦੇ ਹਨ ਅਤੇ ਉਥੇ ਵੱਖ-ਵੱਖ ਸੇਵਾਵਾਂ ਵਿਚ ਅਪਣਾ ਯੋਗਦਾਨ ਪਾਉਂਦੇ ਹਨ। ਇਸੇ ਤਰ੍ਹਾਂ ਹੀ ਜਲੰਧਰ ਨਾਲ ਸਬੰਧਤ ਪੰਜਾਬੀ ਨੌਜਵਾਨ ਦੀ ਕੈਨੇਡਾ ਪੁਲਿਸ ਵਿਚ ਚੋਣ ਹੋਈ ਹੈ। ਅਪਣੀ ਇਸ ਪ੍ਰਾਪਤੀ ਨਾਲ ਅਨੀਸ਼ ਡੋਗਰਾ ਨੇ ਨਾ ਸਿਰਫ਼ ਪੰਜਾਬ ਸਗੋਂ ਭਾਰਤ ਦਾ ਨਾਮ ਵੀ ਆਲਮੀ ਪੱਧਰ 'ਤੇ ਬੁਲੰਦ ਕੀਤਾ ਹੈ।

ਇਹ ਵੀ ਪੜ੍ਹੋ:   ਦਿੱਲੀ-ਕੱਟੜਾ ਐਕਸਪ੍ਰੈੱਸ-ਵੇ ਪ੍ਰਾਜੈਕਟ ’ਤੇ ਰੋਕ ਤੋਂ ਹਾਈ ਕੋਰਟ ਦਾ ਇਨਕਾਰ

ਦ੍ਰਿੜ ਇਰਾਦੇ ਅਤੇ ਸਖ਼ਤ ਮਿਹਨਤ ਸਦਕਾ ਪੁੱਤਰ ਦੇ ਇੰਨੇ ਵੱਡੇ ਮੁਕਾਮ ਤਕ ਪਹੁੰਚ 'ਤੇ ਪ੍ਰਵਾਰ ਵਿਚ ਖ਼ੁਸ਼ੀ ਦੀ ਲਹਿਰ ਹੈ। ਜਾਣਕਾਰੀ ਅਨੁਸਾਰ ਅਨੀਸ਼ ਡੋਗਰਾ ਦੇ ਪਿਤਾ ਨਰੇਸ਼ ਕੁਮਾਰ ਡੋਗਰਾ ਜਲੰਧਰ ਦੇ ਪੀ.ਏ.ਪੀ. 'ਚ ਏ.ਆਈ.ਜੀ. ਤੈਨਾਤ ਹਨ। ਉਨ੍ਹਾਂ ਨੇ ਅਪਣੇ ਪੁੱਤਰ ਨੂੰ ਵੀ ਹਮੇਸ਼ਾ ਦੇਸ਼ ਅਤੇ ਸਮਾਜ ਸੇਵਾ ਲਈ ਪ੍ਰੇਰਿਤ ਕੀਤਾ ਹੈ। ਪੁਰਖਿਆਂ ਦੇ ਨਕਸ਼ੇ ਕਦਮ 'ਤੇ ਚਲਦਿਆਂ ਅਨੀਸ਼ ਨੇ ਇਹ ਮੁਕਾਮ ਹਾਸਲ ਕੀਤਾ ਹੈ।

ਜਾਣਕਾਰੀ ਅਨੁਸਾਰ ਅਨੀਸ਼ ਨੇ ਰੂਪਨਗਰ ਤੋਂ ਬੀ.ਡੀ.ਐਸ. ਕੀਤੀ ਅਤੇ ਉਹ ਬਾਡੀ ਬਿਲਡਿੰਗ ਦਾ ਵੀ ਸ਼ੌਕ ਰੱਖਦੇ ਹਨ। ਇੰਨਾ ਹੀ ਨਹੀਂ ਸਗੋਂ ਉਹ ਮਿਸਟਰ ਪੰਜਾਬ ਦਾ ਖ਼ਿਤਾਬ ਵੀ ਹਾਸਲ ਕਰ ਚੁੱਕੇ ਹਨ। ਪਿਤਾ ਤੋਂ ਪ੍ਰੇਰਨਾ ਲੈ ਕੇ ਉਨ੍ਹਾਂ ਵੀ ਮਿਹਨਤ ਕੀਤੀ ਅਤੇ ਹੁਣ ਕੈਨੇਡਾ ਵਿਚ ਪੁਲਿਸ ਸੇਵਾ ਦੀ ਪ੍ਰੀਖਿਆ ਪਾਸ ਕਰ ਲਈ ਹੈ।