ਆਸਟ੍ਰੇਲੀਆ ਸਰਕਾਰ ਨੇ ਪੰਜਾਬੀ ਵਿਦਿਆਰਥੀ ਲਈ ਭੇਜਿਆ ਜਹਾਜ਼, ਕਿਡਨੀ ਦੇ ਇਲਾਜ ਲਈ ਪਰਤਿਆ ਵਤਨ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਆਸਟ੍ਰੇਲੀਆ ਸਰਕਾਰ ਨੇ ਇਕੱਲੇ ਭਾਰਤੀ ਵਿਦਿਆਰਥੀ ਅਰਸ਼ਦੀਪ ਲਈ ਜ਼ਹਾਜ ਭੇਜਿਆ ਹੈ, ਜਿਸ ਵਿਚ ਉਸ ਨੇ ਇਕੱਲੇ ਨੇ ਸਫ਼ਰ ਕੀਤਾ ਹੈ

India, Australia Unite In Huge Effort To Bring Ailing Student Home

ਮੈਲਬੌਰਨ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸ. ਪੀ. ਸਿੰਘ ਓਬਰਾਏ ਦੇ ਜ਼ਹਾਜ਼ ਵਿਚ ਇਕੱਲਿਆਂ ਸਫ਼ਰ ਕਰਨ ਤੋਂ ਬਾਅਦ ਹੁਣ ਆਸਟ੍ਰੇਲੀਆ ਸਰਕਾਰ ਨੇ ਇਕੱਲੇ ਭਾਰਤੀ ਵਿਦਿਆਰਥੀ ਅਰਸ਼ਦੀਪ ਲਈ ਜ਼ਹਾਜ ਭੇਜਿਆ ਹੈ। ਜਿਸ ਵਿਚ ਅਰਸ਼ਦੀਪ ਨੇ ਇਕੱਲੇ ਨੇ ਸਫ਼ਰ ਕੀਤਾ ਹੈ। ਇਸ ਪਹਿਲ ਕਰ ਕੇ 25 ਸਾਲ ਦੇ ਅਰਸ਼ਦੀਪ ਸਿੰਘ ਆਸਟ੍ਰੇਲੀਆ ਤੋਂ ਆਪਣੇ ਵਤਨ ਵਾਪਸ ਪਰਤ ਆਏ ਹਨ। ਉਨ੍ਹਾਂ ਦੀਆਂ ਦੋਵੇਂ ਕਿਡਨੀਆਂ ਖ਼ਰਾਬ ਹਨ। ਵਤਨ ਵਾਪਸੀ ’ਤੇ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਹੈ।

ਕੋਰੋਨਾ ਮਹਾਂਮਾਰੀ ਦਰਮਿਆਨ ਸੋਮਵਾਰ ਨੂੰ ਉਨ੍ਹਾਂ ਨੂੰ ਏਅਰਲਿਫਟ ਕੀਤਾ ਗਿਆ। ਆਸਟ੍ਰੇਲੀਆ ਅਤੇ ਭਾਰਤ ਸਰਕਾਰ ਦੀ ਕਈ ਦੌਰ ਦੀ ਗੱਲਬਾਤ ਤੋਂ ਬਾਅਦ ਅਰਸ਼ਦੀਪ ਦੀ ਭਾਰਤ ਵਾਪਸੀ ਦਾ ਰਸਤਾ ਸਾਫ਼ ਹੋਇਆ। ਇਸ ਵਿਚ ਇੰਡੀਅਨ ਵਰਲਡ ਫੋਰਮ ਨੇ ਅਹਿਮ ਭੂਮਿਕਾ ਨਿਭਾਈ ਹੈ। ਭਾਰਤੀ ਵਿਦਿਆਰਥੀ ਅਰਸ਼ਦੀਪ 2018 ਵਿਚ ਉਚ ਸਿੱਖਿਆ ਲਈ ਆਸਟ੍ਰੇਲੀਆ ਗਏ ਸਨ। ਅਰਸ਼ਦੀਪ ਦੀ ਮਾਂ ਇੰਦਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਕੋਲ ਕੋਈ ਸ਼ਬਦ ਨਹੀਂ ਹਨ। ਉਹ ਭਾਰਤ ਸਰਕਾਰ, ਆਸਟ੍ਰੇਲੀਆਈ ਸਰਕਾਰ ਅਤੇ ਡਾਕਟਰਾਂ ਦੇ ਧੰਨਵਾਦੀ ਹਨ।

 

 

ਇਹ ਵੀ ਪੜ੍ਹੋ -  ਕਿਸਾਨਾਂ ਦੇ ਹੱਕ ‘ਚ ਖੜ੍ਹੇ ਰਹਿਣ ਲਈ ਪੰਜਾਬੀ ਗਾਇਕ Jazzy B ਨੂੰ ਗੋਲਡ ਮੈਡਲ ਨਾਲ ਕੀਤਾ ਸਨਮਾਨਿਤ

ਉਨ੍ਹਾਂ ਨੇ ਸਮਾਂ ਰਹਿੰਦੇ ਅਰਸ਼ਦੀਪ ਦਾ ਇਲਾਜ਼ ਸ਼ੁਰੂ ਕਰਵਾਇਆ। ਇੰਨੇ ਦਿਨਾਂ ਦੇ ਇੰਤਜ਼ਾਰ ਤੋਂ ਬਾਅਦ ਅੱਗੇ ਦੇ ਇਲਾਜ ਲਈ ਆਖ਼ਿਰਕਾਰ ਅਰਸ਼ਦੀਪ ਪਰਤ ਆਇਆ ਹੈ। ਅਰਸ਼ਦੀਪ ਦੇ ਪਿਤਾ ਨਹੀਂ ਹਨ। ਇਸ ਤੋਂ ਪਹਿਲਾਂ ਅਰਸ਼ਦੀਪ ਦੀ ਮਾਂ ਇੰਦਰਜੀਤ ਨੇ ਵਿਦੇਸ਼ ਮੰਤਰਾਲਾ ਤੋਂ ਮਦਦ ਦੀ ਗੁਹਾਰ ਲਗਾਈ ਸੀ।
ਇੰਦਰਜੀਤ ਨੇ ਕਿਹਾ ਸੀ ਕਿ ਉਨ੍ਹਾਂ ਦਾ ਪੁੱਤਰ ਮੈਲਬੌਰਨ ਦੇ ਇਕ ਹਸਪਤਾਲ ਵਿਚ ਦਾਖ਼ਲ ਹੈ। ਉਸ ਦੀ ਹਾਲਤ ਬਹੁਤ ਗੰਭੀਰ ਹੈ। ਉਸ ਦੀ ਕਿਡਨੀ ਫੇਲ ਹੋਣ ਦੀ ਆਖ਼ਰੀ ਸਟੇਜ ਵਿਚ ਹੈ। ਉਸ ਨੂੰ ਡਾਇਲਿਸਸ ਦੀ ਤੁਰੰਤ ਜ਼ਰੂਰਤ ਹੈ।

ਇਹ ਵੀ ਪੜ੍ਹੋ -  'ਕੋਰੋਨਾ ਮ੍ਰਿਤਕ ਦੇ ਪਰਿਵਾਰ ਨੂੰ 2500 ਰੁਪਏ ਮਹੀਨਾ ਪੈਨਸ਼ਨ ਦੇਵੇਗੀ ਕੇਜਰੀਵਾਲ ਸਰਕਾਰ'

ਉਨ੍ਹਾਂ ਨੇ ਮੰਤਰਾਲੇ ਤੋਂ ਮੰਗ ਕੀਤੀ ਸੀ ਕਿ ਉਹ ਆਸਟ੍ਰੇਲੀਆਈ ਸਰਕਾਰ ਨਾਲ ਗੱਲਬਾਤ ਕਰਕੇ ਅਰਸ਼ਦੀਪ ਨੂੰ ਸਾਰੀਆਂ ਮੈਡੀਕਲ ਸੁਵਿਧਾਵਾਂ ਦੇਣ ਦਾ ਹੁਕਮ ਦੇਣ, ਨਾਲ ਹੀ ਉਸ ਦੀ ਸਿਹਤ ’ਤੇ ਵੀ ਨਜ਼ਰ ਰੱਖੀ ਜਾਏ। ਇੰਦਰਜੀਤ ਨੇ ਦੱਸਿਆ ਸੀ ਕਿ ਉਨ੍ਹਾਂ ਦਾ ਪੁੱਤਰ ਅਰਸ਼ਦੀਪ 2018 ਵਿਚ ਸਟੂਡੈਂਟ ਵੀਜ਼ਾ ’ਤੇ ਆਸਟ੍ਰੇਲੀਆ ਗਿਆ ਸੀ। 9 ਜੂਨ 2021 ਨੂੰ ਉਨ੍ਹਾਂ ਨੂੰ ਪਤਾ ਲੱਗਾ ਕਿ ਅਰਸ਼ਦੀਪ ਹਸਪਤਾਲ ਵਿਚ ਭਰਤੀ ਹੈ। ਭਾਰਤ ਸਰਕਾਰ ਨੇ ਅਰਸ਼ਦੀਪ ਦੀ ਵਤਨ ਵਾਪਸੀ ਦਾ ਬੰਦੋਬਸਤ ਕੀਤਾ।