ਯੂ.ਕੇ. ਪੁਲਿਸ ਵਿਚ ਸਿਵਲ ਅਫ਼ਸਰ ਬਣਿਆ ਲੁਧਿਆਣਾ ਦਾ ਨੌਜਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

2017 ਵਿਚ ਉਚੇਰੀ ਵਿੱਦਿਆ ਹਾਸਲ ਲਈ ਗਿਆ ਸੀ ਵਿਦੇਸ਼

Ludhiana youth became a civil officer in UK police

 

ਰਾੜਾ ਸਾਹਿਬ/ਪਾਇਲ: ਜ਼ਿੰਦਗੀ ਵਿਚ ਸਫ਼ਲ ਹੋਣ ਲਈ ਜਦੋਂ ਮਜ਼ਬੂਤ  ਇਰਾਦੇ ਹੋਣ ਤਾਂ ਉਨ੍ਹਾਂ ਦੇ ਅੰਦਰਲਾ ਜਨੂੰਨ ਉਸ ਨੂੰ ਟਿਕਣ ਨਹੀਂ ਦਿੰਦਾ। ਜਿਸ ਦੀ ਬਦੌਲਤ ਇਕ ਦਿਨ ਮੰਜ਼ਲ ਆਪ ਮੁਹਾਰੇ ਉਨ੍ਹਾਂ ਦੇ ਕਦਮ ਚੁੰਮਦੀ ਹੈ। ਅਜਿਹੇ ਨੌਜਵਾਨ ਸਮੁੱਚੇ ਸਮਾਜ ਲਈ ਪ੍ਰੇਰਨਾਸ੍ਰੋਤ ਬਣ ਜਾਂਦੇ ਹਨ ਜੋ ਸੱਤ ਸਮੁੰਦਰ ਪਾਰ ਜਾ ਕੇ ਵੀ ਆਪਣੀ ਕਾਮਯਾਬੀ ਦਾ ਝੰਡਾ ਲਹਿਰਾ ਹੀ ਦਿੰਦੇ ਹਨ।

ਅਜਿਹੀ ਹੀ ਮਿਸਾਲ ਨੌਜਵਾਨ  ਦੁਪੇਸ਼  ਪੁੱਤਰ ਵਿਨੈ ਕੁਮਾਰ  ਉਰਫ ਹੈਪੀ ਵਾਸੀ ਰੌਣੀ, ਤਹਿਸੀਲ ਪਾਇਲ, ਜਿਲ੍ਹਾ ਲੁਧਿਆਣਾ ਨੇ ਕਾਇਮ ਕੀਤੀ ਹੈ। ਪੱਤਰਕਾਰਾਂ ਨਾਲ  ਗੱਲਬਾਤ  ਕਰਦਿਆਂ ਪਿਤਾ ਹੈਪੀ ਰੌਣੀ ਨੇ ਕਿਹਾ ਕਿ ਉਸਦਾ ਬੇਟਾ ਦੁਪੇਸ਼  ਸੰਨ 2017 ਵਿਚ  ਯੂ. ਕੇ. ਉਚੇਰੀ ਵਿੱਦਿਆ ਹਾਸਲ ਕਰਨ ਲਈ ਗਿਆ ਸੀ ਜਿੱਥੇ ਉਸ ਵੱਲੋਂ ਕੀਤੀ ਗਈ ਸਖ਼ਤ ਮਿਹਨਤ ਰੰਗ ਲਿਆਈ ਜਦੋਂ ਉਸ ਨੂੰ ਉਚ ਸਿੱਖਿਆ ਪ੍ਰਾਪਤ ਕਰਨ ਉਪਰੰਤ ਯੂ.ਕੇ. ਪੁਲਿਸ ਵਿਚ ਬਤੌਰ ਸਿਵਲ ਅਫ਼ਸਰ ਨਿਯੁਕਤ  ਕੀਤਾ ਗਿਆ

 ਦੁਪੇਸ਼  ਰੌਣੀ ਦਾ ਯੂ. ਕੇ. ਪੁਲਿਸ ਵਿਚ  ਸਿਵਲ ਅਫ਼ਸਰ ਨਿਯੁਕਤ ਹੋਣ ’ਤੇ ਉਸਦੇ ਮਾਤਾ ਪਿਤਾ, ਸਾਕ ਸਬੰਧੀਆਂ, ਦੋਸਤਾਂ ਮਿੱਤਰਾਂ ਵਿਚ ਖੁਸ਼ੀ ਦੀ ਲਹਿਰ ਪਾਈ  ਜਾ ਰਹੀ ਹੈ। ਇਸ ਮੌਕੇ ਸਾਬਕਾ ਮੰਤਰੀ ਗੁਰਕੀਰਤ ਸਿੰਘ  ਕੋਟਲੀ, ਰੁਪਿੰਦਰ ਸਿੰਘ ਰਾਜਾ ਗਿੱਲ  ਹਲਕਾ ਇੰਚਾਰਜ  ਕਾਂਗਰਸ  ਸਮਰਾਲਾ, ਰਾਜਿੰਦਰ ਸਿੰਘ  ਲੱਖਾ ਰੌਣੀ ਸਕੱਤਰ ਪੰਜਾਬ ਕਾਂਗਰਸ, ਲਖਵੀਰ ਸਿੰਘ ਲੱਖਾ ਸਾਬਕਾ ਵਿਧਾਇਕ ਪਾਇਲ, ਸਰਪੰਚ ਜਸਪ੍ਰੀਤ ਸਿੰਘ ਸੋਨੀ ਜਰਗ ਆਦਿ ਨੇ ਹੈਪੀ ਰੌਣੀ ਨੂੰ ਵਧਾਈਆਂ ਦਿਤੀਆਂ।