ਕੈਨੇਡਾ ਵਿਚ ਸਿੱਖ ਮਾਂ ਨੇ ਜੂੜੇ ਵਾਲੇ ਬੱਚਿਆਂ ਲਈ ਤਿਆਰ ਕੀਤਾ ਖ਼ਾਸ Sikh Helmet

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਬਹੁਤ ਸਾਰੇ ਦੇਸ਼ਾਂ ਵਿਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸਾਈਕਲ ਚਲਾਉਂਦੇ ਸਮੇਂ ਵੀ ਹੈਲਮੇਟ ਪਹਿਨਣਾ ਲਾਜ਼ਮੀ ਹੈ

Sikh Woman In Canada Designs Special Helmets For Her Children

 

ਓਨਟਾਰੀਓ: ਬਾਈਕ ਚਲਾਉਂਦੇ ਸਮੇਂ ਹਰ ਕਿਸੇ ਲਈ ਹੈਲਮੇਟ ਪਹਿਨਣਾ ਜ਼ਰੂਰੀ ਹੈ। ਇਹ ਸਿਰ ਅਤੇ ਦਿਮਾਗ ਦੀ ਸੱਟ ਦੇ ਖਤਰੇ ਨੂੰ ਘਟਾਉਂਦਾ ਹੈ। ਬਹੁਤ ਸਾਰੇ ਦੇਸ਼ਾਂ ਵਿਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸਾਈਕਲ ਚਲਾਉਂਦੇ ਸਮੇਂ ਵੀ ਹੈਲਮੇਟ ਪਹਿਨਣਾ ਲਾਜ਼ਮੀ ਹੈ ਪਰ ਇਕ ਕੈਨੇਡੀਅਨ ਸਿੱਖ ਔਰਤ ਟੀਨਾ ਸਿੰਘ ਨੂੰ ਆਪਣੇ ਪੁੱਤਰਾਂ ਦੇ ਪਟਕਿਆਂ ਦੇ ਅਨੁਕੂਲ ਹੈਲਮੇਟ ਨਹੀਂ ਮਿਲਿਆ।

 

 

ਇਸ ਤੋਂ ਬਾਅਦ ਉਸ ਨੇ ਖੁਦ ਸਿੱਖ ਬੱਚਿਆਂ ਦੇ ਜੂੜੇ ਦੇ ਹਿਸਾਬ ਨਾਲ ਹੈਲਮੇਟ ਡਿਜ਼ਾਈਨ ਕੀਤਾ। ਮੀਡੀਆ ਰਿਪੋਰਟਾਂ ਅਨੁਸਾਰ ਇਹ ਖ਼ਾਸ ਤੌਰ ’ਤੇ ਸਿੱਖ ਬੱਚਿਆਂ ਲਈ ਤਿਆਰ ਕੀਤਾ ਗਿਆ ਪਹਿਲਾ ਸੁਰੱਖਿਆ-ਪ੍ਰਮਾਣਿਤ ਮਲਟੀਸਪੋਰਟ ਹੈਲਮੇਟ ਹੈ। ਟੀਨਾ ਸਿੰਘ ਨੇ ਕਿਹਾ, "ਮੈਂ ਨਿਰਾਸ਼ ਸੀ ਕਿ ਮੇਰੇ ਬੱਚਿਆਂ ਲਈ ਸਪੋਰਟਸ ਹੈਲਮੇਟ ਦਾ ਕੋਈ ਸੁਰੱਖਿਅਤ ਵਿਕਲਪ ਨਹੀਂ ਸੀ" ।

ਆਪਣੇ ਇੰਸਟਾਗ੍ਰਾਮ 'ਤੇ ਉਹਨਾਂ ਨੇ ਪਹਿਲਕਦਮੀ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ, "ਮੈਂ ਇਕ ਮਾਂ ਹਾਂ ਜਿਸ ਨੇ ਆਪਣੇ ਬੱਚਿਆਂ ਲਈ ਕੁਝ ਕਰਨ ਲਈ ਵਿਸ਼ਵਾਸ ਨਾਲ ਕੰਮ ਕੀਤਾ ... ਅਤੇ ਤੁਸੀਂ ਬਹੁਤ ਪਿਆਰ ਨਾਲ ਜਵਾਬ ਦਿੱਤਾ ਹੈ"। ਉਹਨਾਂ ਕਿਹਾ ਇਹ ਮੇਰੇ ਲਈ ਇਕ ਸਿੱਖਣ ਵਾਲਾ ਮੌਕਾ ਹੈ, ਇਹ ਅਜਿਹਾ ਕੁਝ ਨਹੀਂ ਹੈ ਜੋ ਮੈਂ ਪਹਿਲਾਂ ਕਦੇ ਕੀਤਾ ਹੋਵੇ।"

 

 

ਟੀਨਾ ਸਿੰਘ ਪੇਸ਼ੇ ਵਜੋਂ ਇਕ ਥੈਰੇਪਿਸਟ ਹੈ। ਉਹਨਾਂ ਨੇ ਆਪਣੇ ਉਤਪਾਦ "ਸਿੱਖ ਹੈਲਮੇਟ" ਲਈ ਇਕ ਵੈਬਸਾਈਟ ਬਣਾਈ ਹੈ। ਸਿੱਖ ਭਾਈਚਾਰਾ ਹੌਲੀ-ਹੌਲੀ ਸਿੱਖ ਹੈਲਮੇਟ ਅਤੇ ਇਸ ਦੇ ਇੰਸਟਾਗ੍ਰਾਮ ਪੇਜ ਬਾਰੇ ਵੱਧ ਤੋਂ ਵੱਧ ਜਾਗਰੂਕ ਹੋ ਰਿਹਾ ਹੈ ਅਤੇ ਉਹਨਾਂ ਦੀ ਇਸ ਪਹਿਲਕਦਮੀ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।