ਪੱਗ ਦੀ ਸ਼ਾਨ ਉੱਚੀ ਕਰਨ ਵਾਲਾ ਇਹ ਸਿੱਖ ਰੱਖੇਗਾ ਰਾਜਨੀਤੀ ‘ਚ ਕਦਮ
ਸਿੱਖ ਦੇਸ਼ ਤੋਂ ਲੈ ਕੇ ਵਿਦੇਸ਼ਾਂ ਵਿਚ ਵੀ ਝੰਡੇ ਗੱਡ ਰਹੇ...
ਵਾਸ਼ਿੰਗਟਨ : ਸਿੱਖ ਦੇਸ਼ ਤੋਂ ਲੈ ਕੇ ਵਿਦੇਸ਼ਾਂ ਵਿਚ ਵੀ ਝੰਡੇ ਗੱਡ ਰਹੇ ਹਨ। ਵੱਕਾਰੀ ਰੋਜ਼ਾ ਪਾਰਕਸ ਟ੍ਰੇਲਬਲੇਜ਼ਰ ਐਵਾਰਡ ਪਾਉਣ ਤੋਂ ਕੁਝ ਹਫ਼ਤੇ ਬਾਅਦ ਭਾਰਤੀ-ਅਮਰੀਕੀ ਸਿੱਖ ਗੁਰਿੰਦਰ ਸਿੰਘ ਖਾਲਸਾ ਨੇ ਚੁਣਾਵੀ ਰਾਜਨੀਤੀ ਵਿਚ ਕਦਮ ਰੱਖਣ ਦਾ ਫੈਸਲਾ ਲਿਆ ਹੈ। ਦੱਸ ਦਈਏ ਕਿ ਬੀਤੇ ਮਹੀਨੇ ਖਾਲਸਾ ਨੂੰ ਮਈ 2007 ਵਿਚ ਦਿਖਾਏ ਗਏ ਉਨ੍ਹਾਂ ਦੇ ਸਾਹਸ ਲਈ ਇਸ ਐਵਾਰਡ ਲਈ ਚੁਣਿਆ ਗਿਆ ਸੀ।
ਦੱਸ ਦਈਏ ਕਿ ਮਈ 2007 ਦੀ ਗੱਲ ਹੈ ਜਦੋਂ ਉਨ੍ਹਾਂ ਨੂੰ ਨਿਊਯਾਰਕ ਵਿਚ ਇਕ ਜਹਾਜ਼ ਵਿਚ ਚੜ੍ਹਦੇ ਸਮੇਂ ਅਪਣੀ ਪੱਗ ਹਟਾਉਣ ਲਈ ਕਿਹਾ ਗਿਆ ਸੀ। ਇਸ ਘਟਨਾ ਤੋਂ ਬਾਅਦ ਉਨ੍ਹਾਂ ਨੇ ਇਸ ਮੁੱਦੇ ਵੱਲ ਅਮਰੀਕੀ ਸੰਸਦ ਦਾ ਧਿਆਨ ਕੇਂਦਰਿਤ ਕੀਤਾ। ਜਿਸ ਤੋਂ ਬਾਅਦ ਦੇਸ਼ ਭਰ ਵਿਚ ਹਵਾਈ ਅੱਡਿਆਂ ਉਤੇ ਪੱਗ ਉਤਾਰਨ ਦੀਆਂ ਨੀਤੀਆਂ ਵਿਚ ਤਬਦੀਲੀ ਕੀਤੀ ਗਈ। ਇਸ ਸਿੱਖ ਨੇ ਪੱਗ ਦੀ ਸ਼ਾਨ ਦੇ ਲਈ ਅਹਿਮ ਕਦਮ ਚੁੱਕੇ।
ਗੁਰਿੰਦਰ ਸਿੰਘ ਨੇ ਚੋਣ ਲੜਨ ਲਈ ਅਪਣੀ ਯੋਜਨਾ ਦਾ ਐਲਾਨ ਬੁੱਧਵਾਰ ਨੂੰ ਕੀਤਾ। ਗੁਰਿੰਦਰ ਸਿੰਘ ਨੇ ਕਿਹਾ ਕਿ ਅਪਣੇ ਭਾਈਚਾਰੇ ਲਈ ਕੁਝ ਕਰਨ ਦੀ ਇੱਛਾ ਹੈ। ਜਿਸ ਨਾਲ ਮੈਂ ਚੋਣ ਰਾਜਨੀਤੀ ਵਿਚ ਆਉਣ ਦਾ ਫੈਸਲਾ ਲਿਆ ਹੈ। ਦੱਸ ਦਈਏ ਕਿ ਗੁਰਿੰਦਰ ਸਿੰਘ ਸਮਾਜ ਦੇ ਲੋਕਾਂ ਲਈ ਕੁਝ ਵੱਖ ਤੋਂ ਕਰਨ ਦੀ ਇੱਛਾ ਰੱਖਦੇ ਹਨ। ਜਿਸ ਦੇ ਨਾਲ ਸਿੱਖਾਂ ਦਾ ਨਾਂਅ ਵੀ ਉਚਾ ਹੋਵੇਗਾ ਅਤੇ ਲੋਕਾਂ ਦੀ ਸਿੱਖਾਂ ਦੇ ਪ੍ਰਤੀ ਹਮਦਰਦੀ ਵੀ ਵਧੇਗੀ।