ਭਾਰਤ ਦਾ ਦੰਗਲ ਚੈਂਪੀਅਨ ਤੁਰਕੀ ਵਿਚ ਬਿਨਾਂ ਲੜੇ ਪਰਤਿਆ, ਕਾਰਨ ਹੈਰਾਨੀਜਨਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਭਾਰਤ ਦੇ ਪਹਿਲਵਾਨ ਜਸ਼ਕੰਵਰ ਗਿਲ ਆਪਣੇ ਲੰਮੇ ਵਾਲਾਂ ਦੀ ਵਜ੍ਹਾ ਤੋਂ ਤੁਰਕੀ ਦੇ ਇਸਤਾਨਬੁਲ ਵਿਚ ਅੰਤਰਰਾਸ਼ਟਰੀ ਕੁਸ਼ਤੀ

Issue Of Discrimination With Sikh Wrestler At Istanbul

ਨਵੀਂ ਦਿੱਲੀ, ਭਾਰਤ ਦੇ ਪਹਿਲਵਾਨ ਜਸ਼ਕੰਵਰ ਗਿਲ ਆਪਣੇ ਲੰਮੇ ਵਾਲਾਂ ਦੀ ਵਜ੍ਹਾ ਤੋਂ ਤੁਰਕੀ ਦੇ ਇਸਤਾਨਬੁਲ ਵਿਚ ਅੰਤਰਰਾਸ਼ਟਰੀ ਕੁਸ਼ਤੀ ਮੁਕਾਬਲੇ ਵਿਚ ਡੇਬਿਊ ਨਹੀਂ ਕਰ ਸਕੇ। ਦੰਗਲ ਸਰਕਿਟ ਵਿਚ ‘ਜੱਸਾ ਪੱਟੀੇ’ ਦੇ ਨਾਮ ਨਾਲ ਲੋਕਾਂ ਦਾ ਹਰਮਨ ਪਿਆਰਾ ਇਸ ਸਿੱਖ ਪਹਿਲਵਾਨ ਨੂੰ ਪਟਕਾ ਬੰਨਕੇ ਲੜਨ ਦੀ ਇਜਾਜ਼ਤ ਨਹੀਂ ਮਿਲੀ ਅਤੇ ਵਿਰੋਧੀ ਪਹਿਲਵਾਨ ਨੂੰ ਵਾਕਓਵਰ ਦੇ ਦਿੱਤਾ ਗਿਆ। ਸਿੱਖ ਧਰਮ ਦੀ ਮਾਨਤਾ ਦੇ ਅਨੁਸਾਰ, ਪਹਿਲਵਾਨ ਪਟਕਾ ਬੰਨਕੇ ਹੀ ਲੜਦੇ ਹਨ।

ਅੰਤਰਰਾਸ਼ਟਰੀ ਕੁਸ਼ਤੀ ਸੰਘ ਦੇ ਨਿਯਮਾਂ ਦੇ ਅਨੁਸਾਰ ਪਹਿਲਵਾਨ ਅਜਿਹਾ ਹੇਡਗਿਅਰ ਪਹਿਨਕੇ ਲੜ ਸਕਦੇ ਹਨ ਜੋ ਵਿਰੋਧੀ ਪਹਿਲਵਾਨ ਨੂੰ ਨੁਕਸਾਨ ਨਾ ਪਹੁੰਚਾਏ। ਇਸਤਾਨਬੁਲ ਵਿਚ 28 ਜੁਲਾਈ ਨੂੰ ਰੈਫਰੀ ਨੇ ਗਿਲ ਨੂੰ ਕਿਹਾ ਕਿ ਉਹ ਔਰਤਾਂ ਦੀ ਤਰ੍ਹਾਂ ਬਾਲ ਬੰਨ੍ਹਕੇ ਲੜੇ। ਇਸ 25 ਸਾਲ ਦੇ ਸਿੱਖ ਪਹਿਲਵਾਨ ਨੇ ਆਪਣੀਆਂ ਧਾਰਮਿਕ ਮਾਨਤਾਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ ਪਟਕਾ ਪਹਿਨਕੇ ਹੀ ਰਿੰਗ ਵਿੱਚ ਉਤਰੇਗਾ, ਜਿਸ ਦੀ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਉਨ੍ਹਾਂ ਦੇ ਵਿਰੋਧੀ ਪਹਿਲਵਾਨ ਨੂੰ ਵਾਕਓਵਰ ਦੇ ਦਿੱਤਾ ਗਿਆ। 

ਭਾਰਤੀ ਕੁਸ਼ਤੀ ਦਲ ਦੇ ਅਧਿਕਾਰੀਆਂ ਦੀ ਗੱਲ ਨੂੰ ਯੂਨਾਇਟੇਡ ਵਰਲਡ ਰੈਸਲਿੰਗ ਅਤੇ ਮੇਜ਼ਬਾਨ ਐਸੋਸਿਏਸ਼ਨ ਨੇ ਨਹੀਂ ਸੁਣਿਆ। ਗਿਲ ਨੇ ਕਿਹਾ ਕਿ ਮੈਂ ਰੈਫਰੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਵਾਲ ਲੰਮੇ ਹਨ ਅਤੇ ਧਾਰਮਿਕ ਮਾਨਤਾਵਾਂ ਦੇ ਅਨੁਸਾਰ ਮੈਨੂੰ ਪਟਕਾ ਬੰਨ੍ਹਣਾ ਹੋਵੇਗਾ ਪਰ ਉਨ੍ਹਾਂ ਨੇ ਮੈਨੂੰ ਇਸ ਦੀ ਆਗਿਆ ਨਹੀਂ ਦਿੱਤੀ। ਦੱਸ ਦਈਏ ਕਿ ਉਨ੍ਹਾਂ ਦੇ ਕੋਚ ਨੇ ਵੀ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਗੱਲ ਨੂੰ ਵੀ ਨਹੀਂ ਸੁਣਿਆ ਗਿਆ। ਗਿੱਲ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਸਾਲ ਇਨਾਮ ਦੇ ਰੂਪ ਵਿਚ ਕਰੀਬ 1 ਕਰੋੜ ਰੁਪਏ ਹਾਸਲ ਕੀਤੇ।

ਇਸ ਤੋਂ ਇਲਾਵਾ ਕਰਿਅਰ ਵਿਚ ਉਹ ਹੁਣ ਤੱਕ ਇਨਾਮ ਦੇ ਰੂਪ ਵਿਚ 1 ਆਲਟੋ ਕਾਰ, 2 ਟਰੈਕਟਰ ਅਤੇ 70 ਮੋਟਰਸਾਇਕਲ ਵੀ ਜਿੱਤ ਚੁੱਕੇ ਹਨ। ਭਾਰਤ ਦੇ ਚੀਫ ਕੋਚ ਜਗਮਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਬੰਧਕਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਿਸੇ ਨੇ ਵੀ ਉਹ ਦੀ ਗੱਲ ਨਹੀਂ ਮੰਨੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਜੇਕਰ ਗਿਲ ਔਰਤਾਂ ਦੀ ਤਰ੍ਹਾਂ ਵਾਲ ਬੰਨਕੇ ਲੜਨਗੇ ਤਾਂ ਉਨ੍ਹਾਂ ਨੂੰ ਆਗਿਆ ਦਿੱਤੀ ਜਾਵੇਗੀ।