ਜਗਰਾਵਾਂ ਦੇ ਨੌਜਵਾਨ ਦੀ ਕਨੇਡਾ ਵਿਚ ਗੋਲੀਆਂ ਮਾਰਕੇ ਹੱਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕਾਉਂਕੇ ਰੋੜ ਉੱਤੇ ਸਥਿਤ ਅਗਵਾੜ ਲੋਪੋ ਇਲਾਕੇ ਦੇ 19 ਸਾਲ ਦੇ ਨੌਜਵਾਨ ਗਗਨਦੀਪ ਸਿੰਘ ਧਾਲੀਵਾਲ ਦੀ ਕਨੇਡਾ ਵਿਚ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ ਹੈ।

Jagraon man gunned down in Canada

ਜਗਰਾਵਾਂ/ਕਨੇਡਾ, ਕਾਉਂਕੇ ਰੋੜ ਉੱਤੇ ਸਥਿਤ ਅਗਵਾੜ ਲੋਪੋ ਇਲਾਕੇ ਦੇ 19 ਸਾਲ ਦੇ ਨੌਜਵਾਨ ਗਗਨਦੀਪ ਸਿੰਘ ਧਾਲੀਵਾਲ ਦੀ ਕਨੇਡਾ ਵਿਚ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ ਹੈ। ਕਨੇਡਾ ਦੇ ਸ਼ਹਿਰ ਐਬਟਸਫੋਰਡ ਵਿਚ ਘਰ ਦੇ ਅੰਦਰ ਹੀ ਕਾਰ ਗੈਰਾਜ ਵਿਚ ਬੈਠੇ ਗਗਨ ਅਤੇ ਉਸ ਦੀ ਭੂਆ ਦੇ 15 ਸਾਲ ਦੇ ਬੇਟੇ ਜੋ ਮੋਗੇ ਦੇ ਪਿੰਡ ਰੋਡੇ ਦਾ ਦੱਸਿਆ ਜਾ ਰਿਹਾ ਹੈ ਉੱਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਵਰਸਾ ਦਿੱਤੀਆਂ। ਘਟਨਾ ਭਾਰਤੀ ਸਮੇਂ ਅਨੁਸਾਰ ਸ਼ਨੀਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ, ਜਿਸ ਵਿਚ ਦਿਲ ਦੇ ਕੋਲ 2 ਗੋਲੀਆਂ ਲੱਗਣ ਨਾਲ ਗਗਨਦੀਪ ਧਾਲੀਵਾਲ ਦੀ ਮੌਕੇ ਉੱਤੇ ਮੌਤ ਹੋ ਗਈ,