ਸ਼ੋਪੀਆਂ ਤੋਂ ਅਗਵਾ ਪੁਲਿਸ ਜਵਾਨ ਦੀ ਅਤਿਵਾਦੀਆਂ ਵਲੋਂ ਹੱਤਿਆ, ਗੋਲੀਆਂ ਨਾਲ ਛਲਣੀ ਲਾਸ਼ ਮਿਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਤੋਂ ਪੁਲਿਸ ਦੇ ਅਗਵਾ ਜਵਾਨ ਜਾਵੇਦ ਅਹਿਮਦ ਡਾਰ ਦੀ ਅਤਿਵਾਦੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਹੈ। ਕੁਲਗਾਮ ਤੋਂ ...

body of policeman has been found by kulgam

ਨਵੀਂ ਦਿੱਲੀ : ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਤੋਂ ਪੁਲਿਸ ਦੇ ਅਗਵਾ ਜਵਾਨ ਜਾਵੇਦ ਅਹਿਮਦ ਡਾਰ ਦੀ ਅਤਿਵਾਦੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿਤੀ ਹੈ। ਕੁਲਗਾਮ ਤੋਂ ਜਾਵੇਦ ਅਹਿਮਦ ਡਾਰ ਦੀ ਲਾਸ਼ ਮਿਲੀ ਹੈ। ਜਾਵੇਦ ਅਹਿਮਦ ਦੀ ਲਾਸ਼ 'ਤੇ ਗੋਲੀਆਂ ਦੇ ਨਿਸ਼ਾਨ ਹਨ। ਜਾਵੇਦ ਅਹਿਮਦ ਨੂੰ ਵੀਰਵਾਰ ਵਾਲੇ ਦਿਨ ਇਕ ਮੈਡੀਕਲ ਦੁਕਾਨ 'ਤੇ ਜਾਂਦੇ ਸਮੇਂ ਕੁੱਝ ਅਤਿਵਾਦੀਆਂ ਨੇ ਅਗਵਾ ਕਰ ਲਿਆ ਸੀ। ਉਸੇ ਦਿਨ ਤੋਂ ਉਸ ਦੀ ਭਾਲ ਲਈ ਵਿਸ਼ੇਸ਼ ਅਪਰੇਸ਼ਨ ਚਲਾਇਆ ਜਾ ਰਿਹਾ ਸੀ ਪਰ ਕਾਮਯਾਬੀ ਨਹੀਂ ਮਿਲ ਰਹੀ ਸੀ ਪਰ ਹੁਣ ਉਸ ਦੀ ਗੋਲੀਆਂ ਨਾਲ ਛਲਣੀ ਹੋਈ ਲਾਸ਼ ਬਰਾਮਦ ਹੋ ਗਈ ਹੈ। 

Related Stories