ਕੈਨੇਡਾ ਵਿਚ ਨਸ਼ਾ ਤਸਕਰੀ ਕਰਨ ਵਾਲੇ ਪੰਜਾਬੀ ਗੈਂਗ ਦੇ 10 ਗੈਂਗਸਟਰ ਗਿਰਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕੈਨੇਡਾ ਵਿਚ ਡਰਗਸ ਸਪਲਾਈ ਕਰਨ ਵਾਲੇ ਪੰਜਾਬੀ ਗੈਂਗ ਦੇ 10 ਗੈਂਗਸਟਰਾਂ ਨੂੰ ਕੈਨੇਡਾ ਦੀਆਂ ਇੱਕ ਦਰਜਨ ਤੋਂ ਜ਼ਿਆਦਾ ਪੁਲਿਸ ਟੀਮਾਂ ਨੇ ਗਿਰਫ਼ਤਾਰ ਕੀਤਾ ਹੈ

Punjabi-origin men arrested in Canadian drug racket

ਬਰੈਂਪਟਨ, ਕੈਨੇਡਾ ਵਿਚ ਡਰਗਸ ਸਪਲਾਈ ਕਰਨ ਵਾਲੇ ਪੰਜਾਬੀ ਗੈਂਗ ਦੇ 10 ਗੈਂਗਸਟਰਾਂ ਨੂੰ ਕੈਨੇਡਾ ਦੀਆਂ ਇੱਕ ਦਰਜਨ ਤੋਂ ਜ਼ਿਆਦਾ ਪੁਲਿਸ ਟੀਮਾਂ ਨੇ ਗਿਰਫ਼ਤਾਰ ਕੀਤਾ ਹੈ। ਦੱਸ ਦਈਏ ਕਿ ਗਿਰਫ਼ਤਾਰ ਕੀਤੇ 10 ਗੈਂਗਸਟਰਾਂ ਵਿਚੋਂ 9 ਪੰਜਾਬੀ ਮੂਲ ਦੇ ਹਨ, ਇਨ੍ਹਾਂ ਦਾ ਸਬੰਧ ਗੁਰਦਾਸਪੁਰ, ਜਲੰਧਰ, ਲੁਧਿਆਨਾ ਜ਼ਿਲਿਆਂ ਤੋਂ ਹਨ। ਇਹ ਪਿਛਲੇ 20 ਤੋਂ 40 ਸਾਲਾਂ ਤੋਂ ਕਨੇਡਾ ਵਿਚ ਰਹਿ ਰਹੇ ਹਨ ਅਤੇ ਉਥੋਂ ਦੀ ਨਾਗਰਿਕਤਾ ਵੀ ਲੈ ਰੱਖੀ ਹੈ।

ਪੁਲਿਸ ਸੂਤਰਾਂ ਦੇ ਅਨੁਸਾਰ, ਇਹਨਾਂ ਵਿਚੋਂ ਜ਼ਿਆਦਾਤਰ ਟਰਾਂਸਪੋਰਟ ਨਾਲ ਜੁੜੇ ਹਨ। ਟਰਾਲਾ ਡਰਾਇਵਰ ਹੋਣ ਦੇ ਨਾਲ ਨਾਲ ਚੋਰੀ ਦੇ ਵਾਹਨਾਂ ਉੱਤੇ ਇਹ ਡਰਗਸ ਦੀ ਸਪਲਾਈ ਕਰਦੇ ਸਨ। ਗਿਰਫਤਾਰ ਕੀਤੇ ਗਏ ਲੋਕਾਂ ਵਿਚ ਰਵੀ ਸ਼ੰਕਰ (56) ਨਿਵਾਸੀ ਬਰੈਂਪਟਨ, ਗੁਰਿੰਦਰ ਬੇਦੀ (52) ਨਿਵਾਸੀ ਬਰੈਂਪਟਨ, ਭੂਪਿੰਦਰ ਰਾਜਾ (64) ਨਿਵਾਸੀ ਬਰੈਂਪਟਨ, ਆਜ਼ਾਦ ਅਲੀ (63) ਨਿਵਾਸੀ ਕਿਚਨਰ, ਦਰਸ਼ਨ ਬੇਦੀ (71) ਨਿਵਾਸੀ ਵੁਡਸਟਾਕ, ਸਤਿਆ ਨਰਾਇਣ (35) ਨਿਵਾਸੀ ਬਰੈਂਪਟਨ, ਸੁਖਵੀਰ ਬਰਾੜ (28) ਨਿਵਾਸੀ ਬਰੈਂਪਟਨ, ਗੁਰਪ੍ਰੀਤ ਢਿੱਲੋਂ (39) ਨਿਵਾਸੀ ਬਰੈਂਪਟਨ,

ਦਿਲਬਾਗ ਔਜਲਾ (70) ਨਿਵਾਸੀ ਬਰੈਂਪਟਨ ਅਤੇ ਕਰਨ ਘੁਮਾਣ (44) ਨਿਵਾਸੀ ਬਰੈਂਪਟਨ ਸ਼ਾਮਿਲ ਹਨ। ਇਹ ਵੀ ਪਤਾ ਲੱਗਿਆ ਹੈ ਕਿ ਕਰਨ ਘੁਮਾਣ ਗੁਰਦਾਸਪੁਰ ਜ਼ਿਲ੍ਹੇ ਦਾ ਮੂਲ ਨਿਵਾਸੀ ਹੈ। ਹਾਲਾਂਕਿ, ਇਸ ਦੀ ਆਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ ਹੈ। ਪੀਲ ਪੁਲਿਸ ਦੇ ਮੁਖੀ ਜੈਨੀਫਰ ਈਵਾਨਜ਼ ਨੇ ਦੱਸਿਆ ਕਿ ਇਨ੍ਹਾਂ ਦਾ ਜਾਲ ਕੈਨੇਡਾ, ਅਮਰੀਕਾ ਅਤੇ ਪਾਕਿਸਤਾਨ ਤੱਕ ਫੈਲਿਆ ਹੈ।

ਗਿਰਫਤਾਰ ਆਰੋਪੀਆਂ ਉੱਤੇ 80 ਤੋਂ ਜ਼ਿਆਦਾ ਇਲਜ਼ਾਮ ਹਨ, ਜਿਨ੍ਹਾਂ ਵਿਚ ਡਰਗਸ, ਅਫੀਮ ਅਤੇ ਉਸ ਦੀ ਟਰਾਂਸਪੋਰਟੇਸ਼ਨ, ਚੋਰੀ ਦੇ ਸਮਾਨ ਦਾ ਮਿਲਣਾ, 2.600 ਕਿੱਲੋ ਅਫੀਮ, 1.400 ਕਿੱਲੋ ਹੇਰੋਇਨ, 17 ਗ੍ਰਾਮ ਮੈਥੇਮਫੈਟਾਮਾਇਨ, 1 ਕਿੱਲੋ ਭੰਗ, 45 ਲੱਖ ਅਮਰੀਕੀ ਡਾਲਰ, ਚੋਰੀ ਦੇ ਕਾਰਗੋ ਟਰੈਕਟਰ -  ਟਰਾਲੇ ਅਤੇ 50 ਹਜ਼ਾਰ ਕੈਨੇਡਿਅਨ ਡਾਲਰ ਬਰਾਮਦ ਹੋਏ ਹਨ।