ਲੋੜਵੰਦਾਂ ਦਾ ਆਸਰਾ ਬਣਿਆ ਅਮਰੀਕੀ ਸਿੱਖ-ਜੋੜਾ, ਭਰਦਾ ਹੈ ਭੁੱਖਿਆਂ ਦਾ ਢਿੱਡ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਏਂਜਲਸ 'ਚ ਰਹਿਣ ਵਾਲਾ ਸਿੱਖ-ਅਮਰੀਕੀ ਜੋੜਾ ਇਕ ਫੂਡ ਟਰੱਕ ਸੇਵਾ ਚਲਾਉਂਦਾ ਹੈ

File Photo

ਵਾਸ਼ਿੰਗਟਨ - ਪੂਰੇ ਦੇਸ਼ ਵਿਚ ਕਈ ਸਿੱਖ ਅਜਿਹੇ ਹਨ ਜੋ ਕਈ ਲੋੜਵੰਦਾਂ ਦੀ ਮਦਦ ਕਰਦੇ ਹਨ ਅਤੇ ਉਹਨਾਂ ਨੂੰ ਭੋਜਨ ਖਵਾ ਉਹਨਾਂ ਦਾ ਢਿੱਡ ਭਰਦੇ ਹਨ। ਅਜਿਹਾ ਹੀ ਇਕ ਨੇਕ ਕੰਮ ਸਿੱਖ ਜੋੜੇ ਨੇ ਕੀਤਾ ਹੈ। ਏਂਜਲਸ 'ਚ ਰਹਿਣ ਵਾਲਾ ਸਿੱਖ-ਅਮਰੀਕੀ ਜੋੜਾ ਇਕ ਫੂਡ ਟਰੱਕ ਸੇਵਾ ਚਲਾਉਂਦਾ ਹੈ ਜੋ ਸ਼ਹਿਰ ਦੇ ਬੇਘਰ ਲੋਕਾਂ ਨੂੰ ਭੋਜਨ ਖੁਆਉਣ ਲਈ ਰੋਜ਼ਾਨਾ 200 ਬੂਰੀਟੋਸ (ਇਕ ਤਰ੍ਹਾਂ ਦਾ ਮੈਕਸੀਕਨ ਭੋਜਨ) ਵੰਡਦਾ ਹੈ।

'ਦਿ ਅਮਰੀਕੀ ਬਾਜ਼ਾਰ' ਦੀ ਰਿਪੋਰਟ 'ਚ ਕਿਹਾ ਕਿ ਰਵੀ ਸਿੰਘ ਅਤੇ ਉਨ੍ਹਾਂ ਦੀ ਪਤਨੀ ਜੈਕੀ ਦਾ ਫੂਡ ਟਰੱਕ ਜਿਸ ਨੂੰ 'ਸ਼ੇਅਰ ਏ ਮੀਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹ ਲਾਸ ਏਂਜਲਸ ਦੇ ਵੱਖ-ਵੱਖ ਥਾਵਾਂ 'ਤੇ ਜਾ ਕੇ ਗਰੀਬਾਂ ਅਤੇ ਜ਼ਰੂਰਤਮੰਦਾਂ ਨੂੰ ਸ਼ਾਕਾਹਾਰੀ ਬੂਰੀਟੋਸ ਅਤੇ ਪਾਣੀ ਵੰਡਦਾ ਹੈ। ਸਿੰਘ ਨੇ ਕਿਹਾ ਕਿ ਹਰ ਸ਼ਾਮ ਵੱਖ-ਵੱਖ ਜਾਤੀਆਂ ਅਤੇ ਸੱਭਿਆਚਾਰ ਦੇ ਸਵੈ-ਸੇਵਕਾਂ ਦੇ ਸਮੂਹ 'ਸ਼ੇਅਰ ਏ ਮੀਲ' ਦੇ ਸੈਂਟਰਲ ਕਮਿਊਨਿਟੀ ਕਿਚਨ 'ਚ ਚਾਵਲ ਅਤੇ ਬੀਨਜ਼ ਰੋਲ ਕਰਨ ਲਈ ਆਉਂਦੇ ਹਨ।

ਉਨ੍ਹਾਂ ਕਿਹਾ,''ਫੂਡ ਟਰੱਕ ਸਾਡੀ ਮੋਬਾਇਲ ਕਿਚਨ ਹੈ ਜੋ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਵੱਖ-ਵੱਖ ਰਾਤਾਂ ਨੂੰ ਉਨ੍ਹਾਂ ਸਥਾਨਾਂ 'ਤੇ ਜਾਂਦੇ ਹਨ, ਜਿੱਥੇ ਬੇਘਰ ਲੋਕ ਇਕੱਠੇ ਰਹਿੰਦੇ ਹਨ।  ਫੂਡ ਟਰੱਕ ਇਕ ਨਿਸ਼ਚਿਤ ਸਮੇਂ 'ਤੇ ਪੁੱਜਦਾ ਹੈ।'' ਸਵੈ-ਸੇਵਕ ਇਨ੍ਹਾਂ ਸਥਾਨਾਂ 'ਤੇ ਮਿਲਦੇ ਹਨ ਅਤੇ ਸੇਵਾ ਦੇ ਪਹਿਲੇ ਘੰਟੇ 'ਚ ਬੂਰੀਟੋਸ ਨੂੰ ਰੋਲ ਕਰਨ 'ਚ ਮਦਦ ਕਰਦੇ ਹਨ। 

ਦੂਜੇ ਘੰਟੇ 'ਚ ਉਹ ਨਾ ਸਿਰਫ ਗਰਮ ਭੋਜਨ ਵੰਡਦੇ ਹਨ, ਇਸ ਦੇ ਨਾਲ ਪਾਣੀ ਵੀ ਦਿੰਦੇ ਹਨ। ਇਨ੍ਹਾਂ ਇਲਾਵਾ ਚੱਪਲਾਂ, ਕੰਬਲ ਅਤੇ ਹੋਰ ਸਹਾਇਤਾ ਵੀ ਦਿੱਤੀ ਜਾਂਦੀ ਹੈ। ਸ਼ੇਅਰ ਏ ਮੀਲ ਦੇ ਟਰੱਕ ਹਫਤੇ ਦੇ ਹਰ ਇਕ ਦਿਨ ਬੇਘਰਾਂ ਨੂੰ ਖਾਣਾ ਖੁਆਉਣ ਲਈ ਵੱਖ-ਵੱਖ ਥਾਵਾਂ 'ਤੇ ਜਾਂਦੇ ਹਨ।