ਲੋਕ ਸਭਾ ਚੋਣਾਂ ਤੋਂ ਬਾਅਦ ਰਾਸ਼ਟਰਪਤੀ ਕੋਲ ਗੁਹਾਰ ਲਗਾਉਣ ਦੀ ਯੋਜਨਾ ਬਣਾ ਰਿਹਾ ਵਿਰੋਧੀ ਧਿਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਲੋਕ ਸਭਾ ਚੋਣਾਂ ਨੂੰ ਪੂਰਾ ਹੋਣ ਵਿਚ ਹਾਲੇ ਵੀ ਦੋ ਪੜਾਅ ਬਾਕੀ ਹੈ ਪਰ ਵਿਰੋਧੀ ਧਿਰ ਹੁਣ ਤੋਂ ਹੀ ਸਰਕਾਰ ਬਣਾਉਣ ਨੂੰ ਲੈ ਕੇ ਇਕ ਰਣਨੀਤੀ ਤਿਆਰ ਕਰ ਰਿਹਾ ਹੈ।

Rashtrapati Bhavan

ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਪੂਰਾ ਹੋਣ ਵਿਚ ਹਾਲੇ ਵੀ ਦੋ ਪੜਾਅ ਬਾਕੀ ਹਨ ਪਰ ਵਿਰੋਧੀ ਧਿਰ ਹੁਣ ਤੋਂ ਹੀ ਸਰਕਾਰ ਬਣਾਉਣ ਨੂੰ ਲੈ ਕੇ ਇਕ ਰਣਨੀਤੀ ਤਿਆਰ ਕਰ ਰਿਹਾ ਹੈ। ਸੂਤਰਾਂ ਅਨੁਸਾਰ ਲੋਕ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਵਿਰੋਧੀ ਪਾਰਟੀਆਂ ਰਾਸ਼ਟਰਪਤੀ ਨੂੰ ਮਿਲਣ ਦੀ ਯੋਜਨਾ ਬਣਾ ਰਹੀਆਂ ਹਨ ਅਤੇ ਉਹ ਰਾਸ਼ਟਰਪਤੀ ਨੂੰ ਇਸ ਗੱਲ ਲਈ ਰਾਜ਼ੀ ਕਰਨ ਦੀ ਕੋਸ਼ਿਸ਼ ਕਰਨਗੇ ਕਿ ਜੇਕਰ ਪਾਰਟੀ ਨੂੰ ਬਹੁਮਤ ਨਹੀਂ ਮਿਲਦੀ ਤਾਂ ਉਹ ਸਭ ਤੋਂ ਵੱਡੇ ਦਲ ਯਾਨੀ ਕਿ ਸਿੰਗਲ ਲਾਰਜੇਸਟ ਪਾਰਟੀ ਬਣਾਉਣ ਲਈ ਸੱਦਾ ਨਾ ਦੇਣ।

ਕੇਂਦਰ ਵਿਚ ਭਾਜਪਾ ਦੀ ਸਰਕਾਰ ਦਾ ਵਿਰੋਧ ਕਰ ਰਹੇ 21 ਸਿਆਸੀ ਦਲ ਇਕ ਸਮਰਥਨ ਪੱਤਰ ‘ਤੇ ਦਸਤਖਤ ਕਰਨ ਦੀ ਯੋਜਨਾ ਬਣਾ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਉਹ ਬਦਲਵੀਂ ਸਰਕਾਰ ਦੇ ਗਠਨ ਲਈ ਰਾਸ਼ਟਰਪਤੀ ਨੂੰ ਵਿਰੋਧੀ ਪਾਰਟੀਆਂ ਦੇ ਸਮਰਥਨ ਲਈ ਪੱਤਰ ਦੇਣ ਨੂੰ ਤਿਆਰ ਰਹਿਣਗੇ। ਸੂਤਰਾਂ ਅਨੁਸਾਰ ਇਹ ਕਦਮ ਚੁੱਕਣ ਦਾ ਕਾਰਨ ਇਹ ਨਿਸ਼ਚਿਤ ਕਰਨਾ ਹੈ ਤਾਂ ਜੋ ਰਾਸ਼ਟਰਪਤੀ ਚੋਣਾਂ ਵਿਚ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਉਭਰੀ ਕਿਸੇ ਪਾਰਟੀ ਨੂੰ ਖੇਤਰੀ ਦਲਾਂ ਅਤੇ ਗਠਜੋੜ ਨੂੰ ਤੋੜਨ ਜਾਂ ਤੋੜਨ ਦਾ ਯਤਨ ਕਰਨ ਦਾ ਮੌਕਾ ਨਾ ਦੇਣ।

ਦੱਸ ਦਈਏ ਕਿ ਲੋਕ ਸਭਾ ਚੋਣਾਂ ਵਿਚ 543 ਮੈਂਬਰ ਚੁਣੇ ਜਾਂਦੇ ਹਨ। ਜਿਨ੍ਹਾਂ ਵਿਚ ਬਹੁਮਤ ਲਈ 247 ਸਾਂਸਦਾਂ ਦੀ ਜ਼ਰੂਰਤ ਹੁੰਦੀ ਹੈ। 2014 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੇ 282 ਸੀਟਾਂ ਨਾਲ ਬਹੁਮਤ ਹਾਸਿਲ ਕੀਤੀ ਸੀ। ਉਥੇ ਹੀ ਐਨਡੀਏ ਦੀਆਂ ਲੋਕ ਸਭਾ ਵਿਚ 336 ਸੀਟਾਂ ਸੀ। ਸਾਲ 1998 ਵਿਚ ਰਾਸ਼ਟਰਪਤੀ ਆਰ ਨਰਾਇਣ ਨੇ ਸਰਕਾਰ ਬਣਨ ਤੋਂ ਪਹਿਲਾਂ  ਅਟੱਲ ਬਿਹਾਰੀ ਵਾਜਪੇਈ ਨੂੰ ਸਮਰਥਨ ਪੱਤਰ ਪੇਸ਼ ਕਰਨ ਲਈ ਕਿਹਾ ਸੀ। ਉਸ ਸਮੇਂ ਭਾਜਪਾ ਨੇ 178 ਸੀਟਾਂ ਜਿੱਤੀਆਂ ਸੀ ਅਤੇ ਗਠਜੋੜ ਕੋਲ 252 ਮੈਂਬਰ ਸਨ।

ਬਾਹਰੀ ਸਮਰਥਨ ਨਾਲ ਕਿਸੇ ਤਰ੍ਹਾਂ ਅਟੱਲ ਬਿਹਾਰੀ ਵਾਜਪੇਈ ਦੀ ਸਰਕਾਰ ਬਣ ਗਈ ਸੀ, ਪਰ 20 ਮਹੀਨਿਆਂ ਬਾਅਦ ਹੀ ਸਰਕਾਰ ਗਿਰ ਗਈ। ਲੋਕ ਸਭਾ ਚੋਣਾਂ ਲਈ ਜਦਕਿ ਕੋਈ ਰਸਮੀ ਗਠਜੋੜ ਨਹੀਂ ਹੋਇਆ ਹੈ ਇਸਦੇ ਬਾਵਜੂਦ 21 ਪਾਰਟੀਆਂ ਭਾਜਪਾ ਨਾਲ ਮੁਕਾਬਲਾ ਕਰਨ ਲਈ ਕੌਮੀ ਪੱਧਰ ‘ਤੇ ਇਕੱਠੀਆਂ ਹੋਈਆ ਹਨ। ਇਸ ਤੋਂ ਇਲ਼ਾਵਾ ਗੈਰ-ਭਾਜਪਾ ਅਤੇ ਗੈਰ-ਕਾਂਗਰਸ ਵਾਲੇ ਤੀਜੇ ਮੋਰਚੇ ਦੇ ਗਠਨ ਦੇ ਵੀ ਸੰਕੇਤ ਹਨ। ਇਸਦੇ ਲਈ ਤੇਲੰਗਾਨਾ ਦੇ ਮੁੱਖ ਮੰਤਰੀ ਕੇਸੀਆਰ ਹੋਰ ਖੇਤਰੀ ਪਾਰਟੀਆਂ ਦੇ ਆਗੂਆਂ ਨਾਲ ਲਗਾਤਾਰ ਮੁਲਾਕਾਤ ਕਰ ਰਹੇ ਹਨ।