ਆਸਟ੍ਰੇਲੀਆ 'ਚ ਦੋ ਟਰੱਕਾਂ ਦੀ ਆਪਸ ਵਿਚ ਹੋਈ ਭਿਆਨਕ ਟੱਕਰ, ਇਕ ਪੰਜਾਬੀ ਨੌਜਵਾਨ ਦੀ ਹੋਈ ਮੌਤ
ਜ਼ਿਲ੍ਹਾ ਬਰਨਾਲਾ ਦਾ ਰਹਿਣ ਵਾਲਾ ਸੀ ਮ੍ਰਿਤਕ
photo
ਬਰਨਾਲਾ: ਰੋਜ਼ੀ ਰੋਟੀ ਲਈ ਆਸਟ੍ਰੇਲੀਆ ਗਏ ਪੰਜਾਬੀ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਮਨਪ੍ਰੀਤ ਸਿੰਘ (30) ਪੁੱਤਰ ਬਲਵੀਰ ਸਿੰਘ ਵਾਸੀ ਛਾਪਾ, ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮਾਤਾ ਦਾ ਹੋਇਆ ਦੇਹਾਂਤ
ਮ੍ਰਿਤਕ ਨੌਜਵਾਨ ਐਡੀਲੈਂਡ (ਆਸਟ੍ਰੇਲੀਆ) ਪੇਸ਼ੇ ਵਜੋਂ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ, ਐਡੀਲੈਂਡ ਤੇ ਪਰਥ ਦੇ ਬਾਰਡਰ 'ਤੇ ਦੋ ਟਰੱਕਾਂ ਦੀ ਹੋਈ ਭਿਆਨਕ ਟੱਕਰ ਹੋ ਗਈ ਇਸ ਦੌਰਾਨ ਪੰਜਾਬੀ ਟਰੱਕ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ: ਮੁਹਾਲੀ: ਨਾਬਾਲਗ ਸਕਾਰਪੀਓ ਕਾਰ ਚਾਲਕ ਨੇ ਔਰਤ ਨੂੰ ਮਾਰੀ ਟੱਕਰ, ਹਾਲਤ ਗੰਭੀਰ
ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਵਿਆਹਿਆ ਹੋਇਆ ਸੀ। ਉਹ ਪਿਛਲੇ ਸਾਲਾਂ ਤੋਂ ਆਸਟ੍ਰੇਲੀਆ ਵਿਚ ਪਤਨੀ ਤੇ ਬੱਚੇ ਨਾਲ ਰਹਿ ਰਿਹਾ ਸੀ। ਮਨਪ੍ਰੀਤ ਸਿੰਘ ਦੀ ਮੌਤ ਖ਼ਬਰ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਹੈ।