ਡਾ. ਜਸਮੀਤ ਕੌਰ ਬੈਂਸ ਨੇ ਕੈਲੀਫੋਰਨੀਆ ਅਸੈਂਬਲੀ ’ਚ ਸਹੁੰ ਚੁੱਕ ਕੇ ਸਿਰਜਿਆ ਇਤਿਹਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਸਿੱਖ ਭਾਈਚਾਰੇ ਨੇ ਅਮਰੀਕਾ ਵਿਚ ਪਹਿਲੀ ਸਿੱਖ ਮਹਿਲਾ ਅਸੈਂਬਲੀ ਮੈਂਬਰ ਬਣਨ ’ਤੇ ਦਿੱਤੀ ਵਧਾਈ

Dr Jasmeet Kaur


ਸੈਕਰਾਮੈਂਟੋ: ਕੈਲੀਫੋਰਨੀਆ ਦੇ ਵਿਧਾਨ ਸਭਾ ਹਲਕਾ ਡਿਸਟ੍ਰਿਕ-35 ਤੋਂ ਸਿੱਖ ਉਮੀਦਵਾਰ ਡਾ. ਜਸਮੀਤ ਕੌਰ ਬੈਂਸ ਨੇ ਚੋਣ ਜਿੱਤ ਕੇ ਇਕ ਨਵਾਂ ਇਤਿਹਾਸ ਸਿਰਜਿਆ ਹੈ। ਡਾ. ਜਸਮੀਤ ਕੌਰ ਨੇ ਅਮਰੀਕਾ ਵਿਚ ਪਹਿਲੀ ਸਿੱਖ ਮਹਿਲਾ ਅਸੈਂਬਲੀ ਮੈਂਬਰ ਵਜੋਂ ਸਹੁੰ ਚੁੱਕੀ ਹੈ। ਉਹਨਾਂ ਦੀ ਇਸ ਪ੍ਰਾਪਤੀ ਨੂੰ ਲੈ ਕੇ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ

ਜਸਮੀਤ ਕੌਰ ਬੈਂਸ ਦੇ ਸਹੁੰ ਚੁੱਕ ਸਮਾਗਮ ਵਿਚ ਕੈਲੀਫੋਰਨੀਆ ਭਰ ਤੋਂ 300 ਦੇ ਕਰੀਬ ਸਿੱਖ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਨੂੰ ਵਧਾਈ ਦਿੱਤੀ। ਇਸ ਦੌਰਾਨ ਜਸਮੀਤ ਕੌਰ ਬੈਂਸ ਦੇ ਪਿਤਾ ਦਵਿੰਦਰ ਸਿੰਘ ਬੈਂਸ ਸਣੇ ਹੋਰ ਪਰਿਵਾਰਕ ਮੈਂਬਰ ਵੀ ਮੌਜੂਦ ਰਹੇ। ਜਸਮੀਤ ਕੌਰ ਬੈਂਸ ਨੂੰ ਅਧਿਕਾਰਤ ਤੌਰ ‘ਤੇ ਕੈਲੀਫੋਰਨੀਆ ਕੈਪੀਟਲ ਵਿਚ ਦਫ਼ਤਰ ਅਤੇ ਸਟਾਫ਼ ਵੀ ਮਿਲ ਗਿਆ ਹੈ।

ਇਸ ਸਮਾਗਮ ਤੋਂ ਬਾਅਦ ਵੱਖਰੇ ਤੌਰ ‘ਤੇ ਸਿੱਖ ਭਾਈਚਾਰੇ ਲਈ ਰੱਖੇ ਗਏ ਸਮਾਗਮ ਵਿਚ ਵੀ ਵੱਖ-ਵੱਖ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਦੱਸ ਦੇਈਏ ਕਿ 8 ਨਵੰਬਰ ਨੂੰ ਹੋਈਆਂ ਅਸੈਂਬਲੀ ਚੋਣਾਂ ਵਿਚ ਜਸਮੀਤ ਕੌਰ ਬੈਂਸ ਨੇ ਆਪਣੇ ਵਿਰੋਧੀ ਲਟੇਸੀਆ ਪਰੇਜ਼ ਨੂੰ ਭਾਰੀ ਬਹੁਮਤ ਨਾਲ ਹਰਾਇਆ ਸੀ। ਡਾ. ਜਸਮੀਤ ਕੌਰ ਬੈਂਸ ਦੇ ਪਿਤਾ ਦਵਿੰਦਰ ਸਿੰਘ ਬੈਂਸ ਟਰਲੱਕ ਵਿਖੇ ਇਕ ਉੱਘੋ ਕਾਰੋਬਾਰੀ ਹਨ।