ਕੈਨੇਡਾ ਪੁਲਿਸ ਵਿਚ ਭਰਤੀ ਹੋਈ ਪੰਜਾਬ ਦੀ ਧੀ ਹਰਪ੍ਰੀਤ ਕੌਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

200 ਕਾਂਸਟੇਬਲਾਂ ਦੀ ਭਰਤੀ 'ਚ ਪੰਜਾਬ ਦੀ ਇਕੱਲੀ ਲੜਕੀ ਹੈ ਹਰਪ੍ਰੀਤ 

Harpreet Kaur with Family

ਫ਼ਰੀਦਕੋਟ ਦੇ ਪਿੰਡ ਬੁਰਜ ਹਰੀਕਾ ਨਾਲ ਸਬੰਧਤ ਹੈ 
ਪੂਰੇ ਪਿੰਡ 'ਚ ਖ਼ੁਸ਼ੀ ਦਾ ਬਣਿਆ ਮਹੌਲ, ਹਰਪ੍ਰੀਤ ਕੌਰ ਦੀਆਂ ਤਾਈਆਂ, ਚਾਚੀਆਂ, ਭੈਣਾਂ ਨੇ ਨੱਚ-ਨੱਚ ਕੇ ਮਨਾਈ ਖ਼ੁਸ਼ੀ
ਫ਼ਰੀਦਕੋਟ :
ਕੁੱਝ ਲੋਕਾਂ ਦੀ ਸੋਚ ਅੱਜ ਵੀ ਲੜਕਾ/ਲੜਕੀ ਵਿਚ ਭੇਦਭਾਵ 'ਤੇ ਟਿਕੀ ਹੋਈ ਹੈ ਪਰ ਇਸ ਦੇ ਉਲਟ ਲੜਕੀਆਂ ਅਜਿਹਾ ਕੁਝ ਕਰ ਦਿਖਾਉਂਦੀਆਂ ਨੇ ਜਿਨ੍ਹਾਂ ਨੂੰ ਦੇਖ ਹਰ ਕਿਸੇ ਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਹਨ। ਅਜਿਹੇ ਹੀ ਹਕੀਕਤ ਦੇਖਣ ਨੂੰ ਮਿਲੀ ਹੈ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਬੁਰਜ ਹਰੀਕਾ ਦੀ ਧੀ ਦੀ ਜਿਸ ਨੇ ਮੱਧ ਵਰਗੀ ਪ੍ਰਵਾਰ 'ਚੋਂ ਉਠ ਕੇ ਅਜਿਹੀ ਮੰਜ਼ਲ ਹਾਸਲ ਕੀਤੀ ਹੈ ਜਿਸ ਦੀ ਚਰਚਾ ਅੱਜ ਪੰਜਾਬ ਦੇ ਲੋਕਾਂ ਲਈ ਮਿਸਾਲ ਬਣ ਗਈ ਹੈ।

ਇਹ ਵੀ ਪੜ੍ਹੋ: ਨਸ਼ੇ ਦੀ ਦਲਦਲ 'ਚ ਫਸੇ 38 ਵਿਅਕਤੀਆਂ ਨੂੰ ਨਸ਼ਾ ਛੁਡਾਉ ਕੇਂਦਰ 'ਚ ਕਰਵਾਇਆ ਦਾਖ਼ਲ 

ਇਹ ਮਿਸਾਲ ਇਸ ਲਈ ਕਹੀ ਜਾ ਸਕਦੀ ਹੈ ਕਿਉਂਕਿ ਕੈਨੇਡਾ ਪੁਲਿਸ ਹੋਈ 200 ਸਿਪਾਹੀਆਂ ਦੀ ਭਰਤੀ 'ਚ ਪੰਜਾਬ ਦੀ ਇਕੱਲੀ ਧੀ ਨੇ ਇਹ ਬਾਜ਼ੀ ਮਾਰੀ ਹੈ ਹਾਲਾਂਕਿ ਪੰਜਾਬ ਦੇ ਇਕ ਲੜਕੇ ਦੀ ਵੀ ਸਿਪਾਹੀ ਵਜੋਂ ਚੋਣ ਹੋਈ ਹੈ ਪਰ ਜੋ ਮੱਧ ਵਰਗੀ ਪ੍ਰਵਾਰ ਦੀਆਂ 3 ਲੜਕੀਆਂ ਵਿਚੋਂ ਹਰਪ੍ਰੀਤ ਕੌਰ ਨੇ ਅਪਣੇ ਮਾਤਾ ਪਿਤਾ ਦਾ ਨਾਂਅ ਚਮਕਾਉਣ ਦੇ ਨਾਲ ਉਨ੍ਹਾਂ ਲੋਕਾਂ ਦੇ ਮੂੰਹ ਬੰਦ ਕਰ ਦਿਤੇ ਹਨ ਜੋ ਕਹਿੰਦੇ ਸਨ ਕਿ ਸਤਨਾਮ ਸਿੰਘ ਦੇ 3 ਲੜਕੀਆਂ ਪੈਦਾ ਹੋ ਗਈਆਂ ਉਨ੍ਹਾਂ ਦਾ ਕੀ ਬਣੂ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ।

ਹੁਣ ਜਿਹੜੇ ਲੋਕ ਉਸ ਦੇ ਪਿਤਾ ਨੂੰ ਕਹਿੰਦੇ ਸੀ ਕੇ ਲੜਕੀਆਂ ਨੂੰ ਪੜਾ ਕੇ ਕੀ ਲੈਣਾ ਅੱਜ ਉਸ ਪਿਤਾ ਦੀ ਸੋਚ ਨੂੰ ਹਰਪ੍ਰੀਤ ਕੌਰ ਨੇ ਚਾਰ ਚੰਨ ਲਗਾ ਦਿਤੇ ਹਨ। ਟੋਰਾਂਟੋ ਪੁਲਿਸ ਵਿਚ ਭਰਤੀ ਹੋਈ ਫ਼ਰੀਦਕੋਟ ਦੇ ਪਿੰਡ ਬੁਰਜ ਹਰੀਕੇ ਦੀ ਰਹਿਣ ਵਾਲੀ ਹਰਪ੍ਰੀਤ ਤੇ ਅੱਜ ਪੁਰਾ ਪਿੰਡ ਮਾਣ ਮਹਿਸੂਸ ਕਰ ਰਿਹਾ ਹੈ। ਜਿਨ੍ਹਾਂ ਅੱਜ ਲੱਡੂ ਵੰਡ ਕੇ ਅਤੇ ਨੱਚ ਟੱਪ ਕੇ ਖ਼ੁਸ਼ੀ ਮਨਾਈ।