ਪੰਜਾਬੀ ਦੀ ਮੌਤ ਦੇ ਕਾਰਨ ਦੋਸ਼ੀ ਨੂੰ ਮਿਲੀ ਸਜਾ
ਦੁਨਿਆ ਭਰ ਵਿਚ ਹਰ ਰੋਜ ਵੱਖ-ਵੱਖ ਤਰੀਕੇ ਦੇ ਮਾਮਲੇ ਸਾਹਮਣੇ ਆਉਦੇਂ......
ਲੰਡਨ (ਭਾਸ਼ਾ): ਦੁਨਿਆ ਭਰ ਵਿਚ ਹਰ ਰੋਜ ਵੱਖ-ਵੱਖ ਤਰੀਕੇ ਦੇ ਮਾਮਲੇ ਸਾਹਮਣੇ ਆਉਦੇਂ ਰਹਿੰਦੇ ਹਨ। ਜਿਸ ਨਾਲ ਪੂਰੀ ਦੁਨਿਆ ਵਿਚ ਮਾਮਲੇ ਘਟਣ ਦੀ ਜਗ੍ਹਾਂ ਦਿਨ ਭਰ ਦਿਨ ਵੱਧ ਦੇ ਦਿਖਾਈ ਦੇ ਰਹੇ ਹਨ। ਇਕ ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਜਾਣਕਾਰੀ ਸੂਤਰਾਂ ਤੋਂ ਮਿਲੀ ਹੈ। ਇਹ ਮਾਮਲਾ ਅਣਗਹਿਲੀ ਦੇ ਕਾਰਨ ਵਾਪਰਿਆ ਹੈ। ਬ੍ਰਿਟੇਨ 'ਚ ਪੰਜਾਬੀ ਮੂਲ ਦੇ ਦੁਕਾਨਦਾਰ ਦੀ ਮੌਤ ਦੇ ਮਾਮਲੇ 'ਚ ਇਕ ਪੁਲਸ ਅਧਿਕਾਰੀ ਨੂੰ ਜੇਲ ਦੀ ਸਜ਼ਾ ਸੁਣਾਈ ਗਈ ਹੈ। ਦੁਕਾਨਦਾਰ ਦੀ ਮੌਤ ਉਸ ਸਮੇਂ ਹੋਈ ਸੀ ਜਦ ਅਧਿਕਾਰੀ ਦੀ ਕਾਰ ਨੇ ਉਸ ਦੀ ਗੱਡੀ ਨੂੰ ਟੱਕਰ ਮਾਰੀ ਸੀ।
ਇਹ ਮਾਮਲਾ ਦਸੰਬਰ 2016 ਦਾ ਹੈ, ਜਦੋਂ ਬਲਵਿੰਦਰ ਸਿੰਘ ਅਪਣੀ ਗੱਡੀ ਚਲਾ ਰਹੇ ਸਨ ਅਤੇ ਸਟੈਫੋਰਡਸ਼ਾਇਰ ਦੇ ਪੁਲਸ ਅਧਿਕਾਰੀ ਜੈਸਵ ਬੈਨਿਸਟਰ ਦੀ ਕਾਰ ਨੇ ਉਨ੍ਹਾਂ ਦੀ ਗੱਡੀ ਨੂੰ ਅੱਗੇ ਤੋਂ ਟੱਕਰ ਮਾਰ ਦਿਤੀ। ਦੱਸ ਦਈਏ ਕਿ ਕਾਰ ਬਹੁਤ ਤੇਜ਼ ਸੀ। ਕਾਰ ਕੰਟਰੋਲ ਤੋਂ ਬਾਹਰ ਹੋ ਗਈ। ਕਾਰ ਦੀ ਟੱਕਰ ਤੋਂ ਬਾਅਦ ਦੋਨਾਂ ਨੂੰ ਕਾਫੀ ਨੁਕਸਾਨ ਹੋਇਆ। ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਪੁਲਸ ਅਧਿਕਾਰੀ ਉਸ ਸਮੇਂ ਡਿਊਟੀ 'ਤੇ ਨਹੀਂ ਸੀ। 59 ਸਾਲਾ ਸਿੰਘ ਨੂੰ ਇਕ ਹਸਪਤਾਲ 'ਚ ਲੈ ਜਾਇਆ ਗਿਆ ਪਰ ਉਨ੍ਹਾਂ ਦੀ ਜਾਨ ਬਚਾਈ ਨਾ ਜਾ ਸਕੀ।
ਸਤੰਬਰ 'ਚ ਸੁਣਵਾਈ ਦੌਰਾਨ ਅਦਾਲਤ ਨੇ ਬੈਨਿਸਟਰ ਨੂੰ ਲਾਪਰਵਾਹੀ ਨਾਲ ਗੱਡੀ ਚਲਾਉਣ ਕਾਰਨ ਹੋਈ ਮੌਤ ਦਾ ਦੋਸ਼ੀ ਠਹਿਰਾਇਆ। ਬਰਮਿੰਘਮ ਕ੍ਰਾਊਨ ਕੋਰਟ ਨੇ ਸ਼ੁਕਰਵਾਰ ਨੂੰ 18 ਮਹੀਨਿਆਂ ਦੀ ਜੇਲ ਦੀ ਸਜ਼ਾ ਸੁਣਾਈ। ਇਹ ਹਾਦਸਾ ਵੀ ਕਾਰ ਦੀ ਤੇਜ਼ ਰਫਤਾਰ ਦਾ ਕਾਰਨ ਬਣਿਆ। ਇਸ ਤਰ੍ਹਾਂ ਦੇ ਹਾਦਸੇ ਅਣਗਹਿਲੀ ਦੇ ਕਾਰਨ ਹੁੰਦੇ ਹਨ। ਜਿਸ ਅਣਗਹਿਲੀ ਦੇ ਕਾਰਨ ਕਿਸੇ ਵੀ ਬੇਕਸੂਰ ਵਿਅਕਤੀ ਦੀ ਜਾਨ ਚਲੀ ਜਾਂਦੀ ਹੈ।