'ਟਾਈਮ ਕੈਪਸੂਲ' 'ਚ ਸ਼ਾਮਲ ਹੋਇਆ ਗੁਰਦਾਸਪੁਰ ਦੀ ਅਰਾਧਿਆ ਸ਼ਰਮਾ ਵਲੋਂ ਲਿਖਿਆ ਪੱਤਰ 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਨਿਊਜ਼ੀਲੈਂਡ ਦੇ ਸ਼ਹਿਰ ਹੈਸਟਿੰਗ ਦੇ 150ਵੇਂ ਸਾਲ ਮੌਕੇ ਜ਼ਮੀਨ 'ਚ ਦਬਾਇਆ ਗਿਆ 'ਟਾਈਮ ਕੈਪਸੂਲ'

Aradhya Sharma

ਗੁਰਦਾਸਪੁਰ ਦੀ ਧੀ ਨੇ ਨਿਊਜ਼ੀਲੈਂਡ 'ਚ ਰੌਸ਼ਨ ਕੀਤਾ ਇਲਾਕੇ ਦਾ ਨਾਂਅ 
25 ਸਾਲ ਬਾਅਦ 2048 ਵਿਚ ਜ਼ਮੀਨ ਵਿਚੋਂ ਕਢਿਆ ਜਾਵੇਗਾ ਬਾਹਰ 
ਨਿਊਜ਼ੀਲੈਂਡ :
ਪੰਜਾਬ ਦੇ ਗੁਰਦਾਸਪੁਰ ਦੀ ਧੀ ਨੇ ਨਿਊਜ਼ੀਲੈਂਡ ਵਿਚ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਦਰਅਸਲ, ਅਰਾਧਿਆ ਸ਼ਰਮਾ ਵਲੋਂ ਲਿਖਿਆ ਪੱਤਰ 'ਟਾਈਮ ਕੈਪਸੂਲ' ਵਿਚ ਸ਼ਾਮਲ ਕੀਤਾ ਗਿਆ ਹੈ। 

ਜਾਣਕਾਰੀ ਅਨੁਸਾਰ ਨਿਊਜ਼ੀਲੈਂਡ ਦੇ ਸ਼ਹਿਰ ਹੈਸਟਿੰਗ ਦੇ 150ਵੇਂ ਸਾਲ 'ਤੇ ਜ਼ਮੀਨ ਵਿਚ ਇਕ 'ਟਾਈਮ ਕੈਪਸੂਲ' ਦਬਾਇਆ ਗਿਆ ਜਿਸ ਵਿਚ ਭਾਰਤੀ ਮੂਲ ਦੀ ਪੰਜਵੀ ਜਮਾਤ ਦੀ ਵਿਦਿਆਰਥਣ ਅਰਾਧਿਆ ਸ਼ਰਮਾ ਵਲੋਂ ਲਿਖਿਆ ਪੱਤਰ ਵੀ ਸ਼ਾਮਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ: AI ਯੁੱਗ ਵਿਚ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕਰਨਾ ਹੋ ਸਕਦਾ ਹੈ ਖ਼ਤਰਨਾਕ!

ਧੀ ਦੀ ਇਸ ਪ੍ਰਾਪਤੀ ਨਾਲ ਪਰਵਾਰ ਵਿਚ ਖ਼ੁਸ਼ੀ ਦਾ ਮਾਹੌਲ ਹੈ। ਇਸ ਬਾਰੇ ਉਨ੍ਹਾਂ ਦਸਿਆ ਕਿ ਸਕੂਲਾਂ ਦੇ ਬੱਚਿਆਂ ਨੂੰ ਪੱਤਰ ਲਿਖਣ ਲਈ ਕਿਹਾ ਗਿਆ ਸੀ। ਲਿਖੇ ਹੋਏ ਪੱਤਰਾਂ ਵਿਚੋਂ ਜ਼ਿਲ੍ਹਾ ਕੌਂਸਲ ਵਲੋਂ ਦੋ ਪੱਤਰ ਚੁਣੇ ਗਏ ਜਿਨ੍ਹਾਂ ਵਿਚੋਂ ਇਕ ਪੱਤਰ ਉਨ੍ਹਾਂ ਦੀ ਬੇਟੀ ਵਲੋਂ ਲਿਖਿਆ ਹੋਇਆ ਹੈ।  ਜ਼ਿਲ੍ਹਾ ਹੈਸਟਿੰਗ ਕੌਂਸਲ ਵਲੋਂ ਸ਼ਹਿਰ ਦੇ ਕੋਰਨਵਾਲ ਪਾਰਕ ਵਿਚ ਇਹ 'ਟਾਈਮ ਕੈਪਸੂਲ' ਦਬਾਇਆ ਗਿਆ ਹੈ ਅਤੇ ਇਥੇ ਹੋਏ ਇਕ ਸਮਾਗਮ ਦੌਰਾਨ ਅਰਾਧਿਆ ਵਲੋਂ ਲਿਖਿਆ ਪੱਤਰ ਪੜ੍ਹ ਕੇ ਸੁਣਾਇਆ ਗਿਆ। 

ਦੱਸ ਦੇਈਏ ਕਿ ਹੈਸਟਿੰਗ ਸ਼ਹਿਰ ਦੀ ਸਥਾਪਨਾ ਦੇ 150 ਸਾਲ ਦੇ ਸਮਾਗਮ ਮੌਕੇ ਜੁਲਾਈ 2023 ਨੂੰ ਜ਼ਮੀਨ ਵਿਚ ਦਬਾਇਆ ਗਿਆ ਹੈ ਅਤੇ ਇਹ 'ਟਾਈਮ ਕੈਪਸੂਲ'  25 ਸਾਲ ਬਾਅਦ ਯਾਨੀ ਜੁਲਾਈ, 2048 ਨੂੰ ਜ਼ਮੀਨ ਵਿਚੋਂ ਕਢਿਆ ਜਾਣਾ ਹੈ।