Bijalpur News: ਪੰਜਾਬੀ ਨੌਜਵਾਨ ਕੈਨੇਡਾ ਪੁਲਿਸ ’ਚ ਹੋਇਆ ਭਰਤੀ, ਪਿੰਡ ਦਾ ਨਾਂ ਕੀਤਾ ਰੌਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

Bijalpur News: ਜ਼ਿਲ੍ਹਾ ਸੰਗਰੂਰ ਦੇ ਪਿੰਡ ਬਿਜਲਪੁਰ ਨਾਲ ਸਬੰਧਿਤ

Punjabi youth joined Canada Police Bijalpur News

Punjabi youth joined Canada Police Bijalpur News:  ਕੁਲਜੀਤ ਸਿੰਘ ਨੇ ਕੈਨੇਡਾ ਦੀ ਪੁਲਿਸ ਵਿਚ ਭਰਤੀ ਹੋ ਕੇ ਅਪਣੇ ਮਾਪਿਆਂ, ਪਿੰਡ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਕੁਲਜੀਤ ਸਿੰਘ ਦੇ ਪਿਤਾ ਸਾਬਕਾ ਸਰਪੰਚ ਦਰਸ਼ਨ ਸਿੰਘ ਬਿਜਲਪੁਰ ਮਾਤਾ ਹਰਬੰਸ ਕੌਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੁਲਜੀਤ ਸਿੰਘ ਨੂੰ ਬਚਪਨ ਤੋਂ ਹੀ ਖੇਡਾਂ ਖਾਸ ਕਰ ਕਬੱਡੀ ਖੇਡਣ ਦਾ ਬਹੁਤ ਸ਼ੌਂਕ ਸੀ ਉਹ ਸਵੇਰੇ ਉੱਠ ਕੇ ਰੇਸ ਲਾਉਂਦਾ ਸੀ।

ਇਹ ਵੀ ਪੜ੍ਹੋ: Canada News: ਕੈਨੇਡਾ ਜਾਣ ਨੂੰ ਕਾਹਲੇ ਪੰਜਾਬੀ, ਜ਼ਮੀਨਾਂ ਵੇਚ ਕੇ ਬਾਹਰ ਜਾ ਰਹੇ ਪੰਜਾਬੀ 

ਉਹ ਪੁਲਿਸ ਵਿਚ ਭਰਤੀ ਹੋਣਾ ਚਾਹੁੰਦਾ ਸੀ। ਉਹ 2018 ਵਿਚ ਕੈਨੇਡਾ ਚਲਾ ਗਿਆ ਉਥੇ ਉਹ ਪੜ੍ਹਾਈ ਦੌਰਾਨ ਵੀ ਖੇਡਾਂ ਵਿਚ ਹਿੱਸਾ ਲੈਂਦਾ ਰਿਹਾ ਅਤੇ ਉਹ ਜਿੱਤਦਾ ਵੀ ਰਿਹਾ। ਖਿਡਾਰੀ ਹੋਣ ਕਾਰਨ ਹੀ ਉਸ ਨੂੰ ਪੁਲਿਸ ਵਿਚ ਨੌਕਰੀ ਮਿਲੀ ਹੈ। ਕੱਲ ਉਸ ਨੇ ਟਰੇਨਿੰਗ ਤੋਂ ਬਾਅਦ ਕੈਨੇਡਾ ਦੇ ਲੇਥ ਬਰਿੱਜ ਸ਼ਹਿਰ ਵਿਚ ਅਪਣੀ ਡਿਊਟੀ ਜੁਆਇਨ ਕਰ ਲਈ ਹੈ।

ਇਹ ਵੀ ਪੜ੍ਹੋ: Panthak News: ਬਾਦਲ ਦਲ ਤੋਂ ਨਾਰਾਜ਼ ਧੜੇ ਵਲੋਂ 15 ਜੁਲਾਈ ਨੂੰ ਪੰਥਕ ਹਲਕਿਆਂ ’ਚ ਧਮਾਕਾ ਕਰਨ ਦੀ ਤਿਆਰੀ  

ਉਸ ਦੇ ਮਾਪਿਆਂ ਨੇ ਕਿਹਾ ਕਿ ਜਿੱਥੇ ਉਨ੍ਹਾਂ ਨੂੰ ਖ਼ੁਸ਼ੀ ਹੈ ਉੱਥੇ ਹੀ ਦੁੱਖ ਵੀ ਹੈ ਕਿ ਜੇ ਸਰਕਾਰ ਕੁਲਜੀਤ ਨੂੰ ਇਥੇ ਹੀ ਨੌਕਰੀ ਦਿੰਦੀ ਤਾਂ ਉਸ ਨੂੰ ਬਾਹਰ ਨਾ ਜਾਣਾ ਪੈਂਦਾ। ਕੁਲਜੀਤ ਸਿੰਘ ਦੇ ਮਾਮਾ ਪੱਤਰਕਾਰ ਜਰਨੈਲ ਸਿੰਘ ਮਾਝੀ ਨੇ ਕਿਹਾ ਕਿ ਸਾਨੂੰ ਬਹੁਤ ਖ਼ੁਸ਼ੀ ਹੈ ਕਿ ਸਾਡਾ ਭਾਣਜਾ ਪੁਲਿਸ ਵਿਚ ਭਰਤੀ ਹੋ ਗਿਆ ਹੈ ਪਰ ਦੁੱਖ ਵੀ ਹੈ ਕਿ ਪੰਜਾਬ ਦੇ ਨੌਜਵਾਨ ਅਤੇ ਪੈਸਾ ਬਾਹਰ ਜਾ ਰਿਹਾ ਹੈ। ਸਾਡੇ ਨੌਜਵਾਨ ਇਥੇੇ ਨੌਕਰੀਆਂ ਨਾ ਮਿਲਣ ਕਰ ਕੇ ਬਾਹਰਲੇ ਦੇਸ਼ਾਂ ਨੂੰ ਧੜਾ ਧੜ ਜਾ ਰਹੇ ਹਨ। ਬਾਹਰਲੇ ਦੇਸ਼ਾਂ ਵਿਚ ਸਾਡੇ ਨੌਜਵਾਨ ਡਾਕਟਰ, ਵਕੀਲ, ਵਿਧਾਇਕ, ਮੰਤਰੀ ਬਣ ਰਹੇ ਹਨ ਜਦ ਕਿ ਇਥੇ ਉਨ੍ਹਾਂ ਨੂੰ ਅਪਣਾ ਭਵਿੱਖ ਚੰਗਾ ਨਹੀਂ ਦਿਖਦਾ। ਅੱਜ ਕੁਲਜੀਤ ਸਿੰਘ ਦਾ ਜਨਮ ਦਿਨ ਵੀ ਸੀ ਪ੍ਰਵਾਰ ਨੇ ਕੁਲਜੀਤ ਸਿੰਘ ਦੇ ਪੁਲਿਸ ਵਿਚ ਭਰਤੀ ਹੋਣ ਦੀ ਖ਼ੁਸ਼ੀ ਕੇਕ ਕੱਟ ਕੇ ਮਨਾਈ ਗਈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Punjabi youth joined Canada Police Bijalpur News, stay tuned to Rozana Spokesman