ਕੈਲੀਫੋਰਨੀਆ ਦੀਆਂ ਮੱਧਕਾਲੀ ਚੋਣਾਂ ’ਚ ਪੰਜਾਬੀਆਂ ਨੇ ਫਿਰ ਗੱਡੇ ਝੰਡੇ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਕੈਲੀਫੋਰਨੀਆ ਦੇ ਸ਼ਹਿਰ ਲੈਥਰੋਪ ਦੇ ਮੇਅਰ ਸੁਖਮਿੰਦਰ ਸਿੰਘ ਧਾਲੀਵਾਲ 78% ਵੋਟਾਂ ਨਾਲ 6ਵੀਂ ਵਾਰ ਮੇਅਰ ਚੁਣੇ ਗਏ ਹਨ।

Punjabis again flagged wagons in California mid-term elections

 

ਕੈਲੀਫੋਰਨੀਆ: ਕੈਲੀਫੋਰਨੀਆ ਦੀਆਂ ਮੱਧਕਾਲੀ ਚੋਣਾਂ ਵਿਚ ਇਕ ਵਾਰ ਫਿਰ ਪੰਜਾਬੀਆਂ ਨੇ ਜਿੱਤ ਦੇ ਝੰਡੇ ਗੱਡੇ ਹਨ। ਚੋਣਾਂ ਵਿਚ ਕਈ ਪੰਜਾਬੀ ਮੂਲ ਦੇ ਉਮੀਦਵਾਰਾਂ ਦੀ ਜਿੱਤ ਤੋਂ ਬਾਅਦ ਭਾਈਚਾਰੇ ਦੇ ਲੋਕਾਂ ਵਿਚ ਖੁਸ਼ੀ ਪਾਈ ਜਾ ਰਹੀ ਹੈ। ਇਸ ਦੌਰਾਨ ਡਾ. ਜਸਮੀਤ ਕੌਰ ਨੇ ਕੈਲੀਫੋਰਨੀਆ ਦੀ ਵਿਧਾਨ ਸਭਾ ਚੋਣ ਜਿੱਤ ਕੇ ਇਤਿਹਾਸ ਰਚਿਆ ਹੈ। ਉਹ ਕੈਲੀਫੋਰਨੀਆ ਦੀ ਪਹਿਲੀ ਸਿੱਖ ਮੈਂਬਰ ਹੋਣ ਦੇ ਨਾਲ-ਨਾਲ ਅਸੈਂਬਲੀ ਵਿਚ ਪਹੁੰਚਣ ਵਾਲੇ ਪਹਿਲੇ ਸਾਊਥ ਏਸ਼ੀਆਈ ਹੋਣਗੇ।

ਕੈਲੀਫੋਰਨੀਆ ਦੇ ਸ਼ਹਿਰ ਲੈਥਰੋਪ ਦੇ ਮੇਅਰ ਸੁਖਮਿੰਦਰ ਸਿੰਘ ਧਾਲੀਵਾਲ 78% ਵੋਟਾਂ ਨਾਲ 6ਵੀਂ ਵਾਰ ਮੇਅਰ ਚੁਣੇ ਗਏ ਹਨ। ਸੁਖਮਿੰਦਰ ਸਿੰਘ ਪੰਜਾਬ ਵਿਚ ਬੰਗਾ ਸ਼ਹਿਰ ਦੇ ਨੇੜਲੇ ਪਿੰਡ ਲੰਗੇਰੀ ਨਾਲ ਸਬੰਧ ਰੱਖਦੇ ਹਨ। ਇਸੇ ਤਰ੍ਹਾਂ ਪਰਗਟ ਸਿੰਘ ਸੰਧੂ ਮੁੜ ਗਾਲਟ ਸਿਟੀ ਦੇ ਮੇਅਰ ਚੁਣੇ ਗਏ ਹਨ।

ਪੰਜਾਬੀ ਭਾਈਚਾਰੇ ਨਾਲ ਸਬੰਧ ਰੱਖਣ ਵਾਲੀ ਬੌਬੀ ਸਿੰਘ 65% ਵੋਟਾਂ ਨਾਲ ਅਲਕ ਗਰੋਵ ਸ਼ਹਿਰ ਤੋਂ ਦੂਜੀ ਵਾਰ ਮੇਅਰ ਚੁਣੇ ਗਏ ਹਨ। ਸੈਂਟਾ ਕਲਾਰਾ ਦੇ ਲੋਕਾਂ ਨੇ ਸਿਟੀ ਕੌਂਸਲ ਲਈ ਮੁੜ ਰਾਜ ਸਿੰਘ ਚਾਹਲ ਨੂੰ ਚੁਣਿਆ ਹੈ। ਇਹਨਾਂ ਤੋਂ ਇਲਾਵਾ ਪੰਜਾਬੀ ਮੂਲ ਦੇ ਕਈ ਹੋਰ ਉਮੀਦਵਾਰ ਵੀ ਜਿੱਤ ਦੇ ਕਰੀਬ ਹਨ।