Punjab News: ਅਮਰੀਕਾ ਵਿਚ ਪਾਇਲਟ ਬਣਿਆ ਪੰਜਾਬੀ; ਪਠਾਨਕੋਟ ਪਹੁੰਚਣ ’ਤੇ ਹੋਇਆ ਸ਼ਾਨਦਾਰ ਸਵਾਗਤ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਯੂਨਾਈਟਡ ਏਅਰਲਾਈਨ ’ਚ ਸੇਵਾਵਾਂ ਨਿਭਾਅ ਰਹੇ ਬਲਜਿੰਦਰ ਵੀਰ ਸਿੰਘ

Punjabi became a pilot in America

Punjab News:  ਦੁਨੀਆਂ ਭਰ ਵਿਚ ਵੱਸਦੇ ਪੰਜਾਬੀ ਅਪਣੀ ਮਿਹਨਤ ਨਾਲ ਵੱਡੇ-ਵੱਡੇ ਅਹੁਦਿਆਂ ’ਤੇ ਸੇਵਾਵਾਂ ਨਿਭਾਅ ਰਹੇ ਹਨ। ਇਸ ਵਿਚਾਲੇ ਪਠਾਨਕੋਟ ਦੇ ਇਕ ਨੌਜਵਾਨ ਨੇ ਪਾਇਲਟ ਬਣ ਕੇ ਅਪਣੇ ਮਾਪਿਆਂ ਦੇ ਨਾਲ-ਨਾਲ ਕੌਮ ਦਾ ਵੀ ਮਾਣ ਵਧਾਇਆ ਹੈ। ਨੌਜਵਾਨ ਬਲਜਿੰਦਰਵੀਰ ਸਿੰਘ ਯੂਨਾਈਟਡ ਏਅਰਲਾਈਨ ’ਚ ਸੇਵਾਵਾਂ ਨਿਭਾਅ ਰਿਹਾ ਹੈ।

ਪਰਵਾਰ ਦਾ ਕਹਿਣਾ ਹੈ ਕਿ ਬਲਜਿੰਦਰਵੀਰ ਨੂੰ ਇਥੋਂ ਤਕ ਪਹੁੰਚਣ ਲਈ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਰ ਉਸ ਨੇ ਹਾਰ ਨਹੀਂ ਮੰਨੀ। ਅਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਨੌਜਵਾਨ ਨੇ ਦਿਨ-ਰਾਤ ਮਿਹਨਤ ਕੀਤੀ, ਉਸ ਨੇ ਟਰੱਕ ਵੀ ਚਲਾਏ ਅਤੇ ਹੁਣ ਉਸ ਨੂੰ ਸਖ਼ਤ ਮਿਹਨਤ ਦਾ ਫਲ ਮਿਲਿਆ ਹੈ। ਬਲਜਿੰਦਰਵੀਰ ਸਿੰਘ ਦੁਨੀਆਂ ਵਿਚ ਸੱਭ ਤੋਂ ਵਧੀਆਂ ਮੰਨੀ ਜਾਂਦੀ ਏਅਰਲਾਈਨ ਵਿਚ ਪਾਇਲਟ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ।

ਅਪਣੇ ਪੁੱਤ ਦੀ ਪ੍ਰਾਪਤੀ ਬਾਰੇ ਗੱਲ ਕਰਦੇ ਸਮੇਂ ਬਲਜਿੰਦਰ ਦੇ ਮਾਪੇ ਭਾਵੁਕ ਹੋ ਗਏ। ਨੌਜਵਾਨ ਦੇ ਮਾਤਾ-ਪਿਤਾ ਨੇ ਦਸਿਆ ਕਿ ਉਨ੍ਹਾਂ ਦਾ ਬੇਟਾ ਬਹੁਤ ਛੋਟੀ ਉਮਰ ਵਿਚ ਘਰੋਂ ਵਿਦੇਸ਼ ਚਲਾ ਗਿਆ ਸੀ। ਅਪਣੀ ਮਿਹਨਤ ਨਾਲ ਉਸ ਨੇ ਦੇਸ਼, ਸੂਬੇ ਅਤੇ ਸ਼ਹਿਰ ਦਾ ਨਾਂਅ ਦੁਨੀਆਂ ਭਰ ਵਿਚ ਰੌਸ਼ਨ ਕੀਤਾ ਹੈ।

ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਨੌਜਵਾਨ ਨੇ ਕਿਹਾ ਕਿ ਜਦੋਂ ਉਹ ਘਰੋਂ ਗਿਆ ਤਾਂ ਬਹੁਤ ਸਾਰੇ ਸੁਫ਼ਨੇ ਲੈ ਕੇ ਗਿਆ ਸੀ ਪਰ ਉਨ੍ਹਾਂ ਸੁਫਨਿਆਂ ਨੂੰ ਪੂਰਾ ਕਰਨ ਲਈ ਕਾਫੀ ਸੰਘਰਸ਼ ਕਰਨਾ ਪਿਆ। ਉਸ ਨੇ ਦਸਿਆ ਕਿ ਉਸ ਦੇ ਪਿਤਾ ਭਾਰਤੀ ਏਅਰਫੋਰਸ ਵਿਚ ਪਾਇਲਟ ਸਨ ਅਤੇ ਉਨ੍ਹਾਂ ਤੋਂ ਹੀ ਪਾਇਲਟ ਬਣਨ ਦੀ ਪ੍ਰੇਰਣਾ ਮਿਲੀ ਸੀ।  

(For more Punjabi news apart from Punjabi became a pilot in America, stay tuned to Rozana Spokesman)