ਲਾਸ ਵੇਗਸ ਵਿਚ ਭੰਗੜਾ ਵਰਲਡ ਕੱਪ ਕਰਵਾਉਣ ਦਾ ਕੀਤਾ ਗਿਆ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਪੰਜਾਬ ਕਲਚਰਲ ਸੁਸਾਇਟੀ ਨੇ ਲਾਸ ਵੇਗਸ 'ਚ ਐਲਾਨ ਕੀਤਾ ਕਿ ਭੰਗੜੇ ਨੂੰ ਹੋਰ ਪ੍ਰਫੁੱਲਤ ਕਰਨ ਲਈ ਅਮਰੀਕਾ ਦੇ ਸ਼ਹਿਰ ਲਾਸ ਵੇਗਸ ਵਿਚ ‘ਭੰਗੜਾ ਵਰਲਡ ਕੱਪ’ ਕਰਾਇਆ ਜਾਵੇਗਾ।

Bhangra World Cup in Las Vegas, USA

ਪੰਜਾਬ ਕਲਚਰਲ ਸੁਸਾਇਟੀ ਨੇ ਲਾਸ ਵੇਗਸ ਅਮਰੀਕਾ ਵਿਚ ਐਲਾਨ ਕੀਤਾ ਕਿ ਲੋਕ ਨਾਚ ਭੰਗੜੇ ਨੂੰ ਹੋਰ ਪ੍ਰਫੁੱਲਤ ਕਰਨ ਲਈ ਅਮਰੀਕਾ ਦੇ ਸ਼ਹਿਰ ਲਾਸ ਵੇਗਸ  ਵਿਚ ‘ਭੰਗੜਾ ਵਰਲਡ ਕੱਪ’ ਕਰਾਇਆ ਜਾਵੇਗਾ। ਸੁਸਾਇਟੀ ਵੱਲੋ ਪ੍ਰਧਾਨ ਰਵਿੰਦਰ ਸਿੰਘ ਰੰਗੂਵਾਲ ਅਤੇ ਲਾਸ ਵੇਗਸ ਅਮਰੀਕਾ ਦੇ ਪ੍ਰਧਾਨ ਬਹਾਦਰ ਸਿੰਘ ਗਰੇਵਾਲ਼ ਨੇ ਕਲਾਰਕ ਕੁਨਟੀ ਗੋਰਮੈਟ ਸੈਂਟਰ ਵਿਖੇ ਐਲਾਨ ਕੀਤਾ। ਇਹ ਮੁਕਾਬਲਾ 2020 ਵਿਚ ਕਰਵਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਨਾਲ-ਨਾਲ ਇਸ ਵੇਲੇ ਵਿਦੇਸ਼ਾਂ ਵਿਚ ਵੀ ਹਜ਼ਾਰਾਂ ਨੌਜਵਾਨ ਮੁੰਡੇ-ਕੁੜੀਆਂ ਭੰਗੜੇ ਵਿਚ ਦਿਲਚਸਪੀ ਲੈ ਰਹੇ ਹਨ। ਇਹ ਮੁਕਾਬਲਾ ਅਜਿਹੇ ਨੌਜਵਾਨਾਂ ਨੂੰ ਆਪਣੀ ਕਲਾ ਨਿਖਾਰਨ ਲਈ ਇਕ ਮੰਚ ਪ੍ਰਦਾਨ ਕਰੇਗਾ। ਜ਼ਿਕਰਯੋਗ ਹੈ ਕਿ ਇਸ ਸੁਸਾਇਟੀ ਵੱਲੋਂ  ਦੇਸ਼ ਅਤੇ ਬਾਹਰਲੇ ਮੁਲਕਾਂ ਵਿਚ ਨੌਜਵਾਨ ਪੀੜ੍ਹੀ ਨੂੰ ਵਿਰਸੇ ਨਾਲ ਜੋੜੇ ਰੱਖਣ ਲਈ ਲੋਕ ਨਾਚ, ਲੋਕ ਗੀਤਾਂ, ਸਾਜ਼ਾਂ ਤੇ ਹੋਰਨਾਂ ਵਿਰਾਸਤੀ ਕਲਾਵਾਂ ਸਬੰਧੀ ਕੈਂਪ ਲਾਏ ਜਾਂਦੇ ਹਨ।

ਇਸ ਮੌਕੇ ਸੁਸਾਇਟੀ ਦੇ ਵਾਲ ਵੇਗਸ ਅਮਰੀਕਾ ਦੇ ਪ੍ਰਧਾਨ ਬਹੁਾਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਮੁਕਾਬਲੇ ਲਈ ਭਾਰਤ, ਕੈਨੇਡਾ, ਅਮਰੀਕਾ, ਇੰਗਲੈਂਡ, ਯੂਰੋਪ, ਆਸਟਰੇਲੀਆ ਤੇ ਨਿਊਜ਼ੀਲੈਂਡ ਤੋਂ ਭੰਗੜੇ ਦੀਆਂ ਟੀਮਾਂ ਨੂੰ ਸੱਦਾ ਦਿੱਤਾ ਜਾਵੇਗਾ। ਰਵਿੰਦਰ ਰੰਗੂਵਾਲ ਨੇ ਦੱਸਿਆ ਕਿ ਇਸ ਮੁਕਾਬਲੇ ਲਈ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਨਾਲ ਜੋੜਿਆ ਜਾਵੇਗਾ।

ਇਹ ਐਲਾਨ ਇੰਡੀਅਨ ਫ਼ੂਡ ਐਂਡ ਕਲਚਰਲ ਫੈਸਟੀਵਲ ਦੌਰਾਨ ਕੀਤਾ ਗਿਆ। ਉਸ ਵੇਲੇ ਪੂਰਾ ਸਟੇਡੀਅਮ ਦਰਸ਼ਕਾਂ ਨਾਲ ਭਰਿਆ ਹੋਇਆ ਸੀ ਜਿੱਥੇ ਬਹੁਤੀ ਗਿਣਤੀ ਵਿਦੇਸ਼ੀਆਂ ਦੀ ਸੀ। ਫੈਸਟੀਵਲ ਵਿਚ ਪੰਜਾਬੀ ਭਾਈਚਾਰੇ ਵੱਲੋਂ ਮੁਫਤ ਪੱਗਾਂ ਦਾ  ਬੂਥ ਲਗਾਇਆ ਗਿਆ ਜਿਸ ਵਿਚ ਲਗਾਤਾਰ 6 ਘੰਟੇ ਦਸਤਾਰਾਂ ਸਜਾਈਆਂ ਗਈਆਂ ਸਾਰੇ ਵਿਦੇਸ਼ੀ ਸਰਦਾਰ ਨਜ਼ਰ ਆ ਰਹੇ ਸਨ।
ਭੰਗੜਾ ਵਰਲਡ ਕੱਪ ਦੇ ਐਲਾਨ ਮੋਕੇ ਲਾਸ ਵੇਗਸ ਦੀਆ ਪ੍ਰਮੁੱਖ ਹਸਤੀਆਂ ਰੋਬੀ ਲੁਬਾਣਾ, ਹਰਦੀਪ ਸਿੰਘ ਮਾਂਗਟ, ਗੁਰਵਿੰਦਰ ਸਿੰਘ ਸੰਧੂ, ਸਰਬਦੀਪ ਸਿੰਘ, ਟੇਨੀ ਪੁਰੇਵਾਲ, ਕਮਲ ਸਿੱਧੂ, ਪ੍ਰੀਤੀ ਗਰੇਵਾਲ, ਜੱਸੀ ਦਿਉਲ, ਪੈਮ ਦੋਸਾਂਝ, ਗੁਰਮੁੱਖ ਸਿੰਘ, ਮਨਦੀਪ ਅਤੇ ਡਾ ਸੰਦੀਪ ਹਾਜ਼ਰ ਸਨ ।