ਫਿਲੀਪੀਨਜ਼ 'ਚ ਝਾਰਖੰਡ ਦੇ ਸਿੱਖ ਨੌਜਵਾਨ ਦਾ ਕਤਲ, ਪਰਿਵਾਰ ਨੇ ਲਾਸ਼ ਭਾਰਤ ਲਿਆਉਣ ਲਈ ਲਗਾਈ ਗੁਹਾਰ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਫਿਲਪੀਨਜ਼ ਵਿਚ ਸਥਾਨਕ ਸਮੇਂ ਰਾਤ 12 ਵਜੇ ਦੇ ਕਰੀਬ 34 ਸਾਲਾ ਸੈਮੀ ਨੂੰ ਬਦਮਾਸ਼ਾਂ ਨੇ ਗੋਲੀਆਂ ਚਲਾ ਕੇ ਮਾਰ ਦਿੱਤਾ।

Taranpreet Singh

ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਵਿਚ ਝਾਰਖੰਡ ਦੇ ਜਮਸ਼ੇਦਪੁਰ ਸ਼ਹਿਰ ਵਿਚ ਰਹਿਣ ਵਾਲੇ ਇੱਕ ਭਾਰਤੀ ਨੌਜਵਾਨ ਦੀ ਬੀਤੇ ਦਿਨ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।  ਬਦਮਾਸ਼ਾਂ ਵੱਲੋਂ ਗੋਲੀਆਂ ਚਲਾਉਣ ਤੋਂ ਤੁਰੰਤ ਬਾਅਦ ਨੌਜਵਾਨ ਦੇ ਮਾਮੇ ਨੇ ਉਸ ਨੂੰ ਮਨੀਲਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਫਿਲੀਪੀਨਜ਼ ਅਤੇ ਭਾਰਤ ਵਿਚਾਲੇ ਸਿੱਧੀ ਹਵਾਈ ਸੇਵਾ ਨਾ ਹੋਣ ਕਰ ਕੇ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਵਿਚ ਪਰੇਸ਼ਾਨੀ ਆ ਰਹੀ ਹੈ। 

ਨੌਜਵਾਨ ਮਾਨਗੋ ਗੁਰੂਦੁਆਰਾ ਬਸਤੀ ਦਾ ਵਸਨੀਕ ਸੀ। ਉਸ ਦੇ ਪਿਤਾ ਦਾ ਨਾਮ ਸਰਦਾਰ ਦਿਆਲ ਸਿੰਘ ਹੈ। ਮ੍ਰਿਤਕ ਨੌਜਵਾਨ ਦਾ ਨਾਮ ਤਰਨਪ੍ਰੀਤ ਸਿੰਘ ਅਤੇ ਸੈਮੀ ਸੀ। ਫਿਲਪੀਨਜ਼ ਵਿਚ ਸਥਾਨਕ ਸਮੇਂ ਰੀਤ 12 ਵਜੇ ਦੇ ਕਰੀਬ 34 ਸਾਲਾ ਸੈਮੀ ਨੂੰ ਬਦਮਾਸ਼ਾਂ ਨੇ ਗੋਲੀਆਂ ਚਲਾ ਕੇ ਮਾਰ ਦਿੱਤਾ। ਜ਼ਖਮੀ ਹੋਣ ਤੋਂ ਤੁਰੰਤ ਬਾਅਦ ਨੌਜਵਾਨ ਦੇ ਮਾਮਾ ਸਰਦਾਰ ਕੁਲਦੀਪ ਸਿੰਘ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਪਰ ਉਹ ਬਚ ਨਹੀਂ ਸਕਿਆ। 

ਹੋਰ ਵੀ ਪੜ੍ਹੋ -  ਦੁਖਦਾਈ ਖ਼ਬਰ: ਦਿੱਲੀ ਬਾਰਡਰ ’ਤੇ ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ

ਭਾਰਤ ਨਾਲ ਸਿੱਧੀ ਹਵਾਈ ਸੇਵਾ ਦੀ ਘਾਟ ਕਾਰਨ ਪਰਿਵਾਰ ਪੁੱਤਰ ਦੀ ਲਾਸ਼ ਵੀ ਨਹੀਂ ਵੇਖ ਪਾ ਰਿਹਾ। ਭਾਰਤ ਸਰਕਾਰ ਦੇ ਦਖਲ ਤੋਂ ਬਿਨ੍ਹਾਂ ਮ੍ਰਿਤਕ ਦੇਹ ਨੂੰ ਲਿਆਉਣਾ ਸੰਭਵ ਨਹੀਂ, ਜੇ ਭਾਰਤ ਸਰਕਾਰ, ਵਿਦੇਸ਼ ਮੰਤਰਾਲੇ ਅਤੇ ਫਿਲੀਪੀਨਜ਼ ਦੇ ਰਾਜਦੂਤ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹਨ, ਤਾਂ ਬਿਰਧ ਮਾਪਿਆਂ ਨੂੰ ਆਪਣੇ ਪੁੱਤਰ ਦੀ ਆਖਰੀ ਝਲਕ ਦੇਖਣ ਨੂੰ ਮਿਲ ਸਕਦੀ ਹੈ।

ਇਹ ਵੀ ਪੜੋ -  ਗੁਰਦਾਸਪੁਰ 'ਚ ਅਵਾਰਾ ਕੁੱਤਿਆਂ ਨੇ ਮਜ਼ਦੂਰ ਨੂੰ ਨੋਚ-ਨੋਚ ਕੇ ਖਾਧਾ, ਮੌਤ

ਤਰਨਪ੍ਰੀਤ ਸਿੰਘ ਝਾਰਖੰਡ ਸਿੱਖ ਵਿਕਾਸ ਮੰਚ ਦਾ ਕੇਂਦਰੀ ਪ੍ਰਧਾਨ ਅਤੇ ਜੇਡੀਯੂ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਪੱਪੂ ਦਾ ਭਤੀਜਾ ਹੈ। ਤਰਨਪ੍ਰੀਤ ਸਿੰਘ ਨੇ ਮਨੀਲਾ ਵਿਚ ਆਪਣਾ ਰੈਸਟੋਰੈਂਟ ਖੋਲ੍ਹਿਆ ਹੋਇਆ ਸੀ। ਗਾਹਕ ਵਜੋਂ ਦੁਕਾਨ 'ਤੇ ਆਏ ਦੋ ਨੌਜਵਾਨਾਂ ਨੇ ਆਈਸ ਕਰੀਮ ਖਰੀਦਣ ਲਈ ਆਏ ਅਤੇ ਪਿਸਤੌਲ ਬਾਹਰ ਕੱਢੀ। ਜਿਵੇਂ ਹੀ ਤਰਨਪ੍ਰੀਤ ਨੂੰ ਮਾਹੌਲ ਗਰਮ ਹੋਣ ਦਾ ਸ਼ੱਕ ਹੋਇਆ ਤਾਂ ਉਹ ਉੱਥੋ ਭੱਜ ਗਿਆ।

ਕਾਤਲਾਂ ਨੇ ਭੱਜ ਕੇ ਨੌਜਵਾਨ ਨੂੰ ਗੋਲੀ ਮਾਰ ਦਿੱਤੀ। ਬਦਮਾਸ਼ਾਂ ਨੇ ਤਰਨਪ੍ਰੀਤ ਦੇ ਦੋ ਗੋਲੀਆਂ ਸਿਰ 'ਚ ਮਾਰੀਆਂ ਅਤੇ ਦੋ ਗੋਲੀਆਂ ਸੀਨੇ ਵਿਚ ਚਲਾਈਆਂ। ਪੀੜਤ ਪਰਿਵਾਰ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਵਿਚ ਸਹਾਇਤਾ ਕੀਤੀ ਜਾਵੇ। ਉਹ ਇਹ ਵੀ ਮੰਗ ਕਰਦੇ ਹਨ ਕਿ ਦੋਸ਼ੀਆਂ ਨੂੰ ਫਿਲਪੀਨਜ਼ ਦੇ ਸਥਾਨਕ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।