ਟਰੰਪ ਦੇ ਨਵੇਂ ਫ਼ੈਸਲੇ ਨੇ ਚਿੰਤਾ 'ਚ ਪਾਏ ਪ੍ਰਵਾਸੀ, ਮਾਪਿਆਂ ਨੂੰ ਨਹੀਂ ਬੁਲਾ ਸਕਣਗੇ ਵਿਦੇਸ਼!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

41 ਹਜ਼ਾਰ ਡਾਲਰ ਤੋਂ ਘੱਟ ਕਮਾਈ ਵਾਲੇ, ਮਾਪਿਆਂ ਨੂੰ ਅਮਰੀਕਾ ਨਹੀਂ ਬੁਲਾ ਸਕਣਗੇ

Photo

ਸਾਨ ਫਰਾਂਸਿਸਕੋ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਰਾਸ਼ਟਰਪਤੀ ਦੇ ਦਿਤੇ ਨਾਹਰੇ 'ਅਮਰੀਕਾ, ਅਮਰੀਕੀਆਂ ਲਈ ਅਧਾਰ 'ਤੇ ਜਿੱਤੀ ਸੀ, ਉਸ ਤੋਂ ਲੱਗਣ ਲੱਗ ਪਿਆ ਸੀ ਕਿ ਰਾਸ਼ਟਰਪਤੀ ਟਰੰਪ ਦੀਆਂ ਨੀਤੀਆਂ ਪ੍ਰਵਾਸੀਆਂ ਦੇ ਵਿਰੁਧ ਜਾਣਗੀਆਂ ਜੋ ਪੁਰੀਆਂ ਸੱਚ ਸਾਬਤ ਹੋ ਰਹੀਆਂ ਹਨ।

ਅਮਰੀਕਾ ਸਰਕਾਰ ਇਕ ਨਵਾਂ ਫ਼ੈਸਲਾ ਲਿਆ ਹੈ ਕਿ ਕੋਈ ਵੀ ਦੋ ਮੈਂਬਰਾਂ ਵਾਲੇ ਪ੍ਰਵਾਸੀ ਜਿਨ੍ਹਾਂ ਦੀ ਸਾਲਾਨਾ ਆਮਦਨ ਸਾਲਾਨਾ 41 ਹਜ਼ਾਰ ਡਾਲਰ ਤੋਂ ਘੱਟ ਹੋਵੇਗੀ, ਉਹ ਅਪਣੇ ਇਮੀਗਰੇਸ਼ਨ ਲਾਭ ਲੈ ਕੇ ਅਪਣੇ ਮਾਤਾ-ਪਿਤਾ ਨੂੰ ਅਮਰੀਕਾ ਨਹੀਂ ਬੁਲਾ ਸਕਣਗੇ। ਇਸ ਸਬੰਧੀ ਅਮਰੀਕਾ ਦੀ ਸੁਪਰੀਮ ਕੋਰਟ ਵਲੋਂ 9 ਜੱਜਾਂ ਦੇ ਬੈਂਚ ਨੇ 5-4 ਨਾਲ ਇਸ ਫ਼ੈਸਲੇ ਨੂੰ ਸੁਣਾਇਆ ਹੈ।

ਇਸ ਫ਼ੈਸਲੇ ਮੁਤਾਬਕ ਇਲੀਨੋਇਸ ਨੂੰ ਛੱਡ ਕੇ ਸਾਰੇ ਅਮਰੀਕਾ ਵਿਚ ਇਹ ਨਿਯਮ ਲਾਗੂ ਹੋ ਗਿਆ ਹੈ। ਇਸ ਸਬੰਧੀ ਅਮਰੀਕਾ ਤੋਂ ਛਪਦੇ ਇਕ  ਪੰਜਾਬੀ ਅਖ਼ਬਾਰ ਦੇ ਸੰਪਾਦਕ ਸ. ਗੁਰਜਤਿੰਦਰ ਸਿੰਘ ਰੰਧਾਵਾ ਨੇ ਲੰਮਾ-ਚੌੜਾ ਲੇਖ ਲਿਖ ਕੇ ਇਸ ਫ਼ੈਸਲੇ ਨੂੰ ਪ੍ਰਵਾਸੀਆਂ, ਵਿਸ਼ੇਸ਼ ਕਰ ਕੇ ਭਾਰਤੀ ਮੂਲ ਵਾਲਿਆਂ ਲਈ ਚਿੰਤਾਜਨਕ ਦਸਿਆ ਹੈ।

ਅਮਰੀਕਾ ਪ੍ਰਸ਼ਾਸਨ ਨੇ ਜੋ ਅੰਕੜੇ ਦਿਤੇ ਹਨ ਉਸ ਮੁਤਾਬਕ 7% ਭਾਰਤੀ ਅਮਰੀਕੀ ਪੱਧਰ ਦੀ ਗ਼ਰੀਬੀ ਤੋਂ ਹੇਠਲੇ ਪੱਧਰ ਦਾ ਜੀਵਨ ਬਸਰ ਕਰ ਰਹੇ ਹਨ।
ਇਸ ਨਿਯਮ ਦਾ ਅਸਰ ਸਿੱਧੇ ਭਾਰਤੀ ਪ੍ਰਵਾਸੀਆਂ 'ਤੇ ਪਵੇਗਾ। ਇਸ ਨਿਯਮ ਮੁਤਾਬਕ ਜਦੋਂ ਇਹ ਲਾਗੂ ਹੋ ਜਾਏਗਾ ਤਾਂ ਘੱਟ ਆਮਦਨੀ ਵਾਲੇ ਪ੍ਰਵਾਸੀ ਜੋ ਆਰਥਕ ਮੰਦਹਾਲੀ ਵਿਚ ਜੀਵਨ ਬਤੀਤ ਕਰ ਰਹੇ ਹਨ, ਦੀਆਂ ਸਿਹਤ ਅਤੇ ਵਿੱਦਿਅਕ ਸਹੁਲਤਾਂ ਖ਼ਤਮ ਹੋ ਜਾਣਗੀਆਂ ਤਾਂ ਇਨ੍ਹਾਂ ਦੀ ਹਾਲਤ ਹੋਰ ਵੀ ਨਿੱਘਰ ਜਾਵੇਗੀ।

ਇਸ ਫ਼ੈਸਲੇ ਨਾਲ ਜੋ ਹੋਰ ਮਾਰੂ ਅਸਰ ਪੈਣ ਵਾਲਾ ਹੈ ਕਿ ਲੱਖਾਂ ਦੀ ਗਿਣਤੀ ਵਿਚ ਅਜਿਹੇ ਬਜ਼ੁਰਗਾਂ ਦਾ ਅਪਣੇ ਅਮਰੀਕਾ ਵਸਦੇ ਬੱਚਿਆਂ ਕੋਲ ਜਾ ਕੇ ਜੀਵਨ ਗੁਜ਼ਾਰਨ ਦਾ ਲਿਆ ਸੁਪਨਾ ਵੀ ਚਕਨਾਚੂਰ ਹੋ ਜਾਵੇਗਾ। ਘੱਟ ਆਮਦਨ ਵਾਲੇ ਪ੍ਰਵਾਸੀ ਕਦੇ ਵੀ ਅਪਣੇ ਬਜ਼ੁਰਗ ਮਾਤਾ-ਪਿਤਾ ਨੂੰ ਹੁਣ ਅਮਰੀਕਾ ਨਹੀਂ ਬੁਲਾ ਸਕਣਗੇ। ਟਰੰਪ ਸਰਕਾਰ ਨੇ ਇਕ ਹੋਰ ਫ਼ੈਸਲੇ ਤਹਿਤ ਜਿਹੜੀਆਂ ਗਰਭਵਤੀ ਔਰਤਾਂ ਅਮਰੀਕਾ ਆਉਂਦੀਆਂ ਸਨ ਉਨ੍ਹਾਂ ਦੇ ਅਮਰੀਕਾ ਆਉਣ 'ਤੇ ਵੀ ਪਾਬੰਧੀ ਲਾ ਦਿਤੀ ਹੈ।

ਪਹਿਲਾਂ ਜਦੋਂ ਕਿਸੇ ਗਰਭਵਤੀ ਔਰਤ ਦਾ ਬੱਚਾ ਅਮਰੀਕਾ ਵਿਚ ਜਨਮ ਲੈਂਦਾ ਸੀ ਉਹ ਅਮਰੀਕਾ ਦਾ ਨਾਗਰਿਕ ਗਿਣਿਆ ਜਾਂਦਾ ਸੀ ਭਾਵੇਂ ਉਹ ਕਿਸੇ ਹੋਰ ਮੁਲਕ ਦੀਆਂ ਔਰਤਾਂ ਕਿਉਂ ਨਾ ਹੋਣ। ਰਾਸ਼ਟਰਪਤੀ ਟਰੰਪ ਟੈਕਸ ਦੇਣ ਵਾਲਿਆਂ ਦੀਆਂ ਭਾਵਨਾਵਾਂ ਨੂੰ ਫੈਲਾ ਕੇ ਸਮਾਜਕ ਵੰਡ ਵਾਲੀ ਯੋਜਨਾ ਨੂੰ ਅੱਗੇ ਵਧਾਉਣ ਦਾ ਯਤਨ ਕਰ ਰਿਹਾ ਹੈ।

ਚਿੰਤਕਾਂ ਦਾ ਕਹਿਣਾ ਹੈ ਕਿ ਜਰੂਰਤ ਤਾਂ ਇਸ ਦੀ ਸੀ ਕਿ ਅਮਰੀਕਾ ਜਿਹੇ ਵਿਕਸਿਤ ਦੇਸ਼ ਵਿਚ ਆਰਥਕ ਨਾਬਰਾਬਰੀ ਦੂਰ ਕੀਤੀ ਜਾਵੇ ਤੇ ਕਮਜੋਰਾਂ ਨੂੰ ਹੋਰ ਮਦਦ ਦੇ ਕੇ ਆਰਥਿਕ ਤੌਰਤੇ ਉਚੇ ਚੁਕਣ ਦੀ, ਪਰ ਦੇਸ਼ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਅਮਰੀਕਾ ਪ੍ਰਸ਼ਾਸ਼ਨ ਇਨਸਾਨੀ ਸ਼ਾਨ ਤੇ ਇਕਸਾਰਤਾ ਦੀ ਭਾਵਨਾ ਦੇ ਉੱਲਟ ਹੈ ਅਤੇ ਉਹ ਜਮਹੂਰੀ ਕਦਰਾਂ ਦੀ ਉਲੰਘਣਾ ਕਰਨ ਵਾਲਾ ਸਮਝਿਆ ਜਾਵੇਗਾ ।