ਟਰੰਪ ਨੇ ਇਮਰਾਨ ਖਾਨ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਸ਼ਮੀਰ 'ਤੇ ਦਿੱਤਾ ਵੱਡਾ ਬਿਆਨ, ਕਿਹਾ...

ਏਜੰਸੀ

ਖ਼ਬਰਾਂ, ਕੌਮਾਂਤਰੀ

ਜਦੋਂ ਟਰੰਪ ਤੋਂ ਭਾਰਤ ਦੌਰੇ ਦੇ ਨਾਲ ਪਾਕਿਸਤਾਨ ਜਾਣ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਹ ਇਸ ਸਵਾਲ ਨੂੰ ਟਾਲਦੇ ਨਜ਼ਰ ਆਏ।

Photo

ਨਵੀਂ ਦਿੱਲੀ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਬਿਆਨ ਦਿੰਦਿਆ ਕਿਹਾ ਕਿ ਕਸ਼ਮੀਰ ਦੇ ਹਲਾਤਾਂ ਨੂੰ ਅਸੀ ਨਜ਼ਦੀਕ ਤੋਂ ਦੇਖ ਰਹੇ ਹਾਂ ਅਤੇ ਇਸ ਮਾਮਲੇ 'ਤੇ ਦੋਵਾਂ ਦੇਸ਼ਾਂ ਦੇ ਸਬੰਧ ਵਿਚ ਕਸ਼ਮੀਰ ਨੂੰ ਲੈ ਕੇ ਸੋਚ ਰਹੇ ਹਨ।

ਦਰਅਸਲ ਬੀਤੇ ਦਿਨ ਦਾਵੋਸ ਵਿਚ ਵੱਰਲਡ ਇਕਨੋਮਿਕ ਫੋਰਮ ਸਮੇਲਨ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵਿਚਾਲੇ ਮੁਲਾਕਾਤ ਹੋਈ। ਦੋਵਾਂ ਲੀਡਰਾਂ ਨੇ ਕਸ਼ਮੀਰ ਮੁੱਦੇ ਨੂੰ ਲੈ ਕੇ ਵੀ ਚਰਚਾ ਕੀਤੀ। ਮੁਲਾਕਾਤ ਤੋਂ ਬਾਅਦ ਟਰੰਪ ਨੇ ਕਿਹਾ ਕਿ ਅਸੀ ਭਾਰਤ ਅਤੇ ਪਾਕਿਸਤਾਨ ਦੇ ਸਬੰਧ ਵਿਚ ਕਸ਼ਮੀਰ ਨੂੰ ਲੈ ਕੇ ਸੋਚ ਰਹੇ ਹਾਂ ਅਤੇ ਜੇਕਰ ਅਸੀ ਮਦਦ ਕਰ ਸਕਦੇ ਹਾਂ ਤਾਂ ਨਿਸ਼ਚਿਤ ਤੌਰ ਤੇ ਅਜਿਹਾ ਕਰਾਂਗੇ।

ਟਰੰਪ ਨੇ ਅੱਗੇ ਕਿਹਾ ਕਿ ਕਸ਼ਮੀਰ ਦੇ ਹਲਾਤਾਂ 'ਤੇ ਅਸੀ ਨਜ਼ਰ ਬਣਾਈ ਹੋਈ ਹੈ ਇਸ ਇਸ ਨੂੰ ਨਜ਼ਦੀਕ ਨਾਲ ਦੇਖ ਰਹੇ ਹਾਂ। ਟਰੰਪ ਅਨੁਸਾਰ ਅਸੀ ਲੋਕ ਵਧੇਰਾ ਕਾਰੋਬਰਾ ਕਰ ਰਹੇ ਹਾਂ ਕੁੱਝ ਬਾਰਡਰ ਤੇ ਅਸੀ ਨਾਲ ਕੰਮ ਕਰ ਰਹੇ ਹਾਂ। ਟਰੰਪ ਨੇ ਕਿਹਾ ਕਿ ''ਅਸੀ ਕਸ਼ਮੀਰ 'ਤੇ ਭਾਰਤ ਅਤੇ ਪਾਕਿਸਤਾਨ ਵਿਚ ਜੋ ਕੁੱਝ ਹੋ ਰਿਹਾ ਹੈ ਉਸ 'ਤੇ ਗੱਲ ਕਰ ਰਹੇ ਹਾਂ ਅਸੀ ਦੇਖ ਰਹੇ ਹਾਂ ਅਤੇ ਇਸ ਨੂੰ ਫੋਲੋ ਕਰ ਰਹੇ ਹਾਂ''।

ਹਾਲਾਂਕਿ ਜਦੋਂ ਟਰੰਪ ਤੋਂ ਭਾਰਤ ਦੌਰੇ ਦੇ ਨਾਲ ਪਾਕਿਸਤਾਨ ਜਾਣ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਹ ਇਸ ਸਵਾਲ ਨੂੰ ਟਾਲਦੇ ਨਜ਼ਰ ਆਏ। ਟਰੰਪ ਤੋਂ ਇਕ ਪੱਤਰਕਾਰ ਨੇ ਪੁੱਛਿਆ ਸੀ ਕਿ, ''ਕੀ ਤੁਸੀ ਭਾਰਤ ਦੇ ਦੌਰੇ ਵੇਲੇ ਪਾਕਿਸਤਾਨ ਦੀ ਵੀ ਯਾਤਰਾ ਕਰੋਗੇ''? ਤਾਂ ਇਸ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਅਸੀ ਅਜੇ ਇੱਥੇ ਬੈਠੇ ਹਾਂ।