ਇਨਸਾਨੀਅਤ ਦੀ ਮਿਸਾਲ! ਲੋੜਵੰਦਾਂ ਲਈ ਘੱਟ ਕੀਮਤ ’ਤੇ ਗੈਸ ਵੇਚ ਰਿਹਾ ਹੈ ਅਮਰੀਕਾ ਦਾ ਇਹ ਸਿੱਖ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਰੋਜ਼ਾਨਾ ਹੋ ਰਿਹਾ 500 ਡਾਲਰ ਦਾ ਨੁਕਸਾਨ

This Sikh gas station owner in US is selling fuel at a loss


ਵਾਸ਼ਿੰਗਟਨ: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਕਾਰਨ ਗੈਸ ਦੀਆਂ ਕੀਮਤਾਂ 'ਚ ਕਾਫੀ ਵਾਧਾ ਹੋਇਆ ਹੈ। ਭਾਵੇਂ ਮਹਾਮਾਰੀ ਹੋਵੇ, ਹੜ੍ਹ ਹੋਵੇ, ਜੰਗ ਹੋਵੇ ਜਾਂ ਕੋਈ ਸਮੱਸਿਆ ਹੋਵੇ... ਸਿੱਖ ਕੌਮ ਲੋੜਵੰਦਾਂ ਦੀ ਮਦਦ ਕਰਨ ਵਿਚ ਕਦੇ ਪਿੱਛੇ ਨਹੀਂ ਰਹੀ। ਇਕ ਵਾਰ ਫਿਰ ਸਿੱਖ ਵਿਅਕਤੀ ਨੇ ਲੋੜਵੰਦਾਂ ਲਈ ਮਦਦ ਦਾ ਹੱਥ ਵਧਾਇਆ ਹੈ। ਅਸੀਂ ਗੱਲ ਕਰ ਰਹੇ ਹਾਂ ਅਮਰੀਕਾ ਦੇ ਓਸਬੋਰਨ ਰੋਡ 'ਤੇ ਸਥਿਤ ਫੀਨਿਕਸ ਗੈਸ ਸਟੇਸ਼ਨ ਦੇ ਮਾਲਕ ਦੀ, ਜੋ ਲੋਕਾਂ ਦੀ ਮਦਦ ਲਈ ਘੱਟ ਕੀਮਤ 'ਤੇ ਗੈਸ ਵੇਚ ਰਹੇ ਹਨ।


This Sikh gas station owner in US is selling fuel at a loss

 ਇਸ ਕਾਰਨ ਉਹਨਾਂ ਨੂੰ ਰੋਜ਼ਾਨਾ 500 ਡਾਲਰ ਯਾਨੀ ਕਰੀਬ 39000 ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਜਸਵਿੰਦਰ ਸਿੰਘ ਨਾਂ ਦੇ ਵਿਅਕਤੀ ਦਾ ਕਹਿਣਾ ਹੈ ਕਿ ਉਹ ਜਿੰਨਾ ਵੀ ਭੁਗਤਾਨ ਕਰਦੇ ਹਨ, ਉਸ ਤੋਂ 47 ਸੈਂਟ ਸਸਤੀ ਗੈਸ ਵੇਚ ਰਹੇ ਹਨ। ਉਹਨਾਂ ਦਾ ਕਹਿਣਾ ਹੈ, "ਹੁਣ ਪੈਸਾ ਕਮਾਉਣ ਦਾ ਸਮਾਂ ਨਹੀਂ ਹੈ। ਸਾਡੇ ਕੋਲ ਪੈਸਾ ਕਮਾਉਣ ਦੇ ਬਹੁਤ ਮੌਕੇ ਹਨ। ਇਹ ਲੋਕਾਂ ਦੀ ਮਦਦ ਕਰਨ ਦਾ ਸਮਾਂ ਹੈ। ਇਹੀ ਸਾਡਾ ਟੀਚਾ ਹੈ"।


This Sikh gas station owner in US is selling fuel at a loss

ਸੋਸ਼ਲ ਮੀਡੀਆ 'ਤੇ ਲੋਕ ਉਹਨਾਂ ਦੀ ਤਾਰੀਫ ਕਰ ਰਹੇ ਹਨ। ਜਸਵਿੰਦਰ ਆਪਣੇ ਸਪਲਾਇਰ ਤੋਂ $5.66 ਪ੍ਰਤੀ ਗੈਲਨ ਦੇ ਹਿਸਾਬ ਨਾਲ ਗੈਸ ਖਰੀਦਦੇ ਹਨ। ਪਰ ਵਿਕਰੀ ਦੌਰਾਨ ਇਸ ਦੀ ਕੀਮਤ $5.19 ਪ੍ਰਤੀ ਗੈਲਨ ਤੱਕ ਘਟਾ ਦਿੰਦੇ ਹਨ। ਉਹ ਹਰ ਗੈਲਨ ਨੂੰ 47 ਸੈਂਟ ਸਸਤਾ ਵੇਚ ਰਹੇ ਹਨ। ਜਸਵਿੰਦਰ ਦਾ ਕਹਿਣਾ ਹੈ ਕਿ ਮੈਨੂੰ ਇਸ ਦਾ ਕੋਈ ਦੁੱਖ ਨਹੀਂ। ਮੈਂ ਜਾਣਦਾ ਹਾਂ ਕਿ ਅੱਜ ਕੱਲ੍ਹ ਲੋਕਾਂ ਕੋਲ ਪੈਸੇ ਦੀ ਕਮੀ ਹੈ। ਮੇਰੀ ਮਾਂ ਅਤੇ ਪਿਤਾ ਨੇ ਮੈਨੂੰ ਸਿਖਾਇਆ ਹੈ ਕਿ ਜੇ ਤੁਹਾਡੇ ਕੋਲ ਕੁਝ ਹੈ ਤਾਂ ਤੁਹਾਨੂੰ ਮਦਦ ਕਰਨੀ ਚਾਹੀਦੀ ਹੈ।

This Sikh gas station owner in US is selling fuel at a loss

ਜਸਵਿੰਦਰ ਸਿੰਘ ਨੇ ਇਹ ਸਟੋਰ 2007 ਵਿਚ ਖਰੀਦਿਆ ਸੀ। ਉਹਨਾਂ ਕਿਹਾ ਕਿ ਉਹ ਭਾਈਚਾਰੇ ਦੀ ਮਦਦ ਕਰਨਾ ਚਾਹੁੰਦੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਹਨਾਂ ਕੀਮਤਾਂ ਘਟਾਈਆਂ ਹਨ। 2008 ਦੀ ਮੰਦੀ ਦੌਰਾਨ ਵੀ ਉਹਨਾਂ ਨੇ ਗੈਸ ਦੀਆਂ ਕੀਮਤਾਂ ਵਿਚ ਕਟੌਤੀ ਕੀਤੀ ਸੀ। ਹਰ ਕੋਈ ਇਸ ਸਮੇਂ ਮੁਸ਼ਕਲ ਸਮੇਂ ਵਿਚੋਂ ਲੰਘ ਰਿਹਾ ਹੈ। ਮੈਂ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।