ਲੌਕਡਾਊਨ 2.0 ‘ਤੇ ਐਲਾਨ ਅੱਜ? ਸਵੇਰੇ 10 ਵਜੇ ਦੇਸ਼ ਨੂੰ ਸੰਬੋਧਨ ਕਰਨਗੇ ਪੀਐਮ ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 10 ਵਜੇ ਇਕ ਵਾਰ ਫਿਰ ਦੇਸ਼ ਨੂੰ ਸੰਬੋਧਨ ਕਰਨਗੇ।

Photo

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 10 ਵਜੇ ਇਕ ਵਾਰ ਫਿਰ ਦੇਸ਼ ਨੂੰ ਸੰਬੋਧਨ ਕਰਨਗੇ। 21 ਦਿਨਾਂ ਦੇ ਲੌਕਡਾਊਨ ਦੀ ਮਿਆਦ ਅੱਜ ਯਾਨੀ 14 ਅਪ੍ਰੈਲ ਨੂੰ ਖਤਮ ਹੋ ਰਹੀ ਹੈ। ਅਜਿਹੇ ਵਿਚ ਪੀਐਮ ਮੋਦੀ ਦੇ ਸੰਬੋਧਨ ‘ਤੇ ਪੂਰੇ ਦੇਸ਼ ਦੀਆਂ ਨਜ਼ਰਾਂ ਹਨ।

ਉਮੀਦ ਦੀ ਗੱਲ ਇਹ ਹੈ ਕਿ ਲੌਕਡਾਊਨ ਵਿਚ ਕੋਈ ਛੋਟ ਮਿਲਦੀ ਹੈ ਜਾਂ ਨਹੀਂ ਪਰ ਇਸ ਤੋਂ ਪਹਿਲਾਂ ਇਹ ਸਵਾਲ ਵੀ ਹੈ ਕਿ ਪੀਐਮ ਮੋਦੀ ਲੌਕਡਾਊਨ ਨੂੰ ਕਿੰਨੇ ਦਿਨਾਂ ਲਈ ਵਧਾਉਂਦੇ ਹਨ। ਦੱਸ ਦਈਏ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਪ੍ਰਧਾਨ ਮੰਤਰੀ 26 ਦਿਨਾਂ ਵਿਚ ਚੌਥੀ ਵਾਰ ਦੇਸ਼ ਨੂੰ ਸੰਬੋਧਨ ਕਰਨ ਵਾਲੇ ਹਨ।

ਇਹ ਮੰਨਿਆ ਜਾ ਰਿਹਾ ਹੈ ਕਿ ਉਹ ਲੌਕਡਾਊਨ ਨੂੰ ਅਗਲੇ 15 ਦਿਨਾਂ ਲਈ ਵਧਾਉਣ ਦਾ ਐਲਾਨ ਕਰ ਸਕਦੇ ਹਨ ਕਿਉਂਕਿ ਇਸ ਦਾ ਇਸ਼ਾਰਾ ਪੀਐਮ ਨੇ ਮੁੱਖ ਮੰਤਰੀਆਂ ਦੇ ਨਾਲ ਹੋਈ ਬੈਠਕ ਵਿਚ ਕਰ ਦਿੱਤਾ ਸੀ। ਇਸ ਤੋਂ ਬਾਅਦ ਪੰਜਾਬ, ਮਹਾਰਾਸ਼ਟਰ ਆਦਿ ਸੂਬਿਆਂ ਨੇ ਲੌਕਡਾਊਨ ਦੀ ਮਿਆਦ 30 ਅਪ੍ਰੈਲ ਤੱਕ ਵਧਾ  ਦਿੱਤੀ ਹੈ।

ਉੱਥੇ ਹੀ ਬਿਨਾਂ ਕੇਂਦਰ ਦੇ ਨਿਰਦੇਸ਼ ਦਾ ਇੰਤਜ਼ਾਰ ਕੀਤੇ ਕੁੱਲ 8 ਸੂਬਿਆਂ ਨੇ ਲੌਕਡਾਊਨ ਦੀ ਮਿਆਦ 30 ਅਪ੍ਰੈਲ ਤੱਕ ਵਧਾ ਦਿੱਤੀ ਸੀ। ਇਸ ਵਿਚ ਪੰਜਾਬ, ਓਡੀਸ਼ਾ, ਮਹਾਰਾਸ਼ਟਰ, ਤੇਲੰਗਾਨਾ, ਪੱਛਮੀ ਬੰਗਾਲ, ਕਰਨਾਟਰ, ਰਾਜਸਥਾਨ ਅਤੇ ਤਮਿਲਨਾਡੂ ਸ਼ਾਮਿਲ ਹਨ। 21 ਦਿਨਾਂ ਦੇ ਲੌਕਡਾਊਨ ਨਾਲ ਦੇਸ਼ ਦੀ ਅਰਥ ਵਿਵਸਥਾ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

ਸੀਐਮਆਈਈ ਦੀ ਰਿਪੋਰਟ ਅਨੁਸਾਰ ਬੇਰੁਜ਼ਗਾਰੀ 23 ਫੀਸਦੀ ‘ਤੇ ਪਹੁੰਚ ਚੁੱਕੀ ਹੈ, ਜਦਕਿ 8 ਫੀਸਦ ‘ਤੇ ਹੀ 45 ਸਾਲ ਦਾ ਰਿਕਾਰਡ ਟੁੱਟ ਗਿਆ ਸੀ। ਅਜਿਹੇ ਵਿਚ ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੇਤੀਬਾੜੀ ਦੇ ਨਾਲ-ਨਾਲ ਕਾਰਖਾਨਿਆਂ ਅਤੇ ਮਾਲ ਦੇ ਟ੍ਰਾਸਪੋਰਟ ਨੂੰ ਛੋਟ ਦੇ ਸਕਦੇ ਹਨ।