ਕੁਵੈਤ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਟਰਾਲੇ ’ਚ ਜਿਊਂਦਾ ਸੜਿਆ ਪੰਜਾਬੀ ਨੌਜਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਮੌਤ ਦੀ ਖਬਰ ਮਿਲਦਿਆਂ ਪੂਰੇ ਪਿੰਡ ਵਿਚ ਫੈਲੀ ਸੋਗ ਦੀ ਲਹਿਰ

Terrible road accident in Kuwait

ਰੂਪਨਗਰ:  ਪੰਜਾਬ (Punjab) ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ( Punjabi youth)  ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿਚ ਜਾ ਪੈਂਦੇ ਹਨ।

ਅਜਿਹਾ ਹੀ ਮਾਮਲਾ ਕੁਵੈਤ ਤੋਂ ਸਾਹਮਣੇ ਆਇਆ ਜਿਥੇ ਪੰਜਾਬੀ ਨੌਜਵਾਨ ( Punjabi youth) ਦੀ  ਦਰਦਨਾਕ ਹਾਦਸੇ ਵਿਚ ਮੌਤ ਹੋ ਗਈ।  ਜਾਣਕਾਰੀ ਅਨੁਸਾਰ ਕੁਵੈਤ ( Kuwait)  'ਚ ਸਵੇਰੇ 4 ਵਜੇ ਦੇ ਕਰੀਬ ਦੋ ਵੱਡੇ ਟਰਾਲਿਆਂ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ ਇਸ ਹਾਦਸੇ ਨਾਲ ਇਕ ਟਰਾਲੇ ਨੂੰ ਭਿਆਨਕ ਅੱਗ ਲੱਗ ਗਈ।

 

ਇਹ ਵੀ ਪੜ੍ਹੋ-2022 ਦੀਆਂ ਗੁਜਰਾਤ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ 'ਤੇ ਚੋਣ ਲੜੇਗੀ 'ਆਪ'

 

ਅੱਗ ਦੀ ਚਪੇਟ ’ਚ  ਆਉਣ ਨਾਲ ਪੰਜਾਬੀ ਨੌਜਵਾਨ ਬਲਵਿੰਦਰ ਸਿੰਘ ਜਿਊਂਦਾ ਸੜ ਗਿਆ। ਦੱਸ ਦੇਈਏ ਕਿ ਬਲਵਿੰਦਰ ਸਿੰਘ ਪੰਜਾਬ (Punjab)  ਦੇ ਰੂਪਨਗਰ ਦੇ ਪਿੰਡ ਮੀਰਪੁਰ ਦਾ ਰਹਿਣ ਵਾਲਾ ਸੀ। ਬਲਵਿੰਦਰ ਸਿੰਘ ਦੀ ਮੌਤ ਦੀ ਖਬਰ ਮਿਲਦਿਆਂ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਉਕਤ ਵਿਅਕਤੀ ਆਪਣੇ ਪਿੱਛੇ ਤਿੰਨ ਬੱਚੇ ਅਤੇ ਪਤਨੀ ਨੂੰ ਛੱਡ ਗਿਆ ਹੈ। 

 

ਇਹ ਵੀ ਪੜ੍ਹੋ-ਦਿੱਲੀ-ਪਟਨਾ ਜਾਣ ਵਾਲੀ ਫਲਾਈਟ 'ਚ ਸੀ ਬੰਬ ਹੋਣ ਦੀ ਸੂਚਨਾ, ਦਿੱਲੀ ਏਅਰਪੋਰਟ 'ਤੇ ਇਕ ਗ੍ਰਿਫਤਾਰ