ISSF World Cup: ਪੰਜਾਬ ਦੇ ਅਰਜੁਨ ਬਬੂਟਾ ਨੇ ਦੇਸ਼ ਲਈ ਜਿੱਤੇ 2 ਸੋਨ ਤਮਗੇ, CM ਮਾਨ ਨੇ ਦਿੱਤੀ ਵਧਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਅਰਜੁਨ ਨੇ 10 ਮੀਟਰ ਏਅਰ ਰਾਈਫਲ ਦੇ ਦੋ ਈਵੈਂਟਾਂ ਵਿਚ ਇਹ ਸੋਨ ਤਮਗੇ ਜਿੱਤੇ ਹਨ।

Arjun Babuta wins 3 shooting gold for India



ਚੰਡੀਗੜ੍ਹ: ਪੰਜਾਬ ਦੇ ਜੰਮਪਲ ਨਿਸ਼ਾਨੇਬਾਜ਼ ਅਰਜੁਨ ਬਬੂਟਾ ਨੇ ਦੱਖਣੀ ਕੋਰੀਆ ਵਿਚ ਚੱਲ ਰਹੇ ਆਈਐਸਐਸਐਫ ਵਿਸ਼ਵ ਕੱਪ ’ਚ ਭਾਰਤ ਲਈ 2 ਸੋਨ ਤਮਗੇ ਜਿੱਤੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਉਹਨਾਂ ਨੂੰ ਇਸ ਸਫਲਤਾ ਲਈ ਵਧਾਈ ਦਿੱਤੀ ਹੈ। ਅਰਜੁਨ ਨੇ 10 ਮੀਟਰ ਏਅਰ ਰਾਈਫਲ ਦੇ ਦੋ ਈਵੈਂਟਾਂ ਵਿਚ ਇਹ ਸੋਨ ਤਮਗੇ ਜਿੱਤੇ ਹਨ।

Arjun Babuta wins 3 shooting gold for India

ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ, “ਪੰਜਾਬ ਦੇ ਜੰਮਪਲ ਅਰਜੁਨ ਬਬੂਟਾ ਨੂੰ ਦੱਖਣੀ ਕੋਰੀਆ ਵਿਖੇ ਚੱਲ ਰਹੇ ਨਿਸ਼ਾਨੇਬਾਜ਼ੀ ਦੇ ਵਿਸ਼ਵ ਕੱਪ ‘ਚ 2 ਸੋਨ ਤਮਗੇ ਜਿੱਤਣ ‘ਤੇ ਵਧਾਈਆਂ। ਅਰਜੁਨ ਤੁਸੀਂ ਭਾਰਤ ਸਮੇਤ ਪੰਜਾਬ ਦਾ ਨਾਮ ਵੀ ਦੁਨੀਆ ‘ਚ ਰੌਸ਼ਨ ਕੀਤਾ ਹੈ। ਤੁਹਾਡੇ ਮਾਪਿਆਂ ਅਤੇ ਕੋਚ ਸਾਹਿਬਾਨਾਂ ਨੂੰ ਤੁਹਾਡੀ ਕਾਮਯਾਬੀ ਲਈ ਵਧਾਈਆਂ ਅਤੇ ਸ਼ੁੱਭਕਾਮਨਾਵਾਂ”।

Tweet

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਲਿਖਿਆ, “ਪੰਜਾਬ ਦੇ ਜੰਮਪਲ ਨਿਸ਼ਾਨੇਬਾਜ਼ ਅਰਜੁਨ ਬਬੂਟਾ ਨੇ ਦੱਖਣੀ ਕੋਰੀਆ ਵਿਖੇ ਚੱਲ ਰਹੇ ਆਈਐਸਐਸਐਫ ਵਿਸ਼ਵ ਕੱਪ ’ਚ ਭਾਰਤ ਲਈ 2 ਸੋਨ ਤਮਗੇ ਜਿੱਤੇ ਹਨ। ਅਰਜੁਨ ਨੇ 10 ਮੀਟਰ ਏਅਰ ਰਾਈਫਲ ਦੇ ਦੋ ਈਵੈਂਟਾਂ ਵਿੱਚ ਇਹ ਸੋਨ ਤਮਗੇ ਜਿੱਤੇ ਹਨ। ਅਰਜੁਨ ਨੂੰ ਸੁਨਹਿਰੀ ਭਵਿੱਖ ਲਈ ਸ਼ੁਭ ਇੱਛਾਵਾਂ ਦਿੰਦਾ ਹੋਇਆ ਉਸ ਦੇ ਕੋਚ ਤੇ ਮਾਤਾ-ਪਿਤਾ ਨੂੰ ਵੀ ਵਧਾਈ”।