ਬ੍ਰਿਟਿਸ਼ ਯੁੱਗ ਦੇ ਪਾਣੀ ਦੇ ਟੈਂਕ ਨੂੰ ਬਚਾਉਣ ਲਈ ਹਿਮਾਚਲ ਸਰਕਾਰ ਨੇ ਪੰਜਾਬ ਤੋਂ ਬੁਲਾਏ ਇੰਜੀਨੀਅਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਬ੍ਰਿਟਿਸ਼ ਯੁੱਗ ਦੇ ਪਾਣੀ ਦੇ ਟੈਂਕ ਨੂੰ ਟੁੱਟਣ ਅਤੇ ਇਤਿਹਾਸਕ ਚੋਟੀ ਨੂੰ ਡੁੱਬਣ ਤੋਂ ਬਚਾਉਣ ਲਈ ਹਿਮਾਚਲ ਪ੍ਰਦੇਸ਼ ਸਰਕਾਰ ਨੇ ਪੰਜਾਬ ਤੋਂ ਇੰਜੀਨੀਅਰਾਂ ਨੂੰ ਬੁਲਾਇਆ ਹੈ।

Himachal ropes in Punjab engineers to save Shimla’s British era’s water tank

ਨਵੀਂ ਦਿੱਲੀ: ਬ੍ਰਿਟਿਸ਼ ਯੁੱਗ ਦੇ ਪਾਣੀ ਦੇ ਟੈਂਕ ਨੂੰ ਟੁੱਟਣ ਅਤੇ ਇਤਿਹਾਸਕ ਚੋਟੀ ਦੇ ਹਿੱਸੇ ਨੂੰ ਡੁੱਬਣ ਤੋਂ ਬਚਾਉਣ ਲਈ ਹਿਮਾਚਲ ਪ੍ਰਦੇਸ਼ ਸਰਕਾਰ ਨੇ ਪੰਜਾਬ ਤੋਂ ਇੰਜੀਨੀਅਰਾਂ ਨੂੰ ਬੁਲਾਇਆ ਹੈ। ਚੋਟੀ ਦੇ ਇਸ ਹਿੱਸੇ ਦੇ ਹੇਠਾਂ ਸਥਿਤ ਪਾਣੀ ਦੀ ਟੈਂਕੀ ਦੇ ਚਾਰ ਚੈਂਬਰਾਂ ਦੀਆਂ ਕੰਧਾਂ ਵਿਚ ਦਰਾਰਾਂ ਪੈ ਗਈਆਂ ਹਨ। ਦਰਾਰਾਂ ਕੁੱਝ ਮਿਲੀਮੀਟਰ ਡੂੰਘੀਆਂ ਹਨ ਪਰ ਸਮੇਂ ਦੇ ਨਾਲ ਨਾਲ ਚੌੜੀਆਂ ਹੁੰਦੀਆਂ ਜਾ ਰਹੀਆਂ ਹਨ।

ਇਸ ਲਈ ਜੇਕਰ ਸਮੇਂ ‘ਤੇ ਇਸ ਦਾ ਨਵੀਨੀਕਰਨ ਨਹੀਂ ਕੀਤਾ ਗਿਆ ਤਾਂ ਇਹ ਬਹੁਤ ਵੱਡੀ ਮੁਸੀਬਤ ਬਣ ਸਕਦੀ ਹੈ। ਚੰਡੀਗੜ੍ਹ ਸਥਿਤ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਸਮੇਤ ਤਿੰਨ ਮਾਹਿਰਾਂ ਅਤੇ ਦੋ ਪ੍ਰੋਫੈਸਰਾਂ ਦੀ ਇਕ ਟੀਮ ਨੇ ਬੁੱਧਵਾਰ ਨੂੰ ਸ਼ਿਮਲਾ ਦਾ ਦੌਰਾ ਕੀਤਾ ਅਤੇ ਟੈਂਕ ਵਿਚ ਪੈ ਰਹੀਆਂ ਦਰਾਰਾਂ ਦਾ ਨਰੀਖਣ ਕੀਤਾ। ਇਹ ਮਾਹਿਰ ਅਪਣੇ ਨਿਰੀਖਣ ਦੇ ਅਧਾਰ ‘ਤੇ ਇਕ ਰਿਪੋਰਟ ਬਣਾਉਣਗੇ ਅਤੇ ਸ਼ਿਮਲਾ ਨਗਰ ਨਿਗਮ (ਐਸਐਮਸੀ) ਨੂੰ ਹੱਲ ਦੱਸਣਗੇ। ਇਸ ਤੋਂ ਬਾਅਦ ਐਸਐਮਸੀ ਬਹਾਲੀ ਦਾ ਕੰਮ ਸ਼ੁਰੂ ਕਰੇਗੀ।

ਟੈਂਕ ਦੀ ਕੰਧ ‘ਤੇ ਇਹ ਦਰਾਰਾਂ ਪਹਿਲੀ ਵਾਰ 2018 ਵਿਚ ਸਫ਼ਾਈ  ਦੌਰਾਨ ਦੇਖੀਆਂ ਗਈਆਂ ਸਨ। ਪਾਣੀ ਦੀ ਟੈਂਕੀ ਨੂੰ ਸਾਲ ਵਿਚ ਦੋ ਵਾਰ ਸਾਫ਼ ਕੀਤਾ ਜਾਂਦਾ ਹੈ। ਜਲ ਸਪਲਾਈ ਅਤੇ ਸੀਵਰੇਜ ਵਿਭਾਗ ਦੇ ਸ਼ਿਮਲਾ ਦੇ ਨਗਰ ਪਾਲਿਕਾ ਇੰਜੀਨੀਅਰ ਵਿਜੈ ਗੁਪਤਾ ਨੇ ਕਿਹਾ ਕਿ ਸਫਾਈ ਦੌਰਾਨ ਦਰਾਰਾਂ ਪਹਿਲੀ ਵਾਰ ਪਿਛਲੇ ਸਾਲ ਦੇਖੀਆਂ ਗਈਆਂ ਸਨ। ਉਹਨਾਂ ਕਿਹਾ ਕਿ ਉਹਨਾਂ ਨੇ ਪੰਜਾਬ ਦੇ ਮਾਹਿਰਾਂ ਨੂੰ ਦਰਾਰਾਂ ਦਾ ਨਿਰੀਖਣ ਕਰਨ ਅਤੇ ਬਹਾਲੀ ਦੇ ਕੰਮ ਵਿਚ ਮਦਦ ਕਰਨ ਲਈ ਸੱਦਾ ਦਿੱਤਾ ਹੈ।

ਇਸ ਮਹੀਨੇ ਦੀ ਸ਼ੁਰੂਆਤ ਵਿਚ ਐਸਐਮਸੀ ਨੇ ਹਿਮਾਚਲ ਪ੍ਰਦੇਸ਼ ਲੋਕ ਨਿਰਮਾਣ ਵਿਭਾਗ  ਨੂੰ ਅਪਣਾ ਬਹਾਲੀ ਕਾਰਜ ਸੌਂਪਿਆ। ਉਸ ਨੇ ਆਈਆਈਟੀ ਰੁੜਕੀ ਨੂੰ ਇਸ ਦੇ ਲਈ ਅਧਿਐਨ ਕਰਨ ਅਤੇ ਸੁਝਾਅ ਦੇਣ ਲਈ ਮਾਹਿਰਾਂ ਦੀ ਇਕ ਟੀਮ ਭੇਜਣ ਲਈ ਲਿਖਿਆ ਸੀ। ਦੱਸ ਦਈਏ ਕਿ ਪਾਣੀ ਦੇ ਟੈਂਕੇ ਨੂੰ 1880 ਦੇ ਦਹਾਕੇ ਵਿਚ ਬ੍ਰਿਟਿਸ਼ ਕਾਲ ਦੌਰਾਨ ਬਣਾਇਆ ਗਿਆ ਸੀ। ਇਸ ਦੀ ਸਮਰੱਥਾ 4.6 ਮਿਲੀਅਨ ਲੀਟਰ ਪ੍ਰਤੀਦਿਨ ਹੈ। ਇਹ ਚੌੜਾ ਮੈਦਾਨ, ਲੋਅਰ ਬਜ਼ਾਰ, ਲੱਕੜ ਬਜ਼ਨ ਸਮੇਤ ਹੋਰ ਖੇਤਰਾਂ ਨੂੰ ਪਾਣੀ ਦੀ ਸਪਲਾਈ ਕਰਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।