45 ਸਾਲਾਂ ਤੋਂ ਨਾਸ਼ਤੇ ਵਿਚ ਕੱਚ ਖਾ ਰਹੇ ਨੇ ਇਹ ਵਕੀਲ ਸਾਬ, ਦੇਖੋ ਵੀਡੀਓ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਦੇ ਡਿੰਡੌਰੀ ਜ਼ਿਲ੍ਹੇ ਵਿਚ ਰਹਿਣ ਵਾਲੇ ਇਕ ਵਕੀਲ ਨੂੰ ਕੱਚ ਖਾਣ ਦਾ ਖਤਰਨਾਕ ਸ਼ੌਕ ਹੈ।

MP lawyer eating glass for last 45 years

ਭੋਪਾਲ: ਮੱਧ ਪ੍ਰਦੇਸ਼ ਦੇ ਡਿੰਡੌਰੀ ਜ਼ਿਲ੍ਹੇ ਵਿਚ ਰਹਿਣ ਵਾਲੇ ਇਕ ਵਕੀਲ ਨੂੰ ਕੱਚ ਖਾਣ ਦਾ ਖਤਰਨਾਕ ਸ਼ੌਕ ਹੈ। ਉਹ ਪਿਛਲੇ 40-45 ਸਾਲਾਂ ਤੋ ਗਲਾਸ ਖਾ ਰਹੇ ਹਨ। ਉਹਨਾਂ ਨੂੰ ਬਚਪਨ ਵਿਚ ਹੀ ਕੱਚ ਖਾਣ ਦਾ ਸ਼ੌਂਕ ਸੀ ਜੋ ਹੁਣ ਵੀ ਬਰਕਰਾਰ ਹੈ। ਸ਼ਹਿਪੁਰਾ ਨਿਵਾਸੀ ਵਕੀਲ ਦਯਾਰਾਮ ਦੱਸਦੇ ਹਨ, ਇਹ ਉਹਨਾਂ ਲਈ ਇਕ ਲਤ ਹੈ। ਇਸ ਆਦਤ ਨਾਲ ਉਹਨਾਂ ਦੇ ਦੰਦਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਉਹ ਦੂਜਿਆਂ ਨੂੰ ਇਹ ਸੁਝਾਅ ਨਹੀਂ ਦੇਣਾ ਚਾਹੁੰਦੇ ਕਿਉਂਕਿ ਇਹ ਸਿਹਤ ਲਈ ਖਤਰਨਾਕ ਹੈ। ਉਹਨਾਂ ਕਿਹਾ ਕਿ ਹੁਣ ਉਹਨਾਂ ਨੇ ਇਸ ਨੂੰ ਖਾਣਾ ਘੱਟ ਕਰ ਦਿੱਤਾ ਹੈ।

 


 

ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਦਯਾਰਾਮ ਬੱਲਬ ਅਤੇ ਟਿਊਬ ਦੇ ਟੁਕੜਿਆਂ ਨੂੰ ਕਿੰਨੀ ਅਸਾਨੀ ਨਾਲ ਚਬਾ ਕੇ ਖਾ ਜਾਂਦੇ ਹਨ। ਤੁਹਾਨੂੰ ਇਹ ਜਾਣ ਕੇ ਵੀ ਹੈਰਾਨੀ ਹੋਵੇਗੀ ਕਿ ਉਹਨਾਂ ਦੀ ਪਤਨੀ ਕੱਚ ਖਾਣ ਤੋਂ ਰੋਕਣ ਦੀ ਬਜਾਏ ਉਹਨਾਂ ਲਈ ਕੱਚ ਲੈ ਕੇ ਆਉਂਦੀ ਹੈ। ਦਯਾਰਾਮ ਦੀ ਪਤਨੀ ਦੱਸਦੀ ਹੈ ਕਿ ਵਿਆਹ ਤੋਂ ਠੀਕ ਬਾਅਦ ਜਦੋਂ ਉਹ ਸਹੁਰੇ ਘਰ ਪਹੁੰਚੀ ਸੀ ਤਾਂ ਉਹ ਅਪਣੇ ਪਤੀ ਨੂੰ ਕੱਚ ਖਾਂਦਾ ਦੇਖ ਕੇ ਹੈਰਾਨ ਰਹਿ ਗਈ ਸੀ। ਉਹਨਾਂ ਨੇ ਕਈ ਵਾਰ ਅਪਣੇ ਪਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਦਯਾਰਾਮ ਨਹੀਂ ਮੰਨੇ, ਹੁਣ ਉਹ ਖੁਦ ਅਪਣੇ ਪਤੀ ਲਈ ਕੱਚ ਲੈ ਕੇ ਆਉਂਦੀ ਹੈ।

ਦਯਾਰਾਮ ਦਾ ਕਹਿਣਾ ਹੈ ਕਿ ਬਚਪਨ ਤੋਂ ਹੀ ਉਹਨਾਂ ਦੇ ਦਿਮਾਗ ਵਿਚ ਕੁੱਝ ਅਲੱਗ ਕਰਨ ਦੀ ਇੱਛਾ ਸੀ ਅਤੇ ਇਸੇ ਇੱਛਾ ਦੇ ਚਲਦਿਆਂ ਉਹਨਾਂ ਨੇ ਕੱਚ ਖਾਣਾ ਸ਼ੁਰੂ ਕਰ ਦਿੱਤਾ ਜੋ ਪਹਿਲਾਂ ਉਹਨਾਂ ਦਾ ਸ਼ੌਂਕ ਅਤੇ ਫਿਰ ਬਾਅਦ ਵਿਚ ਉਹਨਾਂ ਲਈ ਨਸ਼ਾ ਬਣ ਗਿਆ। ਦਯਾਰਾਮ ਦਾ ਕਹਿਣਾ ਹੈ ਕਿ ਪਹਿਲਾਂ ਉਹ ਇਕ ਕਿੱਲੋ ਤੱਕ ਕੱਚ ਚਬਾ ਜਾਂਦੇ ਸਨ। ਹਾਲਾਂਕਿ ਦੰਦ ਕਮਜ਼ੋਰ ਹੋਣ ਕਾਰਨ ਹੁਣ ਉਹਨਾਂ ਨੇ ਕੱਚ ਖਾਣਾ ਘੱਟ ਕਰ ਦਿੱਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।