ਨਹੀਂ ਰਹੀ ਭਾਰਤ ਦੀ ਪਹਿਲੀ ਮਹਿਲਾ DGP ਕੰਚਨ ਚੌਧਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਤਰਾਖੰਡ ਅਤੇ ਦੇਸ਼ ਦੀ ਪਹਿਲੀ ਮਹਿਲਾ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਕੰਚਨ ਚੌਧਰੀ ਭੱਟਾਚਾਰੀਆ ਦਾ ਕੱਲ ਰਾਤ ਮੁੰਬਈ 'ਚ

India first woman dgp kanchan chaudhary bhattacharya

ਨਵੀਂ ਦਿੱਲੀ : ਉਤਰਾਖੰਡ ਅਤੇ ਦੇਸ਼ ਦੀ ਪਹਿਲੀ ਮਹਿਲਾ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ)  ਕੰਚਨ ਚੌਧਰੀ ਭੱਟਾਚਾਰੀਆ ਦਾ ਕੱਲ ਰਾਤ ਮੁੰਬਈ 'ਚ ਬਿਮਾਰੀ ਦੇ ਚਲਦੇ ਦੇਹਾਂਤ ਹੋ ਗਿਆ। ਇਹਨਾਂ ਦੀ ਮੌਤ ਨਾਲ ਪੂਰਾ ਦੇਸ਼ ਸਦਮੇ 'ਚ ਹਨ। ਕੰਚਨ ਚੌਧਰੀ ਦੇਸ਼ ਦੀ ਪਹਿਲੀ ਮਹਿਲਾ ਡੀਜੀਪੀ ਸੀ।ਕੰਚਨ 1973 ਬੈਂਚ ਦੀ ਆਈ. ਪੀ. ਐੱਸ. ਅਧਿਕਾਰੀ ਵੀ ਰਹਿ ਚੁੱਕੀ ਹੈ, ਜਿਨ੍ਹਾਂ ਦੀ 2004 ਵਿਚ ਉੱਤਰਾਖੰਡ ਦੇ ਡੀ. ਜੀ. ਪੀ. ਵਜੋਂ ਨਿਯੁਕਤੀ ਨੇ ਇਤਿਹਾਸ ਰਚਿਆ ਸੀ।

ਉਹ 31 ਅਕਤੂਬਰ 2007 ਨੂੰ ਡੀ. ਜੀ. ਪੀ. ਦੇ ਅਹੁਦੇ ਤੋਂ ਰਿਟਾਇਰਡ (ਸੇਵਾ ਮੁਕਤ) ਹੋ ਗਈ ਸੀ। ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੇ ਸਿਆਸਤ ਵਿਚ ਆਪਣੀ ਕਿਸਮਤ ਅਜਮਾਈ ਅਤੇ ਸਾਲ 2014 ਦੀਆਂ ਲੋਕ ਸਭਾ ਚੋਣਾਂ ’ਚ ਹਰੀਦੁਆਰ ਸੰਸਦੀ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੀ ਟਿਕਟ ਤੋਂ ਚੋਣ ਲੜੀ ਸੀ ਪਕ ਉਹ ਚੋਣ ਹਾਰ ਗਈ ਸੀ। ਉੱਧਰ ਉੱਤਰਾਖੰਡ ਪੁਲਿਸ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰ ਕੇ ਕੰਚਨ ਚੌਧਰੀ ਭੱਟਾਚਾਰੀਆ ਨੂੰ ਯਾਦ ਕੀਤਾ।

ਟਵੀਟ ਕੀਤਾ ਗਿਆ, ‘‘ ਪ੍ਰਦੇਸ਼ ਦੀ ਸਾਬਕਾ ਡੀ. ਜੀ. ਪੀ. ਕੰਚਨ ਚੌਧਰੀ ਭੱਟਾਚਾਰੀਆ, 1973 ਬੈਂਚ ਦੀ ਆਈ. ਪੀ. ਐੱਸ. ਅਧਿਕਾਰੀ, ਜੋ ਕੁਝ ਸਮੇਂ ਤੋਂ ਬੀਮਾਰ ਸੀ ਦੇ ਦੇਹਾਂਤ ’ਤੇ ਉੱਤਰਾਖੰਡ ਪੁਲਿਸ ਉਨ੍ਹਾਂ ਦੇ ਪਰਿਵਾਰ ਪ੍ਰਤੀ ਸੋਗ ਜ਼ਾਹਿਰ ਕਰਦੀ ਹੈ ਅਤੇ ਉੱਤਰਾਖੰਡ ਪੁਲਿਸ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਨੂੰ ਯਾਦ ਕਰਦੀ ਹੈ।’’