ਰੋਜ਼ੀ ਰੋਟੀ ਕਮਾਉਣ ਇਟਲੀ ਗਏ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

26 ਦਿਨ ਬਾਅਦ ਜੱਦੀ ਪਿੰਡ ਦੋਸਾਂਝ ਪਹੁੰਚੀ ਨੌਜੁਆਨ ਦੀ ਦੇਹ, ਨਮ ਅੱਖਾਂ ਨਾਲ ਪ੍ਰਵਾਰ ਨੇ ਦਿਤੀ ਪੁੱਤਰ ਨੂੰ ਅੰਤਿਮ ਵਿਦਾਈ 

Punjab News

ਵਾਹਿਗੁਰੂਪ੍ਰੀਤ ਸਿੰਘ ਦੀ ਲਾਸ਼ ਦੇਖ ਪਰਿਵਾਰਕ ਮੈਂਬਰਾਂ ਦੀਆਂ ਨਿਕਲੀਆਂ ਧਾਹਾਂ
ਮੋਗਾ: ਕਰੀਬ 9 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਇਟਲੀ ਗਏ ਪਿੰਡ ਦੋਸਾਂਝ ਦੇ 38 ਸਾਲਾ ਨੌਜੁਆਨ ਵਾਹਿਗੁਰੂਪ੍ਰੀਤ ਸਿੰਘ ਦੀ 19 ਅਪ੍ਰੈਲ ਨੂੰ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ ਸੀ। ਜਿਸ ਦੀ ਦੇਹ ਅੱਜ ਉਸ ਦੇ ਜੱਦੀ ਪਿੰਡ ਪਹੁੰਚੀ ਜਿਥੇ ਪ੍ਰਵਾਰ ਨੇ ਅਪਣੇ ਪੁੱਤਰ ਦਾ ਅੰਤਿਮ ਸਸਕਾਰ ਕੀਤਾ ਹੈ।

ਦੱਸ ਦੇਈਏ ਕਿ ਵਾਹਿਗੁਰੂਪ੍ਰੀਤ ਸਿੰਘ ਨੇ 19 ਅਪ੍ਰੈਲ ਨੂੰ ਹੀ ਅਪਣੇ ਘਰ ਇੰਡੀਆ ਪਹੁੰਚਣਾ ਸੀ ਪਰ ਇਟਲੀ  ਏਅਰਪੋਰਟ 'ਤੇ ਜਾਣ ਤੋਂ ਪਹਿਲਾਂ ਹੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਵਾਹਿਗੁਰੂਪ੍ਰੀਤ ਸਿੰਘ ਦੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਦੇ ਜਤਨਾਂ ਸਦਕਾ ਅੱਜ 26 ਦਿਨ ਬਾਅਦ ਉਸ ਦੀ ਲਾਸ਼ ਅੱਜ ਉਨ੍ਹਾਂ ਦੇ ਜੱਦੀ ਘਰ ਪੁੱਜੀ  ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੇ ਲੋਕਾਂ ਨੇ ਵਾਹਿਗੁਰੂਪ੍ਰੀਤ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿਤੀ।

ਇਸ ਮੌਕੇ ਪ੍ਰਵਾਰ ਨਾਲ ਦੁੱਖ ਸਾਂਝਾ ਕਰਨ ਲਈ ਵਿਸ਼ੇਸ਼ ਤੌਰ 'ਤੇ ਪਹੁੰਚੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਨੇ ਕਿਹਾ ਕਿ ਸਾਡੇ ਬੱਚੇ ਵਿਦੇਸ਼ਾਂ ਵਿਚ ਜਿਥੇ ਰੋਜ਼ੀ ਰੋਟੀ ਕਮਾਉਣ ਲਈ ਜਾਂਦੇ ਹਨ ਜਦੋਂ ਅਜਿਹਾ ਦੁਖਦਾਈ ਭਾਣਾ ਵਾਪਰਦਾ ਹੈ ਤਾਂ ਪ੍ਰਵਾਰ ਲਈ ਇਸ ਤੋਂ ਮਾੜਾ ਸਮਾਂ ਕੋਈ ਨਹੀਂ ਹੁੰਦਾ। ਬਰਾੜ ਨੇ ਦਸਿਆ ਕਿਹਾ ਕਿ10 ਸਾਲਾਂ ਬਾਅਦ ਵਾਹਿਗੁਰੂਪ੍ਰੀਤ ਸਿੰਘ ਨੇ ਅਪਣੇ ਪ੍ਰਵਾਰ ਨੂੰ ਮਿਲਣ ਲਈ 19 ਅਪ੍ਰੈਲ ਨੂੰ ਹੀ ਪਿੰਡ ਆਉਣਾ ਸੀ ਪਰ ਉਸੇ ਦਿਨ ਹੀ ਮੌਤ ਦੀ ਖ਼ਬਰ ਆ ਗਈ। ਜਿਸ ਨੇ ਪ੍ਰਵਾਰ ਨੂੰ ਝੰਜੋੜ ਕੇ ਰੱਖ ਦਿਤਾ। ਇਸ ਮੌਕੇ ਉਨ੍ਹਾਂ ਮ੍ਰਿਤਕ ਦੇ ਵੱਡੇ ਭਰਾ ਸਾਬਕਾ ਸਰਪੰਚ ਗੁਰਚਰਨ ਸਿੰਘ ਗੋਗੀ ਅਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ।