ਬੈਲਜੀਅਮ ‘ਚ ਪਹਿਲੇ ਵਿਸ਼ਵ ਯੁੱਧ ਦੇ ਸਹੀਦਾਂ ਦੀ ਯਾਦ ਵਿਚ ਕਰਵਾਇਆ ਗਿਆ ਸਮਾਗਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਫੌਜ ਦੇ ਨੌਜਵਾਨ ਦੇਸ਼ ਦੀ ਰਾਖੀ ਰਹੀ ਅਪਣੀਆਂ ਜਾਨਾਂ ਉਤੇ ਖੇਡ ਕਿ ਦੇਸ਼.....

Sikh

ਰੋਮ (ਪੀ.ਟੀ.ਆਈ): ਫੌਜ ਦੇ ਨੌਜਵਾਨ ਦੇਸ਼ ਦੀ ਰਾਖੀ ਰਹੀ ਅਪਣੀਆਂ ਜਾਨਾਂ ਉਤੇ ਖੇਡ ਕਿ ਦੇਸ਼ ਦੀ ਰੱਖਿਆ ਕਰਦੇ ਹਨ। ਚਾਹੇ ਉਹ ਕੋਈ ਵੀ ਦੇਸ਼ ਹੋਵੇ ਪਰ ਹਰੇਕ ਦੇਸ਼ ਵਿਚ ਫੌਜੀ ਪੂਰੀ ਵਫਾਦਾਰੀ ਦੇ ਨਾਲ ਨੌਕਰੀ ਕਰਦੇ ਹਨ। ਕਈ ਨੌਕਰੀ ਕਰਦੇ-ਕਰਦੇ ਦੇਸ਼ ਲਈ ਸ਼ਹੀਦ ਹੋ ਜਾਂਦੇ ਹਨ। ਪਹਿਲੇ ਵਿਸ਼ਵ ਯੁੱਧ ਵਿਚ ਸ਼ਹੀਦ ਹੋਏ ਸਮੂਹ ਫੌਜੀਆਂ ਦੀ ਯਾਦ ਵਿਚ ਸ਼ਤਾਬਦੀ ਸਮਾਗਮ ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਦੇ ਮੀਨਨ ਗੇਟ ਸਮਾਰਕ ਤੇ ਕਰਵਾਏ ਗਏ। 1914 ਤੋਂ 1918 ਤੱਕ ਚੱਲੇ ਪਹਿਲੇ ਵਿਸ਼ਵ ਯੁੱਧ ਦੇ 100 ਸਾਲਾਂ ਸ਼ਤਾਬਦੀ ਸਮਾਗਮਾਂ ਕਾਰਨ ਇਹ 2018 ਦਾ ਸਮਾਗਮ ਬਹੁਤ ਮਹੱਤਵਪੂਰਨ ਸੀ।

ਜਿਸ ਵਿਚ 20000 ਲੋਕਾਂ ਨੇ ਹਾਜ਼ਰੀ ਭਰੀ। ਲੋਕਾਂ ਦੇ ਨਾਲ ਭਾਰੀ ਇਕੱਠ ਦੇਖਣ ਨੂੰ ਮਿਲਿਆ। ਇੰਨ੍ਹਾਂ ਸ਼ਤਾਬਦੀ ਸਮਾਗਮਾਂ ਵਿਚ ਦੁਨੀਆ ਭਰ ਦੀਆਂ ਅਹਿਮ ਹਸਤੀਆਂ ਨੇ ਹਿੱਸਾ ਲਿਆ ਤੇ ਇਸ ਵਾਰ ਜਿਥੇ ਬੈਲਜ਼ੀਅਮ ਦੇ ਰਾਜਾ ਫਿਲਿਪ ਅਤੇ ਰਾਣੀ ਮਾਥਿਲਦੇ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਉਥੇ ਸਿੱਖ ਭਾਈਚਾਰੇ ਵੱਲੋਂ ਵੀ ਵੱਡੀ ਗਿਣਤੀ ਵਿਚ ਹਿੱਸਾ ਲਿਆ ਗਿਆ। ਕਾਥੇਦਰਾਲ ਚਰਚ ਤੋਂ ਸੁਰੂ ਹੋਈ ਪੌਪੀ ਪਰੇਡ ਵਿਚ ਵੱਖ-ਵੱਖ ਦੇਸ਼ਾਂ ਦੀਆਂ ਸੈਨਾ ਦੀਆਂ ਟੁਕੜੀਆਂ ਨੇ ਮੀਨਨ ਗੇਟ ਤੱਕ ਮਾਰਚ ਕੀਤਾ ਤੇ ਸਿੱਖ ਭਾਈਚਾਰੇ ਵੱਲੋਂ ਪੰਜ ਪਿਆਰਿਆਂ ਸਾਹਿਬਾਨ ਦੀ ਅਗਵਾਈ ਵਿਚ ਢੋਲ ਨਗਾਰਾ ਵਜਾਉਦਿਆਂ ਵੱਡੀ ਗਿਣਤੀ ਵਿਚ ਹਾਜਰੀ ਭਰੀ।

ਪੰਜ ਪਿਆਰਿਆਂ ਦਾ ਲਿਬਾਸ ਇੰਨ੍ਹਾਂ ਸੁੰਦਰ ਸੀ ਕਿ ਸਾਰੇ ਲੋਕਾਂ ਦੇ ਲਈ ਉਹ ਲਿਬਾਸ ਖਿੱਚ ਦਾ ਕੇਂਦਰ ਬਣੇ। ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਗੈਂਟ ਦੇ ਸੇਵਾਦਾਰਾਂ ਅਤੇ ਕਾਕਾ ਮਨਜੋਤ ਸਿੰਘ ਨੇ ਅਨੁਸਾਸ਼ਨ ਬਣਾਈ ਰੱਖਣ ਲਈ ਬਣਦੀ ਸੇਵਾ ਨਿਭਾਈ। ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਪਹੁੰਚੇ ਇੰਗਲੈਂਡ ਤੋਂ ਸਿੱਖ ਫੈਡਰੇਸ਼ਨ ਦੇ ਆਗੂਆਂ ਭਾਈ ਅਮਰੀਕ ਸਿੰਘ ਗਿੱਲ ਅਤੇ ਭਾਈ ਦਵਿੰਦਰਜੀਤ ਸਿੰਘ ਹੋਰਾਂ ਦੀ ਅਗਵਾਹੀ ਹੇਠ ਸੈਂਕੜੇ ਸਿੰਘਾਂ ਦਾ ਕਾਫਿਲਾ ਪਹੁੰਚਿਆ ਜਿਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੰਗਲੈਂਡ ਦੇ ਬੁਲਾਰੇ ਭਾਈ ਕੁਲਵੰਤ ਸਿੰਘ ਮੁਠੱਡਾ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ।

ਮੁੱਖ ਸਮਾਗਮ ਸਮੇਂ ਜਿੱਥੇ ਵੱਖ-ਵੱਖ ਦੇਸ਼ਾਂ ਦੇ ਰਾਜਦੂਤਾਂ, ਬੈਲਜ਼ੀਅਮ ਪ੍ਰਧਾਨ ਮੰਤਰੀ ਚਾਰਲਸ ਮਿਸ਼ਿਲ, ਵੈਸਟ ਫਲਾਂਨਦਰਨ ਦੇ ਗਵਰਨਰ, ਈਪਰ ਦੇ ਮੇਅਰ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਉੱਥੇ ਸਿੱਖ ਭਾਈਚਾਰੇ ਵੱਲੋਂ ਜੱਥੇਦਾਰ ਰਣਜੀਤ ਸਿੰਘ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਤੇ ਵੱਡੀ ਗਿਣਤੀ ਵਿਚ ਸਿੱਖਾਂ ਦੀ ਹਾਜਰੀ ਜ਼ਿਕਰਯੋਗ ਸੀ। ਇਹ ਸ਼ਤਾਬਦੀ ਸਮਾਗਮ ਆਏ ਸਾਲ ਵੱਖਰੇ ਢੰਗ ਦੇ ਨਾਲ ਦੇਖਣ ਨੂੰ ਮਿਲਦਾ ਹੈ। ਸਿੱਖ ਸੰਗਤਾਂ ਤੇ ਪੰਜਾਬੀ ਭਾਇਚਾਰਾ ਬਹੁਤ ਜਿਆਦਾ ਸਰਧਾ ਦੇ ਨਾਲ ਇਸ ਸਮਾਗਮ ਦਾ ਹਿੱਸਾ ਬਣਦੇ ਹਨ।