ਰੋਜ਼ੀ ਰੋਟੀ ਕਮਾਉਣ ਇਟਲੀ ਗਏ 47 ਸਾਲਾ ਪੰਜਾਬੀ ਦੀ ਅਚਾਨਕ ਮੌਤ
17 ਸਾਲ ਤੋਂ ਰੋਮ ਦੇ ਸ਼ਹਿਰ ਅਪ੍ਰੀਲੀਆ ’ਚ ਰਹਿ ਰਿਹਾ ਸੀ ਪੰਜਾਬੀ
Sudden death of 47-year-old Punjabi in Italy
ਮਿਲਾਨ: ਲੱਖਾਂ ਹੋਰਨਾ ਪੰਜਾਬੀਆ ਵਾਂਗੂ ਅਪਣੇ ਬੱਚਿਆਂ ਲਈ ਰੋਜ਼ੀ ਰੋਟੀ ਕਮਾਉਣ ਅਤੇ ਉਹਨਾਂ ਦੇ ਭਵਿੱਖ ਨੂੰ ਸੁਨਹਿਰੀ ਬਣਾਉਣ ਖ਼ਾਤਰ ਵਿਦੇਸ਼ਾ ਵਿਚ ਜਾ ਵਸੇ ਦੂਜੇ ਲੋਕਾਂ ਵਾਂਗੂ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੱਟੂ ਨਾਲ ਸਬੰਧਤ ਗੁਰਬਖ਼ਸ਼ ਸਿੰਘ (47) ਦੀ ਇਟਲੀ ਵਿਚ ਅਚਾਨਕ ਮੌਤ ਹੋ ਜਾਣ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ: ਪੰਜਾਬ ’ਚ ਆ ਰਹੇ ਕੁਦਰਤੀ ਪਾਣੀ 'ਤੇ ਵੀ ਹਿਮਾਚਲ ਨੂੰ ਟੈਕਸ ਦੇਣਾ ਪਵੇਗਾ ਜਦਕਿ ਪੰਜਾਬ ਕੋਲੋਂ ਮੰਗਵਾਂ ਪਾਣੀ ਵੀ...
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਗੁਰਬਖ਼ਸ਼ ਸਿੰਘ ਪੁੱਤਰ ਗੁਰਚਰਨ ਸਿੰਘ ਇਟਲੀ ਦੀ ਰਾਜਧਾਨੀ ਰੋਮ ਦੇ ਨੇੜਲੇ ਸ਼ਹਿਰ ਅਪ੍ਰੀਲੀਆ ਵਿਖੇ ਪਿਛਲੇ 17 ਸਾਲ ਤੋਂ ਰਹਿ ਰਿਹਾ ਸੀ। ਬੀਤੇ ਦਿਨੀਂ ਜਦੋਂ ਉਹ ਦੇਰ ਸ਼ਾਮ ਬਾਅਦ ਕੰਮ ਤੋਂ ਘਰ ਵਾਪਸ ਆਇਆ ਤਾਂ ਛਾਤੀ ਵਿੱਚ ਦਰਦ ਹੋਣ ਮਗਰੋਂ ਉਸ ਦੀ ਮੌਤ ਹੋ ਗਈ।