ਅਮਰੀਕਾ ਵਿਚ ਪੰਜਾਬੀਆਂ ਨੂੰ ਰਾਹਤ! ਨੌਕਰੀ ਜਾਣ ਤੋਂ ਬਾਅਦ ਹੁਣ 180 ਦਿਨ ਹੋਰ ਰੁਕ ਸਕਣਗੇ ਪ੍ਰਵਾਸੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਵ੍ਹਾਈਟ ਹਾਊਸ ਦੀ ਇਮੀਗ੍ਰੇਸ਼ਨ ਦੀ ਸਲਾਹਕਾਰ ਕਮੇਟੀ ਦੇ ਭਾਰਤੀ ਮੂਲ ਦੇ ਮੈਂਬਰਾਂ ਦੀ ਪਹਿਲਕਦਮੀ ’ਤੇ ਕੀਤੀ ਗਈ ਸਿਫਾਰਿਸ਼

Big relief for NRIs! US may extend H-1B visa grace period to 180 days

 

ਨਿਊਯਾਰਕ: ਅਮਰੀਕਾ ਵਿਚ ਪਿਛਲੇ ਤਿੰਨ ਮਹੀਨਿਆਂ ਦੌਰਾਨ ਛਾਂਟੀ ਦਾ ਸ਼ਿਕਾਰ ਹੋਏ 70,000 ਤੋਂ ਵੱਧ ਐਚ-1ਬੀ ਵੀਜ਼ਾ ਧਾਰਕ ਭਾਰਤੀਆਂ ਨੂੰ ਵੱਡੀ ਰਾਹਤ ਮਿਲੀ ਹੈ। ਅਜਿਹੇ ਲੋਕਾਂ ਨੂੰ ਹੋਰ ਨੌਕਰੀ ਲੱਭਣ ਲਈ 60 ਦਿਨਾਂ ਦੀ ਰਿਆਇਤ ਮਿਆਦ ਵਧਾ ਕੇ 180 ਦਿਨ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਹ ਸਿਫਾਰਿਸ਼ ਵ੍ਹਾਈਟ ਹਾਊਸ ਦੀ ਇਮੀਗ੍ਰੇਸ਼ਨ ਦੀ ਸਲਾਹਕਾਰ ਕਮੇਟੀ (ਏ.ਐੱਨ.ਐੱਚ.ਪੀ.ਆਈ.) ਦੀ ਮੁੱਖ ਕਮਿਸ਼ਨਰ ਸੋਨਲ ਸ਼ਾਹ ਅਤੇ ਸਬ-ਕਮੇਟੀ ਦੇ ਸਹਿ-ਚੇਅਰਮੈਨ ਅਜੇ ਭੂਟੋਰੀਆ ਦੀ ਪਹਿਲਕਦਮੀ 'ਤੇ ਕੀਤੀ ਗਈ ਹੈ, ਜਿਸ ਨੂੰ ਮਨਜ਼ੂਰੀ ਮਿਲਣੀ ਤੈਅ ਹੈ।

ਇਹ ਵੀ ਪੜ੍ਹੋ: ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਕ ਸਾਲ ਹੋਇਆ ਪੂਰਾ, ਕਿਹੜੇ ਵਾਅਦੇ ਹੋਏ ਪੂਰੇ ਅਤੇ ਕਿਹੜੇ ਅਧੂਰੇ

ਕਮੇਟੀ ਦੇ ਇਹਨਾਂ ਦੋਵਾਂ ਭਾਰਤੀਆਂ ਨੇ ਛਾਂਟੀ ਹੋਏ ਪੇਸ਼ੇਵਰਾਂ ਲਈ ਖਰੜਾ ਤਿਆਰ ਕੀਤਾ ਅਤੇ ਨਾਲ ਹੀ ਕਮੇਟੀ ਦੇ ਹੋਰ ਮੈਂਬਰਾਂ ਨੂੰ ਰਿਆਇਤ ਦੀ ਮਿਆਦ ਵਧਾਉਣ ਲਈ ਮਨਾ ਲਿਆ। ਗ੍ਰੇਸ ਪੀਰੀਅਡ ਵਧਾਉਣ ਨਾਲ ਅਮਰੀਕਾ 'ਚ H1B ਵੀਜ਼ਾ 'ਤੇ ਕੰਮ ਕਰ ਰਹੇ ਲਗਭਗ 1.25 ਲੱਖ ਲੋਕਾਂ ਨੂੰ ਰਾਹਤ ਮਿਲੇਗੀ। ਕਮੇਟੀ ਵੱਲੋਂ ਕੀਤੀਆਂ ਸਿਫ਼ਾਰਸ਼ਾਂ ਹੁਣ ਪਰਮਿਟ ਕਮਿਸ਼ਨ ਕੋਲ ਜਾਣਗੀਆਂ ਅਤੇ ਅਮਰੀਕੀ ਰਾਸ਼ਟਰਪਤੀ ਰਸਮੀ ਪ੍ਰਵਾਨਗੀ ਦੇਣਗੇ।

ਇਹ ਵੀ ਪੜ੍ਹੋ: ਨਿਊਜ਼ੀਲੈਂਡ ਦੇ ਕਰਮਾਡੇਕ ਆਈਲੈਂਡ ’ਚ 7.1 ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚੇਤਾਵਨੀ ਜਾਰੀ

ਕਮੇਟੀ ਦੀ ਮੁੱਖ ਕਮਿਸ਼ਨਰ ਸੋਨਲ ਸ਼ਾਹ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਦੌਰਾਨ H1B ਵੀਜ਼ਾ ਦੀ ਗ੍ਰੇਸ ਪੀਰੀਅਡ ਨੂੰ ਵਧਾਉਣ ਲਈ ਵੱਖ-ਵੱਖ ਏਜੰਸੀਆਂ ਨਾਲ ਸੌ ਤੋਂ ਵੱਧ ਮੀਟਿੰਗਾਂ ਕੀਤੀਆਂ ਗਈਆਂ ਹਨ। ਰਿਆਇਤ ਦੀ ਮਿਆਦ ਵਧਾਉਣ ਦੀਆਂ ਸਿਫ਼ਾਰਸ਼ਾਂ ਇਤਿਹਾਸਕ ਹਨ। ਸਬ-ਕਮੇਟੀ ਦੇ ਕੋ-ਚੇਅਰਮੈਨ ਅਜੈ ਭੁਤੋਰੀਆ ਦਾ ਕਹਿਣਾ ਹੈ ਕਿ ਵੀਜ਼ਾ ਗ੍ਰੇਸ ਪੀਰੀਅਡ ਵਧਾਉਣ ਤੋਂ ਬਾਅਦ ਅਗਲਾ ਏਜੰਡਾ ਪ੍ਰਵਾਸੀ ਭਾਰਤੀਆਂ ਲਈ ਗ੍ਰੀਨ ਕਾਰਡ ਨੂੰ ਆਸਾਨ ਬਣਾਉਣਾ ਹੈ। ਦਹਾਕਿਆਂ ਤੋਂ ਚੱਲਿਆ ਆ ਰਿਹਾ ਗ੍ਰੀਨ ਕਾਰਡ ਬੈਕਲਾਗ ਦੂਰ ਕੀਤਾ ਜਾਵੇਗਾ। ਇਹ ਪ੍ਰਕਿਰਿਆ ਜੂਨ ਤੋਂ ਸ਼ੁਰੂ ਹੋਵੇਗੀ।

ਇਹ ਵੀ ਪੜ੍ਹੋ: ਹੁਣ ਵਿਦੇਸ਼ੀ ਵਕੀਲ ਅਤੇ ਲਾਅ ਫ਼ਰਮ ਵੀ ਭਾਰਤ ’ਚ ਕਰ ਸਕਣਗੇ ਵਕਾਲਤ, ਬਾਰ ਕੌਂਸਲ ਆਫ਼ ਇੰਡੀਆ ਨੇ ਦਿੱਤੀ ਇਜਾਜ਼ਤ 

ਕੀ ਹੈ ਅਮਰੀਕਾ ਦਾ H1B ਵੀਜ਼ਾ

ਅਮਰੀਕੀ H1B ਵੀਜ਼ਾ ਇਕ ਵਰਕ ਵੀਜ਼ਾ ਹੈ ਜੋ ਪ੍ਰਵਾਸੀਆਂ ਨੂੰ ਦਿੱਤਾ ਜਾਂਦਾ ਹੈ। ਅਮਰੀਕੀ ਆਈਟੀ, ਵਿੱਤ ਅਤੇ ਇੰਜੀਨੀਅਰਿੰਗ ਕੰਪਨੀਆਂ H1B ਵੀਜ਼ਾ 'ਤੇ ਵਿਦੇਸ਼ੀ ਪੇਸ਼ੇਵਰਾਂ ਨੂੰ ਨੌਕਰੀ 'ਤੇ ਰੱਖ ਸਕਦੀਆਂ ਹਨ। ਇਸੇ ਤਰ੍ਹਾਂ ਕੰਪਨੀਆਂ ਵਿਚਕਾਰ ਤਬਾਦਲੇ ਦੇ ਮਾਮਲੇ 'ਚ L1 ਵੀਜ਼ਾ ਉਪਲਬਧ ਹੈ। ਹਾਲ ਹੀ ਵਿਚ ਛਾਂਟੀ ਕੀਤੇ ਗਏ ਭਾਰਤੀਆਂ ਲਈ H1 ਵੀਜ਼ਾ ਸ਼੍ਰੇਣੀ ਵੀ ਖੋਲ੍ਹ ਦਿੱਤੀ ਗਈ ਹੈ, ਤਾਂ ਜੋ ਉਹ ਹੁਣ ਫੌਜ ਅਤੇ ਖੁਫੀਆ ਵਿਭਾਗ ਵਿਚ ਵੀ ਕੰਮ ਕਰ ਸਕਣ।