ਦੁਬਈ : ਸਕੂਲ ਬੱਸ 'ਚ ਕਈ ਘੰਟਿਆਂ ਤੱਕ ਬੰਦ ਰਹਿਣ ਨਾਲ ਭਾਰਤੀ ਬੱਚੇ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਸੰਯੁਕਤ ਅਰਬ ਅਮੀਰਾਤ ਵਿਚ ਸ਼ਨੀਵਾਰ ਨੂੰ 6 ਸਾਲਾ ਇਕ ਭਾਰਤੀ ਲੜਕਾ ਆਪਣੀ ਸਕੂਲ ਬੱਸ ਵਿਚ ਸੌਂ ਗਿਆ, ਜਿਸ ਤੋਂ ਬਾਅਦ ਉਹ ਮ੍ਰਿਤਕ ਪਾਇਆ ਗਿਆ।

6 year old indian boy dies in dubai

ਦੁਬਈ : ਸੰਯੁਕਤ ਅਰਬ ਅਮੀਰਾਤ ਵਿਚ ਸ਼ਨੀਵਾਰ ਨੂੰ 6 ਸਾਲਾ ਇਕ ਭਾਰਤੀ ਲੜਕਾ ਆਪਣੀ ਸਕੂਲ ਬੱਸ ਵਿਚ ਸੌਂ ਗਿਆ, ਜਿਸ ਤੋਂ ਬਾਅਦ ਉਹ ਮ੍ਰਿਤਕ ਪਾਇਆ ਗਿਆ। ਉਹ ਲੜਕਾ ਕਈ ਘੰਟਿਆਂ ਤੱਕ ਬੱਸ ਵਿਚ ਇਕੱਲਾ ਹੀ ਪਿਆ ਰਿਹਾ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਦੇ ਕੇਰਲ ਦਾ ਰਹਿਣ ਵਾਲਾ ਬੱਚਾ ਮੁਹੰਮਦ ਫਰਹਾਨ ਫੈਜ਼ਲ ਅਲ ਕੋਜ ਵਿਚ ਇਸਲਾਮਿਕ ਕੇਂਦਰ ਦਾ ਵਿਦਿਆਰਥੀ ਸੀ। ਸੂਤਰਾਂ ਮੁਤਾਬਕ ਉਹ ਕਰਮਾ ਤੋਂ ਬੱਸ ਵਿਚ ਬੈਠਾ ਸੀ ਤੇ ਬੱਸ ਚੱਲਣ ਬਾਅਦ ਸੌਂ ਗਿਆ।

ਸ਼ਨੀਵਾਰ ਨੂੰ ਸਵੇਰੇ 8 ਵਜੇ ਇਸਲਾਮਿਕ ਕੇਂਦਰ 'ਤੇ ਸਾਰੇ ਵਿਦਿਆਰਥੀਆਂ ਦੇ ਉਤਰਨ ਬਾਅਦ ਉਹ ਬੱਸ ਵਿਚ ਇਕੱਲਾ ਰਹਿ ਗਿਆ। ਦੁਬਈ ਪੁਲਿਸ ਨੇ ਖਲੀਜ ਟਾਈਮਜ਼ ਨੂੰ ਦੱਸਿਆ ਕਿ ਉਨ੍ਹਾਂ ਦੁਪਹਿਰ ਤਿੰਨ ਵਜੇ ਇਸ ਘਟਨਾ ਦੀ ਜਾਣਕਾਰੀ ਮਿਲੀ ਸੀ। ਇਸਲਾਮਿਕ ਕੇਂਦਰ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬੱਸ ਚਾਲਕ ਜਦੋਂ ਬੱਚਿਆਂ ਨੂੰ ਦੁਬਾਰਾ ਕੇਂਦਰ ਤੋਂ ਘਰ ਲੈ ਕੇ ਜਾਣ ਲਈ ਬੱਸ ਨੂੰ ਬਾਹਰ ਕੱਢ ਰਿਹਾ ਸੀ ਤਾਂ ਉਸ ਨੇ ਬੱਚੇ ਨੂੰ ਦੇਖਿਆ।

ਫਿਲਹਾਲ ਬੱਚੇ ਦੀ ਮੌਤ ਦੇ ਆਸਲ ਕਾਰਨਾਂ ਦਾ ਪਤਾ ਨਹੀਂ ਲੱਗਾ। ਸੰਯੁਕਤ ਅਰਬ ਅਮੀਰਾਤ ਵਿਚ ਅਜਿਹੀਆਂ ਘਟਨਾਵਾਂ ਬਹੁਤ ਘੱਟ ਹੁੰਦੀਆਂ ਹਨ। ਇਸ ਤੋਂ ਪਹਿਲਾਂ 2014 ਵਿੱਚ ਆਬੂਧਾਬੀ ਦੇ ਅਲ ਵਰੂਦ ਅਕੈਡਮੀ ਪ੍ਰਾਈਵੇਟ ਸਕੂਲ ਵਿਚ ਕੇਜੀ1 ਦਾ ਇਕ ਵਿਦਿਆਰਥੀ ਵੀ ਬੱਸ ਵਿਚ ਛੁੱਟ ਗਿਆ ਸੀ। ਇਸ ਤੋਂ ਬਾਅਦ ਮੁੱਖ ਅਧਿਆਪਕ, ਬੱਸ ਚਾਲਕ ਤੇ ਸੁਪਰਵਾਈਜ਼ਰ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਪੀੜਤ ਪਰਿਵਾਰ ਨੂੰ ਮੁਆਵਜ਼ੇ ਵਜੋਂ ਇਕ ਲੱਖ ਦੀ ਰਕਮ ਦੇਣ ਦਾ ਨਿਰਦੇਸ਼ ਹੋਇਆ ਸੀ।