Pargat Singh Sandhu became the mayor: ਪੰਜਾਬ ਦੇ ਸਿੱਖ ਨੇ ਵਿਦੇਸ਼ ਵਿਚ ਵਧਾਇਆ ਮਾਣ, ਅਮਰੀਕਾ ‘ਚ ਦੂਜੀ ਵਾਰ ਬਣਿਆ ਮੇਅਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

Pargat Singh Sandhu became the mayor: ਜਲੰਧਰ ਦਾ ਰਹਿਣ ਵਾਲਾ ਹੈ ਪਰਗਟ ਸਿੰਘ ਸੰਧੂ

Pargat Singh Sandhu became the mayor

Pargat Singh Sandhu became the mayor for the second time in America: ਜਲੰਧਰ ਦੇ ਪਰਗਟ ਸਿੰਘ ਸੰਧੂ ਲਗਾਤਾਰ ਦੂਜੀ ਵਾਰ ਅਮਰੀਕਾ ਦੇ ਕੈਲੀਫੋਰਨੀਆ ਦੇ ਗਾਲਟ ਸ਼ਹਿਰ ਦੇ ਮੇਅਰ ਬਣੇ ਹਨ। ਸੰਧੂ ਮੂਲ ਰੂਪ ਵਿੱਚ ਲਾਂਬੜਾ ਦੇ ਪਿੰਡ ਬਸ਼ੇਰਪੁਰ ਦਾ ਰਹਿਣ ਵਾਲਾ ਹੈ ਅਤੇ ਲੰਬੇ ਸਮੇਂ ਤੋਂ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਰਹਿ ਰਹੇ ਹਨ।

ਇਹ ਵੀ ਪੜ੍ਹੋ: Chandigarh Gazetted Holiday List 2024: ਚੰਡੀਗੜ੍ਹ ਗਜ਼ਟਿਡ ਛੁੱਟੀਆਂ ਦੀ ਸੂਚੀ ਜਾਰੀ 

ਉਨ੍ਹਾਂ ਨੂੰ ਪਹਿਲੀ ਵਾਰ ਦਸੰਬਰ 2019 ਵਿੱਚ ਗਾਲਟ ਸਿਟੀ ਦਾ ਮੇਅਰ ਨਿਯੁਕਤ ਕੀਤਾ ਗਿਆ ਸੀ।  ਨਿੱਘੇ ਸੁਭਾਅ ਅਤੇ ਮਿੱਠ ਬੋਲੜੇ ਪਰਗਟ ਸਿੰਘ ਸੰਧੂ ਨੂੰ ਸਮੂਹ ਕੌਂਸਲਰਾਂ ਵੱਲੋਂ ਮੁੜ ਮੇਅਰ ਦਾ ਅਹੁਦਾ ਸੌਂਪਿਆ ਗਿਆ। ਉਨ੍ਹਾਂ ਦੇ ਮੇਅਰ ਬਣਨ ਤੋਂ ਬਾਅਦ ਪਿੰਡ ਵਾਸੀਆਂ ਅਤੇ ਇਲਾਕਾ ਵਾਸੀਆਂ ਵਿੱਚ ਖੁਸ਼ੀ ਦਾ ਮਾਹੌਲ ਹੈ।

ਇਹ ਵੀ ਪੜ੍ਹੋ: Punjabi Culture News: ਪੰਜਾਬੀ ਸਭਿਆਚਾਰ ਵਿਚੋਂ ਅਲੋਪ ਹੋਇਆ ਕੂੰਡਾ, ਘੋਟਣਾ

ਪਰਗਟ ਸਿੰਘ ਨੇ ਆਪਣੀ ਸਕੂਲੀ ਪੜ੍ਹਾਈ ਲਾਇਲਪੁਰ ਖਾਲਸਾ ਕਾਲਜ, ਜਲੰਧਰ ਤੋਂ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸਥਾਨਕ ਖੇਡਾਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਵੀ ਅਹਿਮ ਯੋਗਦਾਨ ਪਾਇਆ, ਜਿਸ ਤੋਂ ਬਾਅਦ ਉਹ ਆਪਣੀ ਅਗਲੀ ਪੜ੍ਹਾਈ ਲਈ ਵਿਦੇਸ਼ ਚਲੇ ਗਏ।