England 'ਚ ਸਿੱਖ ਟੈਕਸੀ ਡਰਾਈਵਰ ਦਾ ਕਤਲ ਕਰਨ ਵਾਲਾ ਅੰਗਰੇਜ਼ ਟੋਮਾਜ਼ ਮਾਰਗੋਲ ਗ੍ਰਿਫ਼ਤਾਰ  

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

1 ਨਵੰਬਰ ਨੂੰ ਕੀਤਾ ਗਿਆ ਸੀ ਅਨਖ ਸਿੰਘ ਦਾ ਕਤਲ

Sikh taxi driver Anakh Singh

 

ਇੰਗਲੈਂਡ : ਕੇਂਦਰੀ ਇੰਗਲੈਂਡ ਦੇ ਵਾਲਵਰਹੈਂਪਟਨ ਵਿਚ ਇਕ ਸਿੱਖ ਟੈਕਸੀ ਡਰਾਈਵਰ ਦੇ ਕਤਲ ਮਾਮਲੇ 'ਚ 35 ਸਾਲਾ ਵਿਅਕਤੀ ਨੂੰ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਟੈਕਸੀ ਡਰਾਈਵਰ ਅਨਖ ਸਿੰਘ ਦਾ ਕਤਲ 1 ਨਵੰਬਰ ਨੂੰ ਕੀਤਾ ਗਿਆ ਸੀ। ਅਨਖ ਸਿੰਘ (59) ਸ਼ਹਿਰ ਦੇ ਨਾਇਨ ਐਲਮਜ਼ ਲੇਨ ਵਿਖੇ ਇਕ ਪ੍ਰਾਈਵੇਟ ਟੈਕਸੀ ਕੰਪਨੀ ਵਿਚ ਡਰਾਈਵਰ ਵਜੋਂ ਨੌਕਰੀ ਕਰਦਾ ਸੀ ਅਤੇ ਡਿਊਟੀ ਦੌਰਾਨ ਗੰਭੀਰ ਰੂਪ ਵਿਚ ਜ਼ਖ਼ਮੀ ਪਾਇਆ ਗਿਆ, ਜਿਸ ਨੇ ਬਾਅਦ ਵਿਚ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। 

ਵੈਸਟ ਮਿਡਲੈਂਡਜ਼ ਪੁਲਿਸ ਨੇ ਕਿਹਾ ਕਿ ਟੋਮਾਜ਼ ਮਾਰਗੋਲ ਨੂੰ ਕਤਲ ਦੇ ਦੋਸ਼ ਹੇਠ ਨਾਮਜ਼ਦ ਕੀਤਾ ਗਿਆ ਹੈ ਅਤੇ ਇਸ ਮਹੀਨੇ ਦੇ ਸ਼ੁਰੂ ਵਿਚ ਵਾਲਵਰਹੈਂਪਟਨ ਮੈਜਿਸਟ੍ਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਲਾਸ਼ ਦਾ ਪੋਸਟਮਾਰਟਮ ਵੀ ਕਰਵਾਇਆ ਗਿਆ ਸੀ ਪਰ ਨਤੀਜੇ ਫ਼ੈਸਲਾਕੁੰਨ ਨਹੀਂ ਰਹੇ। ਵੈਸਟ ਮਿਡਲੈਂਡਜ਼ ਪੁਲਿਸ ਹੋਮਿਸਾਈਡ ਟੀਮ ਦੇ ਜਾਂਚ ਅਧਿਕਾਰੀ ਮਿਸ਼ੇਲ ਥਰਗੁਡ ਨੇ ਕਿਹਾ ਕਿ, "ਅਸੀਂ ਸਿੰਘ ਦੇ ਪਰਿਵਾਰ ਨੂੰ ਘਟਨਾਕ੍ਰਮ ਬਾਰੇ ਤਾਜ਼ਾ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਹੈ।

ਅਧਿਕਾਰੀ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦਾ ਸਮਰਥਨ ਕਰਨਾ ਜਾਰੀ ਰੱਖਣਾ ਚਾਹੁੰਦੇ ਹਨ।" ਇਸ ਦਰਦਨਾਕ ਕਤਲ ਤੋਂ ਬਾਅਦ, ਅਨਖ ਸਿੰਘ ਦੇ ਪਰਿਵਾਰ ਦੀ ਮਦਦ ਲਈ 2 ਪਾਉਂਡ ਇਕੱਠੇ ਕਰਨ ਦੇ ਉਦੇਸ਼ ਨਾਲ ਇਕ ਆਨਲਾਈਨ ਮੁਹਿੰਮ ਸ਼ੁਰੂ ਕੀਤੀ ਗਈ ਸੀ। 'ਜਸਟ ਗਿਵਿੰਗ ਫੰਡਰੇਜ਼ਰ' ਨੇ ਹੁਣ ਤਕ 11 ਹਜ਼ਾਰ ਪਾਊਂਡ ਤੋਂ ਵੱਧ ਪੈਸਾ ਇਕੱਠਾ ਕਰ ਕੇ ਆਪਣਾ ਟੀਚਾ ਪੂਰਾ ਕਰ ਲਿਆ ਹੈ।