ਐਮਜੇ ਅਕਬਰ ਦੇ ਟਵੀਟ 'ਤੇ ਰੇਣੁਕਾ ਨੇ ਦਿੱਤਾ ਕਰਾਰਾ ਜਵਾਬ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰੇਣੁਕਾ ਸ਼ਾਹਣੇ ਨੇ ਅਪਣੀ ਪਹਿਚਾਣ ਦੂਰਦਰਸ਼ਨ ਦੇ ਦੌਰ ਵਿਚ ਇਕ ਪ੍ਰੋਗਰਾਮ ਦੇ ਜ਼ਰੀਏ ਬਣਾਈ ਸੀ।

Renuka's response to MJ Akbar's tweet

ਨਵੀਂ ਦਿੱਲੀ: ਬਾਲੀਵੁੱਡ ਦੀ ਅਭੀਨੇਤਰੀ ਰੇਣੁਕਾ ਸ਼ਾਹਨੇ ਅੱਜ ਕਲ੍ਹ ਸ਼ੋਸ਼ਲ ਮੀਡੀਆ 'ਤੇ ਜਬਰਦਸਤ ਢੰਗ ਨਾਲ ਐਕਟਿਵ ਹੈ ਅਤੇ ਉਹ ਟਵੀਟਰ ਤੇ ਵੀ ਰੋਜ਼ ਨਵਾਂ ਟਵੀਟ ਕਰਦੀ ਹੈ। ਕੁਝ ਦਿਨ ਪਹਿਲਾਂ ਰੇਣੁਕਾ ਸ਼ਾਹਨੇ ਨੇ ਬੀਜੇਪੀ ਨੇਤਾ ਐਮਜੇ ਅਕਬਰ ਨੂੰ ਨਿਸ਼ਾਨਾ ਬਣਾਇਆ ਸੀ। ਐਮਜੇ ਅਕਬਰ ਨੇ ਬੀਜੇਪੀ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਜੁੜੇ 'ਮੈਂ ਵੀ ਚੌਂਕੀਦਾਰ' ਮੁਹਿੰਮ ਦਾ ਹਿੱਸਾ ਬਣਦੇ ਹੋਏ ਟਵੀਟ ਕੀਤਾ ਸੀ।

ਇਸ 'ਤੇ ਰੇਣੁਕਾ ਸ਼ਾਹਣੇਨੇ ਉਸ ਤੇ ਨਿਸ਼ਾਨਾ ਕਸਦੇ ਹੋਏ ਕਿਹਾ ਸੀ ਕਿ ਜੇਕਰ ਤੁਹਾਡੇ ਵਰਗੇ ਚੌਂਕੀਦਾਰ ਹੋਣਗੇ ਤਾਂ ਔਰਤਾਂ ਕਿਵੇਂ ਸੁਰੱਖਿਅਤ ਰਹਿਣਗੀਆਂ। ਉਸ ਦਾ ਇਹ ਬਹੁਤ ਵਾਇਰਲ ਹੋਇਆ ਸੀ। ਬਾਲੀਵੁੱਡ ਫਿਲਮਾਂ ਅਤੇ 'ਸੁਰਭੀ' ਵਰਗੇ ਸ਼ੋ ਵਿਚ ਨਜ਼ਰ ਆ ਚੁੱਕੀ ਰੇਣੁਕਾ ਸ਼ਾਹਣੇ ਨੇ ਇਕ ਵਾਰ ਫਿਰ ਮਹਿਲਾ ਸੁਰੱਖਿਆ ਤੇ ਟਵੀਟ ਕੀਤਾ ਅਤੇ ਇਹ ਵੀ ਵੱਡੀ ਗਿਣਤੀ ਵਿਚ ਵਾਇਰਲ ਹੋਇਆ ਸੀ।


ਰੇਣੁਕਾ ਸ਼ਾਹਣੇਨੇ ਅਪਣੀ ਪਹਿਚਾਣ ਦੂਰਦਰਸ਼ਨ ਦੇ ਦੌਰ ਵਿਚ ਇਕ ਪ੍ਰੋਗਰਾਮ ਦੇ ਜ਼ਰੀਏ ਬਣਾਈ ਸੀ। ਦੂਰਦਰਸ਼ਨ ਨਾਟਕ 'ਸਰਕਸ' ਅਤੇ ਸ਼ੋ 'ਸੁਰਭੀ' ਤੋਂ ਰੇਣੁਕਾ ਨੇ ਪਹਿਚਾਣ ਬਣਾਈ ਸੀ। ਉਸ ਨੇ ਸਲਮਾਨ ਖਾਨ ਦੀ ਫਿਲਮ ਹਮ ਆਪਕੇ ਹੈਂ ਕੌਨ ਵਿਚ ਵੀ ਨਜ਼ਰ ਆਈ ਸੀ। ਪਰ ਟਵਿਟਰ ਤੇ ਰੇਣੁਕਾ ਦਾ ਇਹ ਅੰਦਾਜ਼ ਲੋਕਾਂ ਨੂੰ ਬਹੁਤ ਪਸੰਦ ਆਇਆ ਸੀ ਅਤੇ ਉਹ ਸਮਾਜਿਕ ਸਰਕਾਰਾਂ ਤੇ ਅਪਣੀ ਰਾਇ ਦੇ ਰਹੀ ਹੈ। ਰੇਣੁਕਾ ਸ਼ਾਹਣੇ ਦੇ ਪਤੀ ਬਾਲੀਵੁੱਡ ਅਦਾਕਾਰ ਆਸ਼ੂਤੋਸ਼ ਰਾਣਾ ਹਨ।